ਇੱਕ ਦੂਜੇ ਦੇ ਹੋਏ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ, ਬਾਲੀਵੁੱਡ ਜਗਤ ਦੀਆਂ ਹਸਤੀਆਂ ਨੇ ਤਸਵੀਰਾਂ ਸ਼ੇਅਰ ਕਰਕੇ ਨਵੇਂ ਵਿਆਹੇ ਜੋੜੇ ਨੂੰ ਦਿੱਤੀ ਵਧਾਈ

written by Lajwinder kaur | December 10, 2021

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਬਾਲੀਵੁੱਡ ਜਗਤ ਦਾ ਚਰਚਿਤ ਵਿਆਹ ਰਿਹਾ ਹੈ । ਜੀ ਹਾਂ ਦੋਵੇਂ ਜਣਿਆਂ ਨੇ ਇੱਕ-ਦੂਜੇ ਨੂੰ ਆਪਣੀ ਜ਼ਿੰਦਗੀ ਦਾ ਹਮਸਫਰ ਬਣਾ ਲਿਆ ਹੈ (katrina kaif and vicky kaushal wedding)। ਜਿਸ ਕਰਕੇ ਹਰ ਕੋਈ ਉਨ੍ਹਾਂ ਨੂੰ ਵਿਆਹ ਦੀਆਂ ਵਧਾਈਆਂ ਦੇ ਰਿਹਾ ਹੈ। ਬਾਲੀਵੁੱਡ ਜਗਤ ਦੇ ਕਈ ਨਾਮੀ ਸੈਲੇਬਸ ਨੇ ਇੰਸਟਾਗ੍ਰਾਮ ਸਟੋਰੀਆਂ ‘ਚ ਕੈਟਰੀਨਾ ਅਤੇ ਵਿੱਕੀ ਦੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਨਵੇਂ ਵਿਆਹੇ ਜੋੜੇ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਨੇ।

ਹੋਰ ਪੜ੍ਹੋ : ਇੱਕ ਮਿਲੀਅਨ ਤੋਂ ਵੱਧ ਲਾਈਕਸ ਆਏ ਅਨੁਸ਼ਕਾ ਸ਼ਰਮਾ ਦੀਆਂ ਨਵੀਆਂ ਤਸਵੀਰਾਂ ‘ਤੇ, ਮਿੱਠੀ ਜਿਹੀ ਮੁਸਕਾਨ ਦੇ ਨਾਲ ਧੁੱਪ ਦਾ ਅਨੰਦ ਲੈਂਦੀ  ਨਜ਼ਰ ਆਈ ਅਦਾਕਾਰਾ

ਹੀਰੋਇਨਾਂ ਕਰੀਨਾ ਕਪੂਰ ਖ਼ਾਨ, ਅਨੁਸ਼ਕਾ ਸ਼ਰਮਾ, ਨੇਹਾ ਧੂਪੀਆ, ਅੰਗਦ ਬੇਦੀ ਅਤੇ ਕਈ ਨਾਮੀ ਕਲਾਕਾਰਾਂ ਨੇ ਵਿੱਕੀ ਅਤੇ ਕੈਟਰੀਨਾ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਨੇ। ਦੋਵਾਂ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ।

anushka and kareena congratulation vicky and katrina

ਦੱਸ ਦਈਏ ਬੀਤੇ ਦੋ ਦਿਨ ਤੋਂ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਸਿਕਸ ਸੈਂਸੈਂਜ ਫੋਰਟ ਬਰਵਾੜਾ ਵਿਚ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਬੀਤੇ ਦਿਨ ਹੀ ਦੋਵਾਂ ਨੇ ਸੱਤ ਫੇਰੇ ਲੈ ਕੇ ਇੱਕ ਦੂਜੇ ਨੂੰ ਆਪਣੀ ਜ਼ਿੰਦਗੀ ਦਾ ਹਮਸਫਰ ਚੁਣਿਆ ਹੈ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੋਵਾਂ ਨੇ ਖੁਦ ਵੀ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਇੱਕ ਦੂਜੇ ਲਈ ਪਿਆਰ ਭਰਿਆ ਸੁਨੇਹਾ ਲਿਖਿਆ ਹੈ।

inside image of neha dupia congratulaion to katrina and vicky

ਹੋਰ ਪੜ੍ਹੋ : ਗਾਇਕ ਜ਼ੋਰਾ ਰੰਧਾਵਾ ਨੇ ਵਿੱਕੀ ਕੌਸ਼ਲ ਦੀ ‘22 ਦਾ’ ਗੀਤ ਉੱਤੇ ਬਣਾਈ ਵੀਡੀਓ ਨੂੰ ਪੋਸਟ ਕਰਦੇ ਹੋਏ ਦਿੱਤੀ ਵਿਆਹ ਦੀ ਵਧਾਈ

ਦੋਵਾਂ ਦਾ ਵਿਆਹ ਹੁੰਦੇ ਹੀ ਉਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ। ਤਸਵੀਰਾਂ 'ਚ ਕੈਟਰੀਨਾ ਅਤੇ ਵਿੱਕੀ ਦਾ ਵਿਆਹ ਸ਼ਾਹੀ ਅੰਦਾਜ਼ 'ਚ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਜੋੜੇ ਨੇ ਲਿਖਿਆ, 'ਸਾਡੇ ਦਿਲਾਂ 'ਚ ਪਿਆਰ ਅਤੇ ਸ਼ੁਕਰਗੁਜ਼ਾਰੀ ਨੇ ਅੱਜ ਸਾਡੇ ਰਿਸ਼ਤੇ ਨੂੰ ਇਸ ਪਲ 'ਤੇ ਲਿਆਂਦਾ ਹੈ। ਜੀਵਨ ਦੇ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਵਿੱਚ ਅਸੀਂ ਤੁਹਾਡੇ ਸਾਰਿਆਂ ਤੋਂ ਪਿਆਰ ਅਤੇ ਆਸ਼ੀਰਵਾਦ ਦੀ ਉਮੀਦ ਕਰਦੇ ਹਾਂ।

 

 

View this post on Instagram

 

A post shared by Katrina Kaif (@katrinakaif)

 

 

View this post on Instagram

 

A post shared by Vicky Kaushal (@vickykaushal09)

You may also like