ਅਦਾਕਾਰਾ ਕਿਰਣ ਖੇਰ ਨੇ ਖਰੀਦੀ ਨਵੀਂ ਕਾਰ, ਫੈਨਸ ਦੇ ਰਹੇ ਵਧਾਈ

Written by  Shaminder   |  March 15th 2024 02:10 PM  |  Updated: March 15th 2024 02:10 PM

ਅਦਾਕਾਰਾ ਕਿਰਣ ਖੇਰ ਨੇ ਖਰੀਦੀ ਨਵੀਂ ਕਾਰ, ਫੈਨਸ ਦੇ ਰਹੇ ਵਧਾਈ

  ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕਿਰਣ ਖੇਰ (Kirron Kher)  ਨੇ ਨਵੀਂ ਕਾਰ (New Car) ਖਰੀਦੀ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਆਪਣੀ ਬੈ੍ਰਂਡ ਨਿਊ ਕਾਰ ਦੇ ਨਾਲ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ  ਇਹ ਤਸਵੀਰਾਂ ਜਿਉਂ ਹੀ ਸਾਹਮਣੇ ਆਈਆਂ ਤਾਂ ਅਦਾਕਾਰਾ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । 

Kirron kher ,,.jpg

ਹੋਰ ਪੜ੍ਹੋ  : ‘ਸਾਗਰ ਦੀ ਵਹੁਟੀ’ ਗੀਤ ਗਾਉਣ ਵਾਲੀ ਜੋੜੀ ਸ਼ਰਨਜੀਤ ਸ਼ੰਮੀ ਅਤੇ ਸਤਨਾਮ ਸਾਗਰ ਨੇ ਸਾਂਝੇ ਕੀਤੇ ਦਿਲ ਦੇ ਜਜ਼ਬਾਤ, ਵੇਖੋ ਵੀਡੀਓ

ਕਿਰਣ ਖੇਰ ਦਾ ਵਰਕ ਫ੍ਰੰਟ 

ਕਿਰਣ ਖੇਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਖੂਬ ਸਰਾਹਿਆ ਜਾਂਦਾ ਹੈ। ਅੱਜ ਕੱਲ੍ਹ ਉਹ ਕਈ ਰਿਆਲਟੀ ਸ਼ੋਅਜ਼ ‘ਚ ਬਤੌਰ ਜੱਜ ਵੀ ਨਜ਼ਰ ਆ ਰਹੇ ਹਨ ।

Kirron kher 445.jpg

 ਕਿਰਣ ਖੇਰ ਮਲਟੀਪਲ ਮਾਈਲਮਾ ਬੀਮਾਰੀ ਨਾਲ ਸਨ ਪੀੜਤ 

ਕਿਰਣ ਖੇਰ ਨੂੰ 2021 ‘ਚ ਮਲਟੀਪਲ ਮਾਈਲਮਾ ਨਾਂਅ ਦੀ ਬੀਮਾਰੀ ਬਾਰੇ ਪਤਾ ਲੱਗਿਆ ਸੀ । ਜਿਸ ਤੋਂ ਬਾਅਦ ਕਈ ਮਹੀਨੇ ਤੱਕ ਅਦਾਕਾਰਾ ਦਾ ਇਲਾਜ ਚੱਲਿਆ ਸੀ । ਇਲਾਜ ਤੋਂ ਬਾਅਦ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਗਏ ਹਨ ਅਤੇ ਆਪਣੇ ਕੰਮਕਾਜ ‘ਚ ਸਰਗਰਮ ਹਨ ।

ਅਨੁਪਮ ਖੇਰ ਦੇ ਨਾਲ ਹੋਇਆ ਵਿਆਹ 

ਕਿਰਣ ਖੇਰ ਚੰਡੀਗੜ੍ਹ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਅਦਾਕਾਰ ਅਨੁਪਮ ਖੇਰ ਦੇ ਨਾਲ ਵਿਆਹ ਕਰਵਾਇਆ ਹੈ।ਇਸ ਤੋਂ ਪਹਿਲਾਂ ਕਿਰਣ ਖੇਰ ਵਿਆਹੇ ਹੋਏ ਸਨ । ਪਰ ਉਨ੍ਹਾਂ ਦੀ ਪਤੀ ਦੇ ਨਾਲ ਜ਼ਿਆਦਾ ਦਿਨ ਤੱਕ ਨਹੀਂ ਨਿਭੀ।ਜਿਸ ਤੋਂ ਬਾਅਦ ਚੰਡੀਗੜ੍ਹ ‘ਚ ਥੀਏਟਰ ਕਰਨ ਦੇ ਦੌਰਾਨ ਅਨੁਪਮ ਖੇਰ ਦੌਰਾਨ ਅਨੁਪਮ ਖੇਰ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ। ਇੱਧਰ ਅਨੁਪਮ ਖੇਰ ਵੀ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਖੁਸ਼ ਨਹੀਂ ਸਨ । ਦੋਵਾਂ ਨੇ ਵਿਆਹ ਕਰਵਾ ਲਿਆ । 

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network