ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਬਦਲਿਆ ਧਰਮ, ਕਿਸੇ ਨੇ ਪਿਆਰ ਪਾਉਣ ਲਈ ਤੇ ਕਿਸੇ ਨੇ ਆਤਮਿਕ ਸ਼ਾਂਤੀ ਲਈ …!

Written by  Rupinder Kaler   |  June 13th 2020 04:20 PM  |  Updated: June 13th 2020 04:24 PM

ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਬਦਲਿਆ ਧਰਮ, ਕਿਸੇ ਨੇ ਪਿਆਰ ਪਾਉਣ ਲਈ ਤੇ ਕਿਸੇ ਨੇ ਆਤਮਿਕ ਸ਼ਾਂਤੀ ਲਈ …!

ਬਾਲੀਵੁੱਡ ਵਿੱਚ ਬਹੁਤ ਸਾਰੇ ਅਜਿਹੇ ਸਿਤਾਰੇ ਹਨ । ਜਿਨ੍ਹਾਂ ਨੇ ਧਰਮ ਪਰਿਵਰਤਨ ਕੀਤਾ ਹੈ, ਕੁਝ ਸਿਤਾਰਿਆਂ ਨੇ ਆਤਮਿਕ ਸ਼ਾਂਤੀ ਲਈ ਧਰਮ ਪਰਿਵਰਤਨ ਕੀਤਾ ਸੀ ਤੇ ਕੁਝ ਸਿਤਾਰਿਆਂ ਨੇ ਆਪਣੇ ਪਿਆਰ ਨੂੰ ਪਾਉਣ ਲਈ ਆਪਣਾ ਧਰਮ ਬਦਲਿਆ ਸੀ । ਇਸ ਆਰਟੀਕਲ ਵਿੱਚ ਤੁਹਾਨੂੰ ਅਜਿਹੇ ਹੀ ਕੁਝ ਸਿਤਾਰਿਆਂ ਨਾਲ ਮਿਲਾਉਂਦੇ ਹਾਂ ।

ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਸ਼ਰਮੀਲਾ ਟੈਗੋਰ ਆਉਂਦੀ ਹੈ । ਜਿਨ੍ਹਾਂ ਨੇ ਮੰਸੂਰ ਅਲੀ ਖ਼ਾਨ ਨਾਲ ਵਿਆਹ ਕਰਵਾਉਣ ਲਈ ਹਿੰਦੂ ਧਰਮ ਛੱਡ ਕੇ ਇਸਲਾਮ ਧਰਮ ਅਪਣਾਇਆ ਸੀ ।

ਧਰਮਿੰਦਰ ਨੇ ਜਿਸ ਸਮੇਂ ਹੇਮਾ ਮਾਲਿਨੀ ਨਾਲ ਪਿਆਰ ਪਾਇਆ ਸੀ ਉਸ ਸਮੇਂ ਉਹ ਚਾਰ ਬੱਚਿਆਂ ਦੇ ਪਿਤਾ ਸਨ ਤੇ ਉਹਨਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੇ ਉਹਨਾਂ ਨੂੰ ਤਲਾਕ ਦੇਣ ਤੋਂ ਮਨਾ ਕਰ ਦਿੱਤਾ ਸੀ । ਇਸ ਵਜ੍ਹਾ ਕਰਕੇ ਧਰਮਿੰਦਰ ਤੇ ਹੇਮਾ ਮਾਲਿਨੀ ਨੇ ਇਸਲਾਮ ਧਰਮ ਕਬੂਲ ਕੇ ਆਪਸ ਵਿੱਚ ਵਿਆਹ ਕਰਵਾਇਆ ਸੀ । ਹਾਲਾਂ ਕਿ ਦੋਵੇਂ ਇਸ ਗੱਲ ਤੋਂ ਕੋਰੀ ਨਾਂਹ ਕਰਦੇ ਰਹੇ ਹਨ ।

ਸੰਗੀਤਕਾਰ ਏ ਆਰ ਰਹਿਮਾਨ ਦੇ ਪਿਤਾ ਹਿੰਦੂ ਹਨ ਤੇ ਮਾਂ ਮੁਸਲਿਮ । ਏ ਆਰ ਰਹਿਮਾਨ ‘ਤੇ ਉਹਨਾਂ ਦੀ ਮਾਂ ਦਾ ਬਹੁਤ ਪ੍ਰਭਾਵ ਸੀ ਤੇ ਉਹਨਾਂ ਨੇ ਆਤਮਿਕ ਸ਼ਾਂਤੀ ਲਈ ਇਲਾਮ ਧਰਮ ਨੂੰ ਕਬੂਲਿਆ ਸੀ । ਇਸ ਤਰ੍ਹਾਂ ਉਹ ਦਲੀਪ ਕੁਮਾਰ ਤੋਂ ਅੱਲਾ ਰੱਖਾ ਰਹਿਮਾਨ ਬਣ ਗਏ ।

Nagma Nagma

ਅਦਾਕਾਰਾ ਨਗਮਾ ਵੀ ਆਪਣਾ ਧਰਮ ਬਦਲ ਚੁੱਕੀ ਹੈ । ਉਹਨਾ ਦੀ ਮਾਂ ਮੁਸਲਿਮ ਹੈ ਤੇ ਪਿਤਾ ਹਿੰਦੂ। ਕੁਝ ਸਾਲ ਪਹਿਲਾਂ ਉਹਨਾਂ ਨੇ ਇਸਾਈ ਧਰਮ ਅਪਣਾ ਲਿਆ ਸੀ । ਉਹਨਾਂ ਨੇ ਵੀ ਆਪਣੀ ਆਤਮਿਕ ਸ਼ਾਂਤੀ ਲਈ ਧਰਮ ਪਰਿਵਰਤਨ ਕੀਤਾ ਹੈ ।

amrita singh amrita singh

ਸਿੱਖ ਪਰਿਵਾਰ ਵਿੱਚ ਜਨਮੀ ਅੰਮ੍ਰਿਤਾ ਸਿੰਘ ਨੇ ਵੀ ਸੈਫ ਅਲੀ ਖ਼ਾਨ ਨਾਲ ਵਿਆਹ ਕਰਵਾਉਣ ਲਈ ਧਰਮ ਪਰਿਵਰਤਨ ਕੀਤਾ ਸੀ ।

nargis nargis

ਨਰਗਿਸ ਦਾ ਜਨਮ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ, ਪਰ ਉਹਨਾਂ ਨੇ ਸੁਨੀਲ ਦੱਤ ਨਾਲ ਵਿਆਹ ਕਰਵਾਉਣ ਲਈ ਮੁਸਲਿਮ ਧਰਮ ਛੱਡਕੇ ਹਿੰਦੂ ਧਰਮ ਅਪਣਾ ਲਿਆ ਸੀ । ਵਿਆਹ ਤੋਂ ਬਾਅਦ ਉਹ ਨਰਗਿਸ ਤੋਂ ਨਿਰਮਲ ਦੱਤ ਬਣ ਗਈ ਸੀ ।

ਅਦਾਕਾਰਾ ਹੇਜਲ ਕੀਚ ਨੇ ਆਪਣਾ ਧਰਮ ਛੱਡ ਕੇ ਸਿੱਖ ਧਰਮ ਅਪਣਾ ਲਿਆ ਹੈ । ਯੁਵਰਾਜ ਸਿੰਘ ਨਾਲ ਵਿਆਹ ਕਰਨ ਤੋਂ ਬਾਅਦ ਹੇਜ਼ਲ ਨੇ ਆਪਣਾ ਨਾਂਅ ਗੁਰਬਸੰਤ ਕੌਰ ਰੱਖ ਲਿਆ ਹੈ ।

salma khan salma khan

ਸਲਮਾਨ ਦੀ ਮਾਂ ਸਲਮਾ ਖ਼ਾਨ ਜਨਮ ਤੋਂ ਹੀ ਸਿੱਖ ਹੈ । ਉਸ ਦਾ ਅਸਲੀ ਨਾਂਅ ਸੁਸ਼ੀਲਾ ਚਰਕ ਹੈ । ਸਲੀਮ ਖ਼ਾਨ ਨਾਲ ਵਿਆਹ ਕਰਨ ਲਈ ਉਹਨਾਂ ਨੇ ਇਸਲਾਮ ਧਰਮ ਅਪਣਾ ਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network