ਅਦਾਕਾਰਾ ਵਿਦਿਆ ਬਾਲਨ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  April 18th 2019 01:07 PM |  Updated: April 18th 2019 01:07 PM

ਅਦਾਕਾਰਾ ਵਿਦਿਆ ਬਾਲਨ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਦੇਖੋ ਵੀਡੀਓ

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਵਿਦਿਆ ਬਾਲਨ ਜੋ ਕਿ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਤੇ ਸਭ ਤੋਂ ਪਹਿਲਾਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਉਨ੍ਹਾਂ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਗੁਰਬਾਣੀ ਤੇ ਸ਼ਬਦ ਕੀਰਤਨ ਸਰਵਣ ਵੀ ਕੀਤਾ।

ਹੋਰ ਵੇਖੋ:ਪੰਜਾਬੀ ਗਾਇਕ ‘ਦੁਰਗਾ ਰੰਗੀਲਾ’ ਦੇ ਨਾਮ ਨਾਲ ਕਿਵੇਂ ਲੱਗਿਆ ਰੰਗੀਲਾ, ਦੇਖੋ ਵੀਡੀਓ

ਵਿਦਿਆ ਬਾਲਨ ਨੇ ਸੋਸ਼ਲ ਮੀਡੀਆ ਉੱਤੇ ਗੁਰੂ ਨਗਰੀ ਤੋਂ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਸਤਨਾਮ ਵਾਹਿਗੁਰੂ ਜੀ’। ਵੀਡੀਓ ਤੇ ਤਸਵੀਰ 'ਚ ਦੇਖ ਸਕਦੇ ਹੋ ਕਿ ਉਨ੍ਹਾਂ ਨੇ ਕਾਲੇ ਰੰਗ ਦਾ ਸੂਟ ਤੇ ਪੰਜਾਬੀ ਫੁਲਕਾਰੀ ਵਾਲਾ ਦੁਪੱਟਾ ਲਿਆ ਹੋਇਆ ਹੈ। ਦੱਸ ਦਈਏ ਵਿਦਿਆ ਬਾਲਨ ਇੱਥੇ ਫਿੱਕੀ ਫਲੋ ਦੇ ਪ੍ਰੋਗਰਾਮ ‘ਚ ਸ਼ਾਮਿਲ ਹੋਣ ਆਏ ਸਨ।Bollywood Actress Vidya Balan Prays at Golden Temple

ਵਿਦਿਆ ਬਾਲਨ ਕਈ ਸੁਪਰ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਨਾਲ ਸਭ ਨੂੰ ਆਪਣਾ ਦਿਵਾਨ ਬਣਾ ਚੁੱਕੇ ਨੇ ਜਿਵੇਂ ਕਹਾਣੀ, ਤੁਮਾਹਰੀ ਸੁਲੂ, ਹਮਾਰੀ ਅਧੂਰੀ ਕਹਾਣੀ, ਬੇਗ਼ਮ ਜਾਨ ਆਦਿ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network