ਆਪਣੀ ਭੈਣ ਦੀ ਵਿਦਾਈ ‘ਤੇ ਫੁੱਟ ਫੁੱਟ ਕੇ ਰੋਈ ਸੀ ਅਦਾਕਾਰਾ ਸਾਨਿਆ ਮਲਹੋਤਰਾ, ਤਸਵੀਰਾਂ ਕੀਤੀਆਂ ਸਾਂਝੀਆਂ
ਸਾਨੀਆ ਮਲਹੋਤਰਾ ਦੀ ਭੈਣ ਸ਼ਗੁਨ ਮਲਹੋਤਰਾ ਨੇ ਅਚਿਨ ਜੈਨ ਦੇ ਨਾਲ ਬੀਤੇ ਦਿਨੀਂ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਹੁਣ ਅਦਾਕਾਰਾ ਸਾਨਿਆ ਮਲਹੋਤਰਾ ਨੇ ਆਪਣੀ ਭੈਣ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ ।
ਆਪਣੀ ਭੈਣ ਦੀ ਵਿਦਾਈ ‘ਤੇ ਫੁੱਟ ਫੁੱਟ ਕੇ ਰੋਈ ਸੀ ਅਦਾਕਾਰਾ ਸਾਨਿਆ ਮਲਹੋਤਰਾ, ਤਸਵੀਰਾਂ ਕੀਤੀਆਂ ਸਾਂਝੀਆਂ
ਸਾਨਿਆ ਮਲਹੋਤਰਾ (Sanya Malhotra)ਦੀ ਭੈਣ ਸ਼ਗੁਨ ਮਲਹੋਤਰਾ ਨੇ ਅਚਿਨ ਜੈਨ ਦੇ ਨਾਲ ਬੀਤੇ ਦਿਨੀਂ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਹੁਣ ਅਦਾਕਾਰਾ ਸਾਨਿਆ ਮਲਹੋਤਰਾ ਨੇ ਆਪਣੀ ਭੈਣ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਸਾਨਿਆ ਭੈਣ ਦੇ ਵਿਆਹ ‘ਤੇ ਇਮੋਸ਼ਨਲ ਹੁੰਦੀ ਹੋਈ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਅਦਾਕਾਰ ਜੋਬਨਪ੍ਰੀਤ ਨੇ ਸਰਦਾਰ ਸੋਹੀ ਦੀ ਕੀਤੀ ਤਾਰੀਫ, ‘ਜਦੋਂ ਮੈਂ ਪਹਿਲੀ ਵਾਰ ਮਿਲਿਆ ਤਾਂ ਡਰ ਜਿਹਾ ਸੀ…’
ਬਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ ਹਨ
ਅਚਿਨ ਜੈਨ ਬਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰਾਂ ਚੋਂ ਇੱਕ ਹਨ । ਜਿਨ੍ਹਾਂ ਨੇ ਕਈ ਪ੍ਰੋਜੈਕਟ ‘ਤੇ ਕੰਮ ਕੀਤਾ ਹੈ। ਅਦਾਕਾਰਾ ਸਾਨਿਆ ਮਲਹੋਤਰਾ ਨੇ ਆਪਣੀ ਭੈਣ ਸ਼ਗੁਨ ਦੇ ਵਿਆਹ ਦੇ ਕੁਝ ਖ਼ਾਸ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਭਾਵੁਕ ਹੁੰਦੀ ਹੋਈ ਦਿਖਾਈ ਦੇ ਰਹੀ ਹੈ।ਵਿਆਹ ਦੀਆਂ ਰਸਮਾਂ ਦੌਰਾਨ ਅਦਾਕਾਰਾ ਭਾਵੁਕ ਹੁੰਦੀ ਹੋਈ ਦਿਖਾਈ ਦਿੱਤੀ ਹੈ। ਨੌ ਦਸੰਬਰ ਨੂੰ ਅਚਿਨ ਜੈਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ

ਫ਼ਿਲਮ ‘ਸੈਮ ਬਹਾਦੁਰ’ ਨੂੰ ਲੈ ਕੇ ਚਰਚਾ ‘ਚ ਅਦਾਕਾਰਾ
ਸਾਨਿਆ ਮਲਹੋਤਰਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸੈਮ ਬਹਾਦੁਰ’ ਨੂੰ ਲੈ ਕੇ ਚਰਚਾ ‘ਚ ਹੈ।ਭੈਣ ਦੇ ਵਿਆਹ ਕਾਰਨ ਅਦਾਕਾਰਾ ਨੇ ਕੁਝ ਦਿਨਾਂ ਦਾ ਬ੍ਰੇਕ ਲਿਆ ਸੀ । ਜਿਸ ਤੋਂ ਬਾਅਦ ਹੁਣ ਉਹ ਮੁੜ ਤੋਂ ਆਪਣੇ ਕੰਮ ‘ਚ ਸਰਗਰਮ ਹੋ ਗਈ ਹੈ। ਇਸ ਫ਼ਿਲਮ ‘ਚ ਅਦਾਕਾਰਾ ਦੇ ਵੱਲੋਂ ਨਿਭਾਇਆ ਗਿਆ ਕਿਰਦਾਰ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ।ਇਸ ਤੋਂ ਇਲਾਵਾ ਸਾਨਿਆ ਮਲਹੋਤਰਾ ਹੋਰ ਵੀ ਕਈ ਪ੍ਰੋਜੈਕਟ ‘ਚ ਦਿਖਾਈ ਦੇਵੇਗੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
