ਅਦਾਕਾਰਾ ਦਲਜੀਤ ਕੌਰ ਨੇ ਆਪਣੇ ਵਿਆਹ ਟੁੱਟਣ ਨੂੰ ਲੈ ਕੇ ਦਿੱਤਾ ਪ੍ਰਤੀਕਰਮ, ਕਿਹਾ ‘ਵਿਆਹ ਤੋਂ ਛੇ ਮਹੀਨੇ ਬਾਅਦ ਤੋਂ ਦੇ ਰਿਹਾ ਸੀ ਧੋਖਾ’

ਅਦਾਕਾਰਾ ਦਲਜੀਤ ਕੌਰ ਪਿਛਲੇ ਕਈ ਮਹੀਨਿਆਂ ਤੋਂ ਲੈ ਸੁਰਖੀਆਂ ‘ਚ ਹੈ। ਕਿਉਂਕਿ ਅਦਾਕਾਰਾ ਦੇ ਦੂਜੇ ਵਿਆਹ ਦੇ ਟੁੱਟਣ ਦੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ।ਜਿਸ ਤੋਂ ਬਾਅਦ ਅਦਾਕਾਰਾ ਲਗਾਤਾਰ ਆਪਣੇ ਪਤੀ ਨੂੰ ਲੈ ਕੇ ਪੋਸਟਾਂ ਸਾਂਝੀਆਂ ਕਰ ਰਹੀ ਹੈ।

Written by  Shaminder   |  May 27th 2024 12:50 PM  |  Updated: May 27th 2024 01:59 PM

ਅਦਾਕਾਰਾ ਦਲਜੀਤ ਕੌਰ ਨੇ ਆਪਣੇ ਵਿਆਹ ਟੁੱਟਣ ਨੂੰ ਲੈ ਕੇ ਦਿੱਤਾ ਪ੍ਰਤੀਕਰਮ, ਕਿਹਾ ‘ਵਿਆਹ ਤੋਂ ਛੇ ਮਹੀਨੇ ਬਾਅਦ ਤੋਂ ਦੇ ਰਿਹਾ ਸੀ ਧੋਖਾ’

ਅਦਾਕਾਰਾ ਦਲਜੀਤ ਕੌਰ (Dalljiet kaur) ਪਿਛਲੇ ਕਈ ਮਹੀਨਿਆਂ ਤੋਂ ਲੈ ਸੁਰਖੀਆਂ ‘ਚ ਹੈ। ਕਿਉਂਕਿ ਅਦਾਕਾਰਾ ਦੇ ਦੂਜੇ ਵਿਆਹ ਦੇ ਟੁੱਟਣ ਦੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ।ਜਿਸ ਤੋਂ ਬਾਅਦ ਅਦਾਕਾਰਾ ਲਗਾਤਾਰ ਆਪਣੇ ਪਤੀ ਨੂੰ ਲੈ ਕੇ ਪੋਸਟਾਂ ਸਾਂਝੀਆਂ ਕਰ ਰਹੀ ਹੈ। ਅਦਾਕਾਰਾ ਨੇ ਆਪਣੇ ਪਤੀ ਤੇ ਇਲਜ਼ਾਮ ਲਗਾਏ ਹਨ ਕਿ ਵਿਆਹ ਤੋਂ ਛੇ ਮਹੀਨੇ ਬਾਅਦ ਤੋਂ ਹੀ ਨਿਖਿਲ ਪਟੇਲ ਉਸ ਨੂੰ ਧੋਖਾ ਦੇ ਰਿਹਾ ਹੈ। ਦਲਜੀਤ ਨੇ ਮੁੜ ਤੋਂ ਇੱਕ ਪੋਸਟ ਸਾਂਝੀ ਕੀਤੀ ।

ਹੋਰ ਪੜ੍ਹੋ : ਗੁੱਗੂ ਗਿੱਲ ਦੇ ਪੁੱਤਰ ਦੇ ਵਿਆਹ ਦਾ ਵੀਡੀਓ ਹੋ ਰਿਹਾ ਵਾਇਰਲ, ਵੇਖੋ ਵੀਡੀਓ

ਜਿਸ ‘ਚ ਉਸ ਨੇ ਆਪਣੇ ਦਿਲ ਦਾ ਦਰਦ ਬਿਆਨ ਕੀਤਾ ਹੈ। ਹਾਲਾਂ ਕਿ ਕੁਝ ਦੇਰ ਬਾਅਦ ਹੀ ਉਸ ਨੇ ਪੋਸਟ ਦੇ ਕੈਪਸ਼ਨ ਨੂੰ ਡਿਲੀਟ ਵੀ ਕਰ ਦਿੱਤਾ । ਦਲਜੀਤ ਕੌਰ ਨੇ ਕੈਪਸ਼ਨ ਭਾਵੇਂ ਡਿਲੀਟ ਕਰ ਦਿੱਤਾ ਹੋਵੇ, ਪਰ ਤਸਵੀਰ ਡਿਲੀਟ ਨਹੀਂ ਕੀਤੀਆਂ ਹਨ ।

ਅਦਾਕਾਰਾ ਨੇ ਇਸ ਕੈਪਸ਼ਨ ‘ਚ ਲਿਖਿਆ ‘ਆਪਣੇ ਪੁੱਤਰ, ਕੱਪੜੇ, ਮੰਦਰ ਸਹੁਰੇ ਅਤੇ ਹੱਥ ਨਾਲ ਬਣਾਈ ਤਸਵੀਰ ਬਾਰੇ ਅਦਾਕਾਰਾ ਨੇ ਗੱਲ ਕਰਦੇ ਹੋਏ ਕਿਹ ਸੀ ਕਿ ਕੀ ਨਿਖਿਲ ਉਸ ਦੇ ਪਤੀ ਨਹੀਂ ਹਨ।ਕੀ ਉਸ ਦੇ ਹਿਸਾਬ ਨਾਲ ਇਹ ਵਿਆਹ ਨਹੀਂ ਹੋਇਆ ।   

ਵਿਆਹ ਤੋਂ 10 ਮਹੀਨੇ ਬਾਅਦ ਆਈ ਤਲਾਕ ਦੀ ਖ਼ਬਰ 

 ਅਦਾਕਾਰਾ ਦਲਜੀਤ ਕੌਰ ਦੀ ਜ਼ਿੰਦਗੀ ‘ਚ ਕੁਝ ਵੀ ਠੀਕ ਨਹੀਂ ਚੱਲ ਰਿਹਾ । ਦਲਜੀਤ ਕੌਰ ਦੇ ਵਿਆਹ ਤੋਂ ਦਸ ਮਹੀਨੇ ਬਾਅਦ ਹੀ ਉਸ ਦੇ ਪਤੀ ਦੇ ਨਾਲ ਵੱਖ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਸਨ ।

ਦੱਸ ਦਈਏ ਕਿ ਦਲਜੀਤ ਨੇ ਨਿਖਿਲ ਪਟੇਲ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ । ਇਸ ਤੋਂ ਪਹਿਲਾਂ ਅਦਾਕਾਰਾ ਸ਼ਾਲੀਨ ਭਨੋਟ ਦੇ ਨਾਲ ਵਿਆਹੀ ਹੋਈ ਹੈ। ਜਿਸ ਤੋਂ ਉਸ ਦਾ ਇੱਕ ਬੇਟਾ ਵੀ ਹੈ। 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network