ਬਾਲੀਵੁੱਡ ਤੇ ਪਾਲੀਵੁੱਡ ਦੇ ਸਿਤਾਰੇ ਮਨਾ ਰਹੇ ਨੇ ਭੈਣ-ਭਰਾ ਦੀ ਗੂੜ੍ਹੀ ਸਾਂਝ ਦਾ ਪ੍ਰਤੀਕ ਟਿੱਕਾ ‘ਭਾਈ ਦੂਜ’

written by Lajwinder kaur | October 29, 2019

ਭਾਰਤ ‘ਚ ਹਰ ਰਿਸ਼ਤੇ ਨੂੰ ਲੈ ਕੇ ਤਿਉਹਾਰ ਹਨ। ਅਜਿਹਾ ਹੀ ਖ਼ਾਸ ਤਿਉਹਾਰ ਹੈ ਭਾਈ ਦੂਜ ਦਾ, ਜਿਸ ਨੂੰ  ਦੀਵਾਲੀ ਤੋਂ 2 ਦਿਨ ਬਾਅਦ ਮਨਾਇਆ ਜਾਂਦਾ ਹੈ। ਇਹ ਭਰਾ ਭੈਣ ਦੇ ਪਵਿੱਤਰ ਪ੍ਰੇਮ ਦਾ ਪ੍ਰਤੀਕ ਹੈ ਅਤੇ ਦੇਸ਼ ਭਰ 'ਚ ਬਹੁਤ ਪ੍ਰੇਮ ਪਿਆਰ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ 'ਤੇ ਕੇਸਰ ਦਾ ਟਿੱਕਾ ਲਗਾਉਂਦੀਆ ਤੇ ਆਪਣੇ ਭਰਾ ਦੀ ਚੰਗੀ ਸਿਹਤ ਤੇ ਖ਼ੁਸ਼ਹਾਲੀ ਲਈ ਦੁਆਵਾਂ ਕਰਦੀਆਂ ਨੇ। ਸਾਡੇ ਫ਼ਿਲਮੀ ਸਿਤਰੇ ਵੀ ਹਰ ਤਿਉਹਾਰ ਨੂੰ ਬੜੇ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰਦੇ ਹਨ।

 

View this post on Instagram

 

Ladkiyooo!!! Khaali krdo aaj apne bhaiyon ki jebein..kyuki aaj hai 15 august??❤️

A post shared by Pallvi Gaba (@pallavi_gaba) on

ਹੋਰ ਵੇਖੋ: ਅਭੈ ਦਿਓਲ ਨੇ ਬੌਬੀ ਦਿਓਲ ਦੇ ਨਾਲ ਸਾਂਝੀ ਕੀਤੀ ਪੁਰਾਣੀ ਪਰਿਵਾਰਕ ਤਸਵੀਰ

 

View this post on Instagram

 

Here’s to spreading light this Bhai Dooj #happybhaidooj

A post shared by Kunal Kemmu (@khemster2) on

ਪੰਜਾਬੀ ਗਾਇਕ ਮਿਲਿੰਦ ਗਾਬਾ ਦੀ ਭੈਣ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਤਸਵੀਰ ਸਾਂਝੀ ਕਰਦੇ ਹੋਏ ਇਸ ਤਿਉਹਾਰ ਦੀਆਂ ਵਧਾਈ ਦਿੱਤੀ ਹੈ। ਦੋਵੇਂ ਭੈਣ ਭਰਾ ਇਸ ਤਸਵੀਰ ‘ਚ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਹਨ।

ਬਾਲੀਵੁੱਡ ਸਿਤਾਰੇ ਕੁਨਾਲ ਖੇਮੂ ਨੇ ਆਪਣੀ ਭੈਣ ਨਾਲ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਰੌਸ਼ਨੀ ਫੈਲਾਉਂਦੇ ਹੋਏ ਇਸ ਭਾਈ ਦੂਜ ‘ਤੇ #happybhaidooj’ ਇਸ ਵੀਡੀਓ ‘ਚ ਉਨ੍ਹਾਂ ਦੀ ਬੇਟੀ ਇਨਾਇਆ ਵੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਕਾਰਤਿਕ ਆਰੀਅਨ ਨੇ ਵੀ ਆਪਣੀ ਭੈਣ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਹੋਏ  ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਭ ਨੂੰ ਭਾਈ ਦੂਜ ਦੀਆਂ ਮੁਬਾਰਕਾਂ ਦਿੱਤੀਆਂ ਨੇ।

 

View this post on Instagram

 

My Sister has the best brother in the world ? She always says this...not me? @dr.kiki_ भाई दूज मुबारक ❤

A post shared by KARTIK AARYAN (@kartikaaryan) on

You may also like