ਤਲਾਕ ਦੀਆਂ ਖ਼ਬਰਾਂ ਦਰਮਿਆਨ ਅਦਾਕਾਰਾ ਦਲਜੀਤ ਕੌਰ ਦਾ ਵੱਡਾ ਬਿਆਨ ਕਿਹਾ ‘ਔਰਤਾਂ ਅੱਗੇ ਵੱਧਣ ਤੋਂ ਡਰਦੀਆਂ ਹਨ’

Written by  Shaminder   |  March 06th 2024 01:08 PM  |  Updated: March 06th 2024 01:08 PM

ਤਲਾਕ ਦੀਆਂ ਖ਼ਬਰਾਂ ਦਰਮਿਆਨ ਅਦਾਕਾਰਾ ਦਲਜੀਤ ਕੌਰ ਦਾ ਵੱਡਾ ਬਿਆਨ ਕਿਹਾ ‘ਔਰਤਾਂ ਅੱਗੇ ਵੱਧਣ ਤੋਂ ਡਰਦੀਆਂ ਹਨ’

ਅਦਾਕਾਰਾ ਦਲਜੀਤ ਕੌਰ (Dalljiet Kaur) ਇਨ੍ਹੀਂ ਦਿਨੀਂ ਤਲਾਕ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ ‘ਚ ਹੈ। ਬੀਤੇ ਦਿਨੀਂ ਇਨ੍ਹਾਂ ਖ਼ਬਰਾਂ ਦੇ ਦਰਮਿਆਨ ਹੀ ਅਦਾਕਾਰਾ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ ‘ਚ ਅਦਾਕਾਰਾ ਨੇ ਔਰਤਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਜਿਸ ‘ਚ ਅਦਾਕਾਰਾ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਉਹ ਇੱਕ ਐਕਟਰ, ਇੱਕ ਔਰਤ ਹੋਣ ਦੇ ਨਾਤੇ ਸਮਾਜ ‘ਚ ਵਿਚਰਦੇ ਹੋਏ ਹਮੇਸ਼ਾ ਹੀ ਕੋਈ ਨਾ ਕੋਈ ਫੈਸਲਾ ਲੈਂਦੇ ਹੋਏ ਅਤੇ ਅੱਗੇ ਵਧਦੇ ਹੋਏ ਡਰਦੀ ਹੈ।ਦਲਜੀਤ ਨੇ ਕਿਹਾ ਸੀ ਕਿ ਬੇਸ਼ੱਕ ਅਸੀਂ ਕਹਿੰਦੇ ਹਾਂ ਕਿ ਅਸੀਂ ਅੱਗੇ ਵਧ ਰਹੇ ਹਾਂ, ਪਰ ਸਹੀ ਮਾਇਨਿਆਂ ‘ਚ ਔਰਤਾਂ ਹਾਲੇ ਵੀ ਅੱਗੇ ਵਧਣ ਤੋਂ ਡਰਦੀਆਂ ਨੇ।

 Karwa Chauth 2023: Dalljiet Kaur's Special Day with Kids and Mehndi

ਹੋਰ ਪੜ੍ਹੋ : ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਦੇ ਵਿਆਹ ਦਾ ਕਾਰਡ ਹੋਇਆ ਵਾਇਰਲ, ਜਾਣੋ ਕਿਸ ਦਿਨ ਲੈਣਗੇ ਫੇਰੇ

ਦੂਜੀ ਵਾਰ ਰਚਾਇਆ ਸੀ ਵਿਆਹ 

ਅਦਾਕਾਰਾ ਦਲਜੀਤ ਕੌਰ ਨੇ ਬੀਤੇ ਸਾਲ ਨਿਖਿਲ ਪਟੇਲ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ।ਵਿਦੇਸ਼ੀ ਮੂਲ ਦੇ ਨਿਖਿਲ ਪਟੇਲ ਵੀ ਵਿਆਹੇ ਹੋਏ ਸਨ ਅਤੇ ਦਲਜੀਤ ਦੇ ਨਾਲ ਉਨ੍ਹਾਂ ਦਾ ਦੂਜਾ ਵਿਆਹ ਸੀ । ਪਰ ਕੁਝ ਦਿਨ ਪਹਿਲਾਂ ਹੀ ਅਦਾਕਾਰਾ ਦੇ ਤਲਾਕ ਦੀਆ ਖ਼ਬਰਾਂ ਨੇ ਜ਼ੋਰ ਫੜਿਆ ਹੋਇਆ ਸੀ । ਜਿਸ ਤੋਂ ਬਾਅਦ ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਦੂਜੇ ਨੂੰ ਅਨਫਾਲੋ ਕਰ ਦਿੱਤਾ ਸੀ । ਇਸੇ ਦੌਰਾਨ ਦਲਜੀਤ ਦੀ ਟੀਮ ਦੇ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਸੀ । ਜਿਸ ‘ਚ ਕਿਹਾ ਗਿਆ ਸੀ ਕਿ ਪਿਤਾ ਤੇ ਭਰਾ ਦੀ ਸਰਜਰੀ ਕਰਵਾਉਣ ਦੇ ਕਾਰਨ ਅਚਾਨਕ ਦਲਜੀਤ ਨੂੰ ਮੁੰਬਈ ਪਰਤਣਾ ਪਿਆ ਹੈ। 

Dalljiet and Nikhil patel.jpgਪਿਛਲੇ ਲੰਮੇ ਸਮੇਂ ਤੋਂ ਅਦਾਕਾਰੀ ਤੋਂ ਦੂਰ 

ਅਦਾਕਾਰਾ ਦਲਜੀਤ ਕੌਰ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ਤੋਂ ਦੂਰ ਹੈ । ਪਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਉਹ ਸੁਰਖੀਆਂ ‘ਚ ਹੈ।ਨਿਖਿਲ ਦੇ ਨਾਲ ਉਸ ਦਾ ਦੂਜਾ ਵਿਆਹ ਸੀ ਇਸ ਤੋਂ ਪਹਿਲਾਂ ਅਦਾਕਾਰਾ ਸ਼ਾਲੀਨ ਭਨੋਟ ਦੇ ਨਾਲ ਵਿਆਹੀ ਹੋਈ ਸੀ।ਜਿਸ ਤੋਂ ਅਦਾਕਾਰਾ ਦਾ ਇੱਕ ਪੁੱਤਰ ਵੀ ਹੈ। ਇਸ ਦੌਰਾਨ ਅਦਾਕਾਰਾ ਦਾ ਇਹ ਬਿਆਨ ਸਾਹਮਣੇ ਆਇਆ ਹੈ । ਜਿਸ ‘ਚ ਅਦਾਕਾਰਾ ਗੱਲਾਂ ਗੱਲਾਂ ‘ਚ ਬਹੁਤ ਕੁਝ ਬੋਲ ਗਈ ਹੈ। ਇਸ ਤੋਂ ਪਹਿਲਾਂ ਅਦਾਕਾਰਾ ਨੇ ਨਿਖਿਲ ਪਟੇਲ ਦਾ ਸਰਨੇਮ ਵੀ ਆਪਣੇ ਨਾਮ ਦੇ ਨਾਲੋਂ ਹਟਾ ਦਿੱਤਾ ਸੀ । ਜਿਸ ਤੋਂ ਬਾਅਦ ਅਦਾਕਾਰਾ ਦੇ ਤਲਾਕ ਦੀਆਂ ਖ਼ਬਰਾਂ ਨੇ ਜ਼ੋਰ ਫੜ ਲਿਆ ਸੀ ।  

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network