ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਦਾ ਸਿੱਧੂ ਮੂਸੇਵਾਲਾ ’ਤੇ ਆਇਆ ਦਿਲ, ਕਹੀ ਵੱਡੀ ਗੱਲ

written by Rupinder Kaler | July 23, 2021

ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਨੇ ਹੁਣ ਤੱਕ ਦੋ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਇਸ ਸਭ ਦੇ ਚਲਦੇ ਹੁਣ ਉਹਨਾਂ ਨੇ ਸਿੱਧੂ ਮੂਸੇਵਾਲਾ ਦੇ ਨਾਲ ਕੰਮ ਕਰਨ ਦੀ ਇੱਛਾ ਜਾਹਿਰ ਕੀਤੀ ਹੈ । ਦਰਅਸਲ ਜ਼ਰੀਨ ਨੇ ਹਾਲ ਹੀ ਵਿੱਚ ਈਦ ਦੇ ਮੌਕੇ ਤੇ ਆਪਣੇ ਇੰਸਟਾਗ੍ਰਾਮ ਤੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ ਸੀ ।

Pic Courtesy: Instagram

ਹੋਰ ਪੜ੍ਹੋ :

ਸੰਜੇ ਦੱਤ ਨੇ ਆਪਣੀ ਪਤਨੀ ਦੇ ਜਨਮ ਦਿਨ ‘ਤੇ ਇਕ ਰੋਮਾਂਟਿਕ ਵੀਡੀਓ ਸਾਂਝੀ ਕੀਤੀ

Pic Courtesy: Instagram

ਇਸ ਦੌਰਾਨ ਇਕ ਫੋਲੋਅਰ ਨੇ ਉਸ ਤੋਂ ਪੁੱਛਿਆ ਕਿ ‘ਕੀ ਤੁਹਾਨੂੰ ਸਿੱਧੂ ਮੂਸੇਵਾਲਾ ਪਸੰਦ ਹੈ’? ਇਸ ਦੇ ਜਵਾਬ ਵਿਚ ਜ਼ਰੀਨ ਖਾਨ ਨੇ ਨਾ ਸਿਰਫ ਇਹ ਸਵੀਕਾਰ ਕੀਤਾ ਕਿ ਉਹ ਸਿੱਧੂ ਮੂਸੇਵਾਲਾ ਨੂੰ ਬਹੁਤ ਪਸੰਦ ਕਰਦੀ ਹੈ, ਬਲਕਿ ਇਹ ਇੱਛਾ ਵੀ ਜ਼ਾਹਿਰ ਕੀਤੀ ਕਿ ਉਹ ਸੱਚਮੁੱਚ ਉਸ ਨਾਲ ਵੀ ਕੰਮ ਕਰਨਾ ਚਾਹੁੰਦੀ ਹੈ।

Zareen Khan Makes Video On Guru Randhawa 's Song 'Suit Suit' Pic Courtesy: Instagram

ਜ਼ਰੀਨ ਨੇ ਲਿਖਿਆ, “ਹਾਂ ਬਹੁਤ, ਸੱਚਮੁੱਚ ਉਸ ਨਾਲ ਵੀਡੀਓ ਕਰਨਾ ਚਾਹੁੰਦੀ ਹਾਂ।” ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਰੀਨ ਖ਼ਾਨ ਜੱਟ ਜੇਮਸ ਬਾਂਡ ਅਤੇ ਡਾਕਾ ਵਰਗੀਆਂ ਹਿੱਟ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ । ਇਸ ਤੋਂ ਇਲਾਵਾ ਉਹ ਮਿਊਜ਼ਿਕ ਵੀਡੀਓ ਵਿੱਚ ਵੀ ਨਜ਼ਰ ਆ ਚੁੱਕੀ ਹੈ ।

0 Comments
0

You may also like