ਬਾਲੀਵੁੱਡ ਅਦਾਕਾਰਾ ਸੰਜਨਾ ਸਾਂਘੀ ਪਹੁੰਚੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰੂ ਘਰ ਦਾ ਲਿਆ ਆਸ਼ੀਰਵਾਦ

Written by  Shaminder   |  November 20th 2021 01:16 PM  |  Updated: November 20th 2021 01:16 PM

ਬਾਲੀਵੁੱਡ ਅਦਾਕਾਰਾ ਸੰਜਨਾ ਸਾਂਘੀ ਪਹੁੰਚੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰੂ ਘਰ ਦਾ ਲਿਆ ਆਸ਼ੀਰਵਾਦ

ਬਾਲੀਵੁੱਡ ਅਦਾਕਾਰਾ (Actress) ਸੰਜਨਾ ਸਾਂਘੀ (Sanjana Sanghi)  ਗੁਰੂ ਨਾਨਕ ਦੇਵ ਜੀ (Guru Nanak Dev ji )ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ‘ਚ ਪਹੁੰਚੀ । ਜਿੱਥੇ ਉਸ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਗੁਰੂ ਘਰ ਦਾ ਆਸ਼ੀਰਵਾਦ ਲੈ ਕੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ । ਸੰਜਨਾ ਸਾਂਘੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ‘ਲੱਗਪਗ ਦੋ ਸਾਲਾਂ ਬਾਅਦ ਸ਼ਾਂਤੀ ਦੀ ਜਗ੍ਹਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਹਾਂ।

Sanjna Sanghi.

image From instagramਹੋਰ ਪੜ੍ਹੋ : ਅੰਬਰਦੀਪ ਅਤੇ ਨਿਮਰਤ ਖਹਿਰਾ ਦੀ ਫ਼ਿਲਮ ‘ਤੀਜਾ ਪੰਜਾਬ’ ਦਾ ਟ੍ਰੇਲਰ ਰਿਲੀਜ਼

ਇਸ ਮੌਕੇ ਅਦਾਕਾਰਾ ਗਰੀਨ ਕਲਰ ਦੀ ਡਰੈੱਸ ‘ਚ ਨਜ਼ਰ ਆਈ । ਇਸ ਮੌਕੇ ਅਦਾਕਾਰਾ ਨੇ ਸਭ ਨੂੰ ਗੁਰ ਪੁਰਬ ਦੇ ਮੌਕੇ ‘ਤੇ ਵਧਾਈ ਵੀ ਦਿੱਤੀ । ਅਦਾਕਾਰਾ ਨੇ ਲਿਖਿਆ ਕਿ ਇਸ ਦਿਨ ਲਈ ਉਹ ਪਿਛਲੇ ਦੋ ਸਾਲਾਂ ਤੋਂ ਤਰਸ ਰਹੀ ਸੀ ਅਤੇ ਪ੍ਰਮਾਤਮਾ ਨੇ ਉਸ ਦੀ ਅਰਦਾਸ ਨੂੰ ਸੁਣਿਆ ਹੈ ਅਤੇ ਅੱਜ ਉਸ ਨੂੰ ਹਰਿਮੰਦਰ ਸਾਹਿਬ ਆਉਣ ਦਾ ਮੌਕਾ ਮਿਲਿਆ ਹੈ ।

Sanjna Sanghi image From instagram

ਸੰਜਨਾ ਸਾਂਘੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਜਲਦ ਹੀ ਉਹ ਆਪਣੀ ਅਗਲੀ ਫ਼ਿਲਮ ‘ਚ ਅਦਿਤਿਆ ਰਾਏ ਕਪੂਰ ਦੇ ਨਾਲ ਨਜ਼ਰ ਆਏਗੀ । ਇਸ ਤੋਂ ਪਹਿਲਾਂ ਸੁਸ਼ਾਂਤ ਸਿੰਘ ਦੀ ਆਖਰੀ ਫ਼ਿਲਮ ‘ਦਿਲ ਬੇਚਾਰਾ ‘ਚ ਅਦਾਕਾਰਾ ਨਜ਼ਰ ਆਈ ਸੀ । ਸੰਜਨਾ ਕੁਝ ਗੀਤਾਂ ‘ਚ ਵੀ ਬਤੌਰ ਮਾਡਲ ਦਿਖਾਈ ਦੇ ਚੁੱਕੀ ਹੈ । ਜਲਦ ਹੀ ਅਦਾਕਾਰਾ ਆਪਣੇ ਨਵੇਂ ਘਰ ‘ਚ ਸ਼ਿਫਟ ਹੋਵੇਗੀ ।ਕਿਉਂਕਿ ਹਾਲ ਹੀ ‘ਚ ਮੁੰਬਈ ‘ਚ ਉਸ ਨੇ ਆਪਣਾ ਨਵਾਂ ਘਰ ਲਿਆ ਹੈ ।ਸੰਜਨਾ ਦਿੱਲੀ ਦੀ ਰਹਿਣ ਵਾਲੀ ਅਤੇ ਕੰਮ ਦੇ ਸਿਲਸਿਲੇ ‘ਚ ਅਕਸਰ ਉਸ ਨੂੰ ਦਿੱਲੀ ਤੋਂ ਮੁੰਬਈ ‘ਚ ਜਾਣਾ ਪੈਂਦਾ ਸੀ ਅਤੇ ਜਿਸ ਕਾਰਨ ਕਾਫੀ ਪ੍ਰੇਸ਼ਾਨੀ ਵੀ ਹੁੰਦੀ ਸੀ । ਜਿਸ ਤੋਂ ਬਾਅਦ ਅਦਾਕਾਰਾ ਨੇ ਮੁੰਬਈ ‘ਚ ਹੀ ਘਰ ਲੈ ਲਿਆ ਹੈ ।

You May Like This
DOWNLOAD APP


© 2023 PTC Punjabi. All Rights Reserved.
Powered by PTC Network