
Anant Ambani-Radhika Merchant Engagement: ਅੰਬਾਨੀ ਪਰਿਵਾਰ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਕਾਰੋਬਾਰੀ ਵੀਰੇਨ ਮਰਚੈਂਟ ਦੀ ਬੇਟੀ ਰਾਧਿਕਾ ਮਰਚੈਂਟ ਦੀ ਮੰਗਣੀ ਦੀਆਂ ਰਸਮਾਂ ਰਵਾਇਤੀ ਤਰੀਕੇ ਨਾਲ ਪੂਰੀਆਂ ਹੋਈਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਦੀ ਮੰਗਣੀ ਗੋਲ ਧਨਾ ਅਤੇ ਚੁਨਰੀ ਵਿਧੀ ਨਾਲ ਹੋਈ ਹੈ। ਇਸ ਦੌਰਾਨ ਮੁਕੇਸ਼ ਅੰਬਾਨੀ ਦਾ ਪੂਰਾ ਪਰਿਵਾਰ ਐਂਟੀਲੀਆ 'ਚ ਮੌਜੂਦ ਸੀ।
ਤੁਹਾਨੂੰ ਦੱਸ ਦੇਈਏ ਕਿ ਮੁਕੇਸ਼ ਅੰਬਾਨੀ ਦੇ ਮੁੰਬਈ ਸਥਿਤ ਘਰ ਐਂਟੀਲੀਆ ਨੂੰ ਮੰਗਣੀ ਦੀ ਰਸਮ ਲਈ ਦੁਲਹਨ ਵਾਂਗ ਸਜਾਇਆ ਗਿਆ ਸੀ। ਆਉ ਦੇਖਦੇ ਹਾਂ ਮੰਗਣੀ ਸਮਾਰੋਹ ਦੀਆਂ ਕੁਝ ਤਸਵੀਰਾਂ।

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਨੇ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਕਿਊਟ ਜਿਹੀ ਪਰਿਵਾਰਕ ਤਸਵੀਰ
ਇਸ ਗ੍ਰੈਂਡ ਈਵੈਂਟ 'ਚ ਹਿੱਸਾ ਲੈਣ ਲਈ ਅੰਬਾਨੀ ਪਰਿਵਾਰ ਦੇ ਕਈ ਕਰੀਬੀ ਅਤੇ ਮਸ਼ਹੂਰ ਹਸਤੀਆਂ ਵੀ ਪਹੁੰਚੀਆਂ ਸਨ। ਸਚਿਨ ਤੇਂਦੁਲਕਰ ਆਪਣੀ ਪਤਨੀ ਅੰਜਲੀ ਦੇ ਨਾਲ ਇਸ ਪ੍ਰੋਗਰਾਮ ਵਿੱਚ ਪਹੁੰਚੇ ਸਨ। ਸਚਿਨ ਨੇ ਈਵੈਂਟ ਲਈ ਚਿੱਟੇ ਅਤੇ ਸੁਨਹਿਰੀ ਰੰਗ ਦਾ ਕੁੜਤਾ-ਪਜਾਮਾ ਪਾਇਆ ਸੀ, ਜਦੋਂ ਕਿ ਉਨ੍ਹਾਂ ਦੀ ਪਤਨੀ ਸਾੜ੍ਹੀ ਵਿੱਚ ਸ਼ਾਨਦਾਰ ਲੱਗ ਰਹੀ ਸੀ। ਸਮਾਗਮ ਵਿੱਚ ਸ਼੍ਰੇਆ ਘੋਸ਼ਾਲ ਵੀ ਨਜ਼ਰ ਆਈ। ਉਸ ਨੇ ਇਸ ਖਾਸ ਮੌਕੇ 'ਤੇ ਲਾਲ ਰੰਗ ਦਾ ਸ਼ਰਾਰਾ ਪਾਇਆ ਹੋਇਆ ਸੀ।

ਬਾਲੀਵੁੱਡ ਅਭਿਨੇਤਾ ਆਮਿਰ ਖ਼ਾਨ ਦੀ ਸਾਬਕਾ ਪਤਨੀ ਕਿਰਨ ਰਾਓ ਵੀ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਮੰਗਣੀ 'ਚ ਸ਼ਾਮਲ ਹੋਣ ਪਹੁੰਚੀ ਸੀ। ਉਸ ਨੇ ਗੋਲਡਨ ਕਲਰ ਦੀ ਸਾੜ੍ਹੀ ਪਾਈ ਹੋਈ ਸੀ। ਇਸ ਤੋਂ ਇਲਾਵਾ ਫਿਲਮ ਨਿਰਮਾਤਾ ਵਿਧੂ ਵਿਨੋਦ ਚੋਪੜਾ, ਉਨ੍ਹਾਂ ਦੀ ਪਤਨੀ ਅਤੇ ਫਿਲਮ ਆਲੋਚਕ ਅਨੁਪਮਾ ਚੋਪੜਾ ਨੂੰ ਵੀ ਦੇਖਿਆ ਗਿਆ। ਰਾਜਕੁਮਾਰ ਹਿਰਾਨੀ ਨੇ ਵੀ ਉਨ੍ਹਾਂ ਨਾਲ ਪਪਰਾਜ਼ੀ ਲਈ ਪੋਜ਼ ਦਿੱਤੇ।

ਬਾਲੀਵੁੱਡ ਖਿਲਾੜੀ ਕੁਮਾਰ ਅਕਸ਼ੇ ਕੁਮਾਰ ਨੇ ਵੀ ਅਨੰਤ-ਰਾਧਿਕਾ ਦੀ ਮੰਗਣੀ 'ਚ ਆਪਣੀ ਮੌਜੂਦਗੀ ਦਰਜ ਕੀਤੀ। ਅਕਸ਼ੇ ਤੋਂ ਇਲਾਵਾ ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਕਰਨ ਜੌਹਰ, ਸਲਮਾਨ ਖ਼ਾਨ, ਜਾਨ ਅਬਰਾਹਮ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਹਰ ਇੱਕ ਦਾ ਧਿਆਨ ਖਿੱਚਿਆ ਬੱਚਨ ਪਰਿਵਾਰ ਦੀ ਨੂੰਹ ਰਾਣੀ ਐਸ਼ਵਰਿਆ ਰਾਏ ਨੇ। ਉਹ ਇਸ ਪ੍ਰੋਗਰਾਮ ਵਿੱਚ ਆਪਣੀ ਧੀ ਆਰਾਧਿਆ ਦੇ ਨਾਲ ਪਹੁੰਚੀ ਸੀ। ਮਾਂ-ਧੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
View this post on Instagram
View this post on Instagram