ਹਰ ਔਰਤ ਦਾ ਪਤੀ ਸ਼ਿਲਪਾ ਸ਼ੈੱਟੀ ਦੀ ਇਹ ਸਲਾਹ ਮੰਨ ਲਵੇ ਤਾਂ ਹੋ ਜਾਵੇ ਹਰ ਔਰਤ ਸੁਖੀ, ਵੀਡੀਓ ਹੋ ਰਿਹਾ ਵਾਇਰਲ
ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਲਾਕਡਾਊਨ ਦੌਰਾਨ ਇਹ ਜੋੜੀ ਖੂਬ ਮਸਤੀ ਕਰਦੀ ਹੋਈ ਵਿਖਾਈ ਦੇ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਜ ਕੁੰਦਰਾ ਕੋਰੋਨਾ ਵਾਇਰਸ ਦੇ ਡਰ ਦੇ ਚੱਲਦਿਆਂ ਵਾਰ-ਵਾਰ ਹੱਥ ਧੋ ਰਹੇ ਨੇ, ਜਿਸ ਤੋਂ ਬਾਅਦ ਸ਼ਿਲਪਾ ਸ਼ੈੱਟੀ ਉਨ੍ਹਾਂ ਨੂੰ ਆ ਕੇ ਪੁੱਛਦੀ ਹੈ ਕਿ ਵਾਰ ਵਾਰ ਖਾਲੀ ਹੱਥ ਧੋਣ ਨਾਲੋਂ ਚੰਗਾ ਹੈ ਕਿ ਨਾਲ ਨਾਲ ਦੋ ਦੋ ਬਰਤਨ ਵੀ ਧੋ ਲਵੋ ।
https://www.instagram.com/p/CBXUU_dgGha/?utm_source=ig_web_copy_link
ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਨੂੰ ਇਹ ਵੀਡੀਓ ਪਸੰਦ ਵੀ ਆ ਰਿਹਾ ਹੈ ।
ਦੱਸ ਦਈਏ ਕਿ ਲਾਕਡਾਊਨ ਦੌਰਾਨ ਸ਼ਿਲਪਾ ਸ਼ੈੱਟੀ ਟਿਕਟੌਕ ‘ਤੇ ਵੀਡੀਓ ਬਣਾ ਕੇ ਖੂਬ ਮਸਤੀ ਕਰਦੇ ਨੇ ਅਤੇ ਆਪਣੇ ਫੈਨਸ ਦਾ ਵੀ ਮਨੋਰੰਜਨ ਕਰ ਰਹੇ ਨੇ ।
https://www.instagram.com/p/CBLJDdkBtif/
ਦੱਸ ਦਈਏ ਕਿ ਦੇਸ਼ ‘ਚ ਵੱਧਦੇ ਕੋਰੋਨਾ ਦੇ ਮਾਮਲਿਆਂ ਨੂੰ ਵੇਖਦੇ ਹੋਏ ਲਾਕਡਾਊਨ ਲਗਾਇਆ ਹੈ । ਹਾਲਾਂਕਿ ਕੁਝ ਰਿਆਇਤਾਂ ਦੇ ਨਾਲ ਲਾਕਡਾਊਨ ਖੋਲਿਆ ਵੀ ਗਿਆ ਹੈ । ਇਸ ਦੌਰਾਨ ਸਿਤਾਰੇ ਆਪੋ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਘਰਾਂ ‘ਚ ਸਮਾਂ ਬਿਤਾ ਰਹੇ ਨੇ ।ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਜਿੱਥੇ ਆਪਣੀ ਫ਼ਿੱਟਨੈੱਸ ਵੱਲ ਪੂਰਾ ਧਿਆਨ ਦੇ ਰਹੇ ਨੇ, ਉੱਥੇ ਹੀ ਆਪਣੇ ਪਰਿਵਾਰ ਨਾਲ ਵੀ ਕਵਾਲਟੀ ਟਾਈਮ ਬਿਤਾ ਰਹੇ ਨੇ ।