ਅਫਸਾਨਾ ਖ਼ਾਨ ਨੇ ਪੰਜਾਬੀ ਸੂਟ 'ਚ ਸ਼ੇਅਰ ਕੀਤੀਆਂ ਤਸਵੀਰਾਂ, ਗਾਇਕਾ ਦਾ ਮੇਅਕਪ ਵੇਖ ਕੇ ਨੈਟੀਜ਼ਨਸ ਨੇ ਇੰਝ ਦਿੱਤਾ ਰਿਐਕਸ਼ਨ

ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੇ ਹਾਲ ਹੀ 'ਚ ਪੰਜਾਬੀ ਸੂਟ ਪਾ ਕੇ ਕਰਵਾਏ ਗਏ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦੇ ਓਵਰ ਮੇਅਕਪ ਨੂੰ ਵੇਖ ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ।

Reported by: PTC Punjabi Desk | Edited by: Pushp Raj  |  May 08th 2023 05:14 PM |  Updated: May 08th 2023 05:14 PM

ਅਫਸਾਨਾ ਖ਼ਾਨ ਨੇ ਪੰਜਾਬੀ ਸੂਟ 'ਚ ਸ਼ੇਅਰ ਕੀਤੀਆਂ ਤਸਵੀਰਾਂ, ਗਾਇਕਾ ਦਾ ਮੇਅਕਪ ਵੇਖ ਕੇ ਨੈਟੀਜ਼ਨਸ ਨੇ ਇੰਝ ਦਿੱਤਾ ਰਿਐਕਸ਼ਨ

Afsana Khan latest photos: ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਆਪਣੀ ਬੁਲੰਦ ਗਾਇਕੀ ਕਾਰਨ ਬੇਹੱਦ ਮਸ਼ਹੂਰ ਹੈ। ਅਫਸਾਨਾ ਨੇ ਆਪਣੀ ਗਾਇਕੀ ਦੇ ਨਾਲ ਹੀ ਪਾਲੀਵੁੱਡ ਤੋਂ ਲੈ ਬਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਣਾਈ ਹੈ। 

ਹਾਲ ਹੀ ਵਿੱਚ ਗਾਇਕਾ ਅਫਸਾਨਾ ਖ਼ਾਨ ਨੇ ਪੰਜਾਬੀ ਸੂਟ 'ਚ ਆਪਣੀ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖਣ ਮਗਰੋਂ ਨੈਟੀਜ਼ਨਸ ਨੇ ਵੱਖੋ-ਵੱਖ ਤਰੀਕੇ ਨਾਲ ਆਪਣਾ ਰਿਐਕਸ਼ਨ ਦਿੱਤਾ ਹੈ। 

ਦਰਅਸਲ ਅਫਸਾਨਾ ਖ਼ਾਨ ਨੇ ਆਪਣੀਆਂ ਨਵੀਆਂ ਤਸਵੀਰਾਂ ਇੰਸਟਾਗ੍ਰਾਮ  'ਤੇ ਅਪਲੋਡ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਫਸਾਨਾ ਭਾਵੇਂ ਪੰਜਾਬੀ ਸੂਟ 'ਚ ਨਜ਼ਰ ਆ ਰਹੀ ਹੈ, ਪਰ ਹੁਣ ਉਸ ਨੂੰ ਆਪਣੇ ਮੇਕਅਪ ਕਰਕੇ ਟ੍ਰੋਲ ਹੋਣਾ ਪੈ ਰਿਹਾ ਹੈ। 

ਅਫਸਾਨਾ ਖ਼ਾਨ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ 'ਚ ਤੁਸੀਂ ਉਸ ਨੂੰ ਜਾਮਨੀ ਰੰਗ ਦੇ ਪੰਜਾਬੀ ਸੂਟ 'ਚ ਵੇਖ ਸਕਦੇ ਹੋ। ਇਸ ਸੂਟ ਦੇ ਨਾਲ -ਨਾਲ ਗਾਇਕਾ ਨੇ ਕਾਫੀ ਗਹਿਣੇ ਵੀ ਪਹਿਨੇ ਹੋਏ ਹਨ। ਇਨ੍ਹਾਂ ਤਸਵੀਰਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਤਸਵੀਰਾਂ 'ਚ ਅਫਸਾਨਾ ਦੇ ਓਵਰ ਮੇਕਅਪ ਲੁੱਕ ਨੂੰ ਲੈ ਕੇ ਉਸ ਦਾ ਕਾਫੀ ਮਜ਼ਾਲ ਉਡਾਇਆ ਜਾ ਰਿਹਾ ਹੈ।

ਹੋਰ ਪੜ੍ਹੋ: Film 'Jodi' Review: ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ 'ਜੋੜੀ' ਨੇ ਤੋੜੇ ਕਈ ਰਿਕਾਰਡਸ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਦਿਲਜੀਤ ਤੇ ਨਿਮਰਤ ਦੀ ਕੈਮਿਸਟਰੀ

ਅਫਸਾਨਾ ਖ਼ਾਨ ਦੀ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਨੈਟੀਜ਼ਨਸ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- 'ਤੁਸੀਂ ਸੂਟ 'ਚ ਬਹੁਤ ਸੋਹਣੇ ਲੱਗ ਰਹੇ ਹੋ ਅਫਸਾਨਾ ਜੀ, ਪਰ ਮੇਅਕਪ ਲਈ ਥੋੜਾ ਪ੍ਰੋਫੈਸ਼ਨਲ ਆਰਟਿਸਟ ਰੱਖ ਲਵੋ। ਇੱਕ ਹੋਰ ਨੇ ਲਿਖਿਆ, " ਦੀਦੀ ਅੱਜ ਮੇਅਕਪ ਥੋੜਾ ਜ਼ਿਆਦਾ ਹੋ ਗਿਆ 😍 ਹੈ। "

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network