ਕਿਰਣ ਖੇਰ ਨੇ ਮਲਾਇਕਾ ਦੀ ਡ੍ਰੈੱਸ ਨੂੰ ਲੈ ਕੇ ਦਿੱਤੀ ਸਲਾਹ, ਵੇਖੋ ਕੀ ਸੀ ਅਦਾਕਾਰਾ ਦਾ ਰਿਐਕਸ਼ਨ

Written by  Shaminder   |  March 13th 2024 08:00 AM  |  Updated: March 13th 2024 08:00 AM

ਕਿਰਣ ਖੇਰ ਨੇ ਮਲਾਇਕਾ ਦੀ ਡ੍ਰੈੱਸ ਨੂੰ ਲੈ ਕੇ ਦਿੱਤੀ ਸਲਾਹ, ਵੇਖੋ ਕੀ ਸੀ ਅਦਾਕਾਰਾ ਦਾ ਰਿਐਕਸ਼ਨ

ਕਿਰਣ ਖੇਰ (Kirron kher) ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ।ਇਨ੍ਹੀਂ ਦਿਨੀਂ ਮਲਾਇਕਾ ਅਰੋੜਾ ਦੇ ਨਾਲ ਮਲਾਇਕਾ ਅਰੋੜਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਜਿਸ ‘ਚ ਕਰਣ ਜੌਹਰ ਵੀ ਦਿਖਾਈ ਦੇ ਰਹੇ ਹਨ । ਅੱਜ ਅਸੀਂ ਤੁਹਾਨੂੰ ਕਿਰਣ ਖੇਰ ਅਤੇ ਮਲਾਇਕਾ ਅਰੋੜਾ ਦਾ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ । ਜਿਸ ‘ਚ ਕਿਰਣ ਖੇਰ ਮਲਾਇਕਾ ਅਰੋੜਾ ਦੀ ਕਲਾਸ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। 

Kirron kher and karan.jpg

ਹੋਰ ਪੜ੍ਹੋ :  ਪੰਜਾਬੀ ਗਾਇਕ ਵਿੰਦਰ ਨੱਥੂਮਾਜਰਾ ਦੀ ਮਾਂ ਦਾ ਹੋਇਆ ਦਿਹਾਂਤ

ਕੌਫੀ ਵਿਦ ਕਰਣ ਦਾ ਹੈ ਵੀਡੀਓ 

ਦਰਅਸਲ ਇਹ ਵੀਡੀਓ ਕਰਣ ਜੌਹਰ ਦੇ ਸ਼ੋਅ ਕੌਫੀ ਵਿਦ ਕਰਣ ਸ਼ੋਅ ਦਾ ਹੈ। ਜਿਸ ‘ਚ ਕਿਰਣ ਖੇਰ ਵੀ ਨਜ਼ਰ ਆ ਰਹੇ ਹਨ । ਸ਼ੋਅ ‘ਚ ਅਦਾਕਾਰਾ ਕਿਰਣ ਖੇਰ ਮਲਾਇਕਾ ਦੇ ਕੱਪੜਿਆਂ ਨੂੰ ਲੈ ਕੇ ਟਿੱਪਣੀ ਕਰਦੇ ਹਨ ਅਤੇ ਕਹਿੰਦੇ ਹਨ ਕਿ ਤੂੰ ਆਪਣੀਆਂ ਟੰਗਾਂ ਕੱਢ ਕੇ ਬੈਠ ਜਾਂਦੀ ਹੈਂ।ਪੈਰਾਂ ਨੂੰ ਢੱਕ ਲੈ ਵਰਨਾ ਠੰਢ ਲੱਗ ਜਾਵੇਗੀ। ਵੀਡੀਓ ‘ਚ ਕਿਰਣ ਖੇਰ ਕਹਿੰਦੀ ਹੈ ਕਿ ‘ਮਲਾਇਕਾ ਵਾਰ ਵਾਰ ਕਹਿੰਦੀ ਹੈ ਕਿ ਠੰਢ ਲੱਗ ਰਹੀ ਹੈ । ਦੋ ਦੋ ਮਿੰਟ ‘ਚ ਟੰਗਾਂ ਬਾਹਰ ਕੱਢ ਰਹੀ ਹੈ । ਕੁਝ ਤਾਂ ਪਹਿਨਿਆ ਨਹੀਂ, ਠੰਢ ਤਾਂ ਲੱਗੇਗੀ ਹੀ। ਇਸ ਨੂੰ ਫਲੂ ਹੋ ਜਾਣਾ ਹੈ ਕੋਈ ਗਰਮ ਪਾਣੀ ਦੀ ਬੋਤਲ ਦੇਣਾ ਜਲਦੀ’ । 

ਮਲਾਇਕਾ ਨੇ ਦਿੱਤਾ ਜਵਾਬ 

ਮਲਾਇਕਾ ਅਰੋੜਾ ਕਿਰਣ ਖੇਰ ਦੀ ਗੱਲ ਸੁਣ ਕੇ ਉਸ ਦਾ ਜਵਾਬ ਦਿੰਦੀ ਹੈ ਅਤੇ ਹੱਸਦੇ ਹੋਏ ਕਹਿੰਦੀ ਹੈ ‘ਟੰਗਾਂ ਹਨ ਤਾਂ ਦਿਖਾਵਾਂਗੀ ਹੀ ਨਾ’।ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਮਲਾਇਕਾ ਅਰੋੜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਆਈਟਮ ਸੌਂਗਸ ਕੀਤੇ ਹਨ । 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network