Amir Khan: ਮੋਹ-ਮਾਇਆ ਛੱਡ ਮੈਡੀਟੇਸ਼ਨ ਕਰਨ ਨੇਪਾਲ ਪਹੁੰਚੇ ਆਮਿਰ ਖ਼ਾਨ, ਜਾਣੋ ਕਿਉਂ ਫ਼ਿਲਮਾਂ ਤੋਂ ਲਿਆ ਲੰਬਾ ਬ੍ਰੇਕ
ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਮੋਹ-ਮਾਇਆ ਛੱਡ ਮੈਡੀਟੇਸ਼ਨ ਕਰਨ ਨੇਪਾਲ ਪਹੁੰਚ ਗਏ ਹਨ। ਅਜਿਹਾ ਕਿਹਾ ਜਾ ਰਿਹਾ ਹੈ ਕਿ ਆਮਿਰ ਖ਼ਾਨ ਫ਼ਿਲਮਾਂ ਤੋਂ ਬ੍ਰੇਕ ਲੈ ਰਹੇ ਹਨ। ਇਸ ਲਈ ਉਹ ਨੇਪਾਲ ਵਿੱਚ 10 ਦਿਨਾਂ ਦੇ ਮੈਡੀਟੇਸ਼ਨ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਗਏ ਹਨ।
Amir Khan: ਮੋਹ-ਮਾਇਆ ਛੱਡ ਮੈਡੀਟੇਸ਼ਨ ਕਰਨ ਨੇਪਾਲ ਪਹੁੰਚੇ ਆਮਿਰ ਖ਼ਾਨ, ਜਾਣੋ ਕਿਉਂ ਫ਼ਿਲਮਾਂ ਤੋਂ ਲਿਆ ਲੰਬਾ ਬ੍ਰੇਕ
Aamir Khan take break from films: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅਦਾਕਾਰ ਨੇ ਫ਼ਿਲਮੀ ਦੁਨੀਆ ਤੋਂ ਦੂਰ ਹੋਣ ਦਾ ਮਨ ਬਣਾ ਲਿਆ ਹੈ ਜੀ ਹਾਂ ਦਰਅਸਲ, ਆਮਿਰ ਖ਼ਾਨ ਨੇ ਫਿਲਮਾਂ ਤੋਂ ਬ੍ਰੇਕ ਲੈ ਲਿਆ ਹੈ। ਜ਼ਿੰਦਗੀ ‘ਚ ਆਏ ਉਥਲ-ਪੁਥਲ ਤੋਂ ਦੂਰ ਆਮਿਰ ਨੇਪਾਲ ਪਹੁੰਚ ਗਏ ਹਨ।
-(1)_1efea6ab07777eaa7ffbff639006dbb2_1280X720.webp)
ਜਾਣਕਾਰੀ ਮੁਤਾਬਕ ਆਮਿਰ ਖ਼ਾਨ ਨੇਪਾਲ ਵਿੱਚ 10 ਦਿਨਾਂ ਦੇ ਮੈਡੀਟੇਸ਼ਨ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਗਏ ਹਨ। ਆਮਿਰ ਐਤਵਾਰ ਸਵੇਰੇ ਨੇਪਾਲ ਪਹੁੰਚ ਗਏ ਹਨ। ਇਸ ਸਮੇਂ ਅਦਾਕਾਰ ਬੁੰਧਨੀਲਕੰਠ ਦੇ ਵਿਪਾਸਨਾ ਕੇਂਦਰ ਵਿੱਚ ਹੈ। ਹਾਲਾਂਕਿ ਹੁਣ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਆਮਿਰ ਇੱਥੇ ਆਪਣੇ ਦੋਸਤਾਂ ਨਾਲ ਗਏ ਹਨ ਜਾਂ ਇਕੱਲੇ।
ਆਮਿਰ ਖ਼ਾਨ ਇੰਡਸਟਰੀ ਦੇ ਸਭ ਤੋਂ ਬੈਂਕੇਬਲ ਸਿਤਾਰਿਆਂ ਵਿੱਚੋਂ ਇੱਕ ਹਨ। ਆਮਿਰ ਪਿਛਲੇ ਤਿੰਨ ਦਹਾਕਿਆਂ ਤੋਂ ਹਿੰਦੀ ਫਿਲਮ ਇੰਡਸਟਰੀ ਵਿੱਚ ਸਰਗਰਮ ਹਨ। ਪਰ ਪਿਛਲੇ ਕੁਝ ਸਾਲ ਅਦਾਕਾਰ ਲਈ ਖਾਸ ਨਹੀਂ ਰਹੇ ਹਨ। ਉਸ ਦੀ ਪਿਛਲੀ ਫ਼ਿਲਮ ‘ਲਾਲ ਸਿੰਘ ਚੱਢਾ’ ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਫਲਾਪ ਰਹੀ। ਸਾਲ 2018 ‘ਚ ਆਮਿਰ ਦੀ ਫ਼ਿਲਮ ‘ਠਗਸ ਆਫ ਹਿੰਦੋਸਤਾਨ’ ਆਈ ਸੀ। ਇਸ ਨੇ ਬਾਕਸ ਆਫਿਸ ‘ਤੇ ਵੀ ਕਾਮਯਾਬੀ ਹਾਸਿਲ ਨਹੀਂ ਕੀਤੀ।
ਮੀਡੀਆ ਰਿਪੋਰਟਸ ਦੇ ਮੁਤਾਬਿਕ ਆਮਿਰ ਬ੍ਰੇਕ ‘ਤੇ ਹਨ ਪਰ ਯਕੀਨੀ ਤੌਰ ‘ਤੇ ਕਿਸੇ ਚੰਗੇ ਪ੍ਰੋਜੈਕਟ ਦੀ ਤਲਾਸ਼ ਕਰ ਰਹੇ ਹਨ। ਕਹਾਣੀ ਦੇ ਨਾਲ-ਨਾਲ ਆਮਿਰ ਸਟਾਰ ਕਾਸਟ ਨੂੰ ਲੈ ਕੇ ਵੀ ਕਾਫੀ ਸਾਵਧਾਨ ਹਨ। ਕੁਝ ਵੱਡਾ ਅਤੇ ਵਧੀਆ ਮਿਲਦਾ ਹੈ, ਤਦ ਹੀ ਆਮਿਰ ਫ਼ਿਲਮ ਕਰਨ ਬਾਰੇ ਸੋਚਣਗੇ।
_40fa43a85680b89ba8d9d805cf4f4b70_1280X720.webp)
‘ਲਾਲ ਸਿੰਘ ਚੱਢਾ’ ਦੀ ਰਿਲੀਜ਼ ਤੋਂ ਬਾਅਦ ਆਮਿਰ ਨੇ ਐਲਾਨ ਕੀਤਾ ਸੀ ਕਿ ਉਹ ਕੁਝ ਸਮੇਂ ਲਈ ਫਿਲਮਾਂ ਤੋਂ ਬ੍ਰੇਕ ਲੈਣਗੇ। ਹਾਂ, ਪਰ ਫਿਲਮਾਂ ਬਨਾਉਣ ‘ਤੇ ਵਿਚਾਰ ਜ਼ਰੂਰ ਕਰਨਗੇ। ਆਮਿਰ ਫਿਲਹਾਲ ਆਰ.ਐੱਸ. ਪ੍ਰਸੰਨਾ ਦੀ ਫ਼ਿਲਮ ‘ਚੈਂਪੀਅਨ’ ਦਾ ਨਿਰਮਾਣ ਕਰ ਰਹੇ ਹਨ। ਇਹ ਇੱਕ ਸਪੈਨਿਸ਼ ਫ਼ਿਲਮ ਦਾ ਰੀਮੇਕ ਹੈ ਪਰ ਜੇਕਰ ਤਾਜ਼ਾ ਰਿਪੋਰਟਾਂ ‘ਤੇ ਨਜ਼ਰ ਮਾਰੀਏ ਤਾਂ ਆਮਿਰ ਨੇਪਾਲ ਜਾਣ ਤੋਂ ਪਹਿਲਾਂ ‘ਗਜਨੀ’ ਦੇ ਨਿਰਮਾਤਾਵਾਂ ਦੇ ਸੰਪਰਕ ‘ਚ ਸਨ। ਦੱਸਿਆ ਗਿਆ ਕਿ ਉਹ ਇਸ ਫ਼ਿਲਮ ਦਾ ਸੀਕਵਲ ਬਣਾਉਣ ਬਾਰੇ ਸੋਚ ਰਹੇ ਹਨ। ਫਿਲਮ ਬਾਰੇ ਚਰਚਾ ਕਰਨ ਲਈ ਆਮਿਰ ਕਈ ਵਾਰ ਹੈਦਰਾਬਾਦ ਜਾ ਚੁੱਕੇ ਹਨ। ਇਸ ਤੋਂ ਇਲਾਵਾ ਆਮਿਰ ਦੇ ਫ਼ਿਲਮ ‘ਕੇਜੀਐਫ’ ਦੇ ਨਿਰਦੇਸ਼ਕ ਪ੍ਰਸ਼ਾਂਤ ਨੀਲ ਨਾਲ ਗੱਲ ਕਰਨ ਦੀਆਂ ਖਬਰਾਂ ਹਨ। ਉਹ ਜੂਨੀਅਰ ਐਨਟੀਆਰ ਨਾਲ ਪ੍ਰਸ਼ਾਂਤ ਨੀਲ ਦੀ ਫ਼ਿਲਮ ਵਿੱਚ ਦਿਲਚਸਪੀ ਦਿਖਾ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
