ਅਦਾਕਾਰਾ ਚਾਹਤ ਖੰਨਾ ਨੇ ਖਰੀਦੀ ਲਗਜ਼ਰੀ ਕਾਰ, ਵੀਡੀਓ ਸ਼ੇਅਰ ਕਰ ਕਹੀ ਇਹ ਗੱਲ

ਟੀਵੀ ਅਦਾਕਾਰਾ ਚਾਹਤ ਖੰਨਾ ਨੇ ਨਵੀਂ ਕਾਰ ਖਰੀਦੀ ਹੈ । ਨਵੀਂ ਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆ ਹਨ । ਇਹਨਾਂ ਤਸਵਰਿਾਂ ਵਿੱਚ ਅਦਾਕਾਰਾ ਆਪਣੀ ਧੀ ਨਾਲ ਜਸ਼ਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ ।

Reported by: PTC Punjabi Desk | Edited by: Shaminder  |  November 15th 2023 07:02 PM |  Updated: November 15th 2023 07:05 PM

ਅਦਾਕਾਰਾ ਚਾਹਤ ਖੰਨਾ ਨੇ ਖਰੀਦੀ ਲਗਜ਼ਰੀ ਕਾਰ, ਵੀਡੀਓ ਸ਼ੇਅਰ ਕਰ ਕਹੀ ਇਹ ਗੱਲ

ਟੀਵੀ ਅਦਾਕਾਰਾ ਚਾਹਤ ਖੰਨਾ (Chahat Khanna)ਨੇ ਨਵੀਂ ਕਾਰ (New Car)ਖਰੀਦੀ ਹੈ । ਨਵੀਂ ਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆ ਹਨ । ਇਹਨਾਂ ਤਸਵਰਿਾਂ ਵਿੱਚ ਅਦਾਕਾਰਾ ਆਪਣੀ ਧੀ ਨਾਲ ਜਸ਼ਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ । ਚਾਹਤ ਖੰਨਾ ਨੇ ਖੁਦ ਵੀ ਆਪਣੀ ਨਵੀਂ ਕਾਰ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਅਦਾਕਾਰਾ ਆਪਣੀ ਮਹਿੰਗੀ ਕਾਰ ਦੀ ਪੂਜਾ ਕਰਦੇ ਹੋਏ ਖੁਸ਼ ਨਜ਼ਰ ਆ ਰਹੀ ਹੈ ।

ਇਸ ਦੌਰਾਨ ਚਾਹਤ ਨੇ ਆਪਣੀ ਬੇਟੀ ਨਾਲ ਚਾਕਲੇਟ ਕੇਕ ਵੀ ਕੱਟਿਆ। ਵੀਡੀਓ 'ਚ ਉਹ  ਬਲੂ ਕਲਰ ਦੇ ਟਾਪ ਦੇ ਨਾਲ ਡੈਨਿਮ ਸ਼ਾਰਟਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਵੀਡੀਓ ਸ਼ੇਅਰ ਕਰਦੇ ਹੋਏ, ਉਸਨੇ ਲਿਖਿਆ, "ਇਸ ਦੀਵਾਲੀ ਮੇਰੀ ਬਲੈਕ ਬਿਊਟੀ ਘਰ ਆ ਗਈ ਹੈ!

ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ.." ਤੁਹਾਨੂੰ ਦੱਸ ਦਿੰਦੇ ਹਾਂ ਕਿ ਚਾਹਤ ਇੱਕਲੀ ਰਹਿੰਦੀ ਹੈ ਉਹ ਨੇ ਕਾਰੋਬਾਰੀ ਭਰਤ ਨਰਸਿੰਘਾਨੀ ਨਾਲੋਂ ਵੱਖ ਹੋਕੇ ਤਲਾਕ ਲਈ ਸੀ ।  ਇਸ ਤੋਂ ਬਾਅਦ ਉਹਨਾਂ ਨੇ ਫਰਹਾਨ ਮਿਰਜ਼ਾ ਨਾਲ ਵਿਆਹ ਕਰਵਾਇਆ ਜਿਹੜਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਤੇ ਅੱਜ ਅਦਾਕਾਰਾ ਦੋ ਬੇਟੀਆਂ ਨਾਲ ਇੱਕਲੀ ਖੁਸ਼ਹਾਲ ਜ਼ਿੰਦਗੀ ਬਿਤਾ ਰਹੀ ਹੈ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network