ਸ਼ਹਿਨਾਜ਼ ਗਿੱਲ ਆਪਣੀ ਭੈਣ ਦੇ ਵਿਆਹ ‘ਚ ਨਹੀਂ ਸੀ ਹੋਈ ਸ਼ਾਮਿਲ, ਭੈਣ ਨੇ ਕਿਹਾ ਸੀ ‘ਤੂੰ ਨਾ ਆਈਂ ਮੇਰੇ ਵਿਆਹ ‘ਚ’

ਸ਼ਹਿਨਾਜ਼ ਗਿੱਲ ਦੇ ਫੈਨਸ ਉਸ ਦੀ ਇੱਕ ਝਲਕ ਪਾਉਣ ਦੇ ਲਈ ਉਤਾਵਲੇ ਨਜ਼ਰ ਆਉਂਦੇ ਹਨ । ਜਿਸ ਨੂੰ ਲੈ ਕੇ ਉਸ ਦੇ ਪਰਿਵਾਰਕ ਮੈਂਬਰ ਵੀ ਅਕਸਰ ਕਈ ਵਾਰ ਪ੍ਰੇਸ਼ਾਨ ਹੋ ਜਾਂਦੇ ਹਨ । ਜਿਸ ਦਾ ਖੁਲਾਸਾ ਸ਼ਹਿਨਾਜ਼ ਗਿੱਲ ਨੇ ਖੁਦ ਕੀਤਾ ਸੀ ।

Written by  Shaminder   |  August 31st 2023 02:49 PM  |  Updated: August 31st 2023 05:44 PM

ਸ਼ਹਿਨਾਜ਼ ਗਿੱਲ ਆਪਣੀ ਭੈਣ ਦੇ ਵਿਆਹ ‘ਚ ਨਹੀਂ ਸੀ ਹੋਈ ਸ਼ਾਮਿਲ, ਭੈਣ ਨੇ ਕਿਹਾ ਸੀ ‘ਤੂੰ ਨਾ ਆਈਂ ਮੇਰੇ ਵਿਆਹ ‘ਚ’

ਸ਼ਹਿਨਾਜ਼ ਗਿੱਲ (Shehnaaz Gill) ਅਜਿਹੀ ਅਦਾਕਾਰਾ ਹੈ । ਜਿਸ ਨੇ ਕੁਝ ਕੁ ਸਾਲਾਂ ਦੇ ਦੌਰਾਨ ਹੀ ਆਪਣੀ ਪਛਾਣ ਬਣਾਈ ਹੈ ।ਸੋਸ਼ਲ ਮੀਡੀਆ ‘ਤੇ ਉਸ ਦੀ ਵੱਡੀ ਫੈਨ ਫਾਲੋਵਿੰਗ ਹੈ।ਹਾਲ ਹੀ ‘ਚ ਸਲਮਾਨ ਖ਼ਾਨ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ‘ਚ ਨਜ਼ਰ ਆਈ ਸੀ । ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰੋਜੈਕਟ ‘ਚ ਉਹ ਆਉਣ ਵਾਲੇ ਦਿਨਾਂ ‘ਚ ਦਿਖਾਈ ਦੇਵੇਗੀ ।

ਹੋਰ ਪੜ੍ਹੋ :  ਸਤਿੰਦਰ ਸਰਤਾਜ ਨੇ ਜਨਮ ਦਿਨ ‘ਤੇ ਦਿੱਤਾ ਫੈਨਸ ਨੂੰ ਤੋਹਫ਼ਾ, ਨਵਾਂ ਗੀਤ ‘ਤਿੰਨਾ ‘ਚ ਨਾ ਤੇਰਾਂ ‘ਚ’ ਕੀਤਾ ਰਿਲੀਜ਼

ਸ਼ਹਿਨਾਜ਼ ਗਿੱਲ ਦੇ ਫੈਨਸ ਉਸ ਦੀ ਇੱਕ ਝਲਕ ਪਾਉਣ ਦੇ ਲਈ ਉਤਾਵਲੇ ਨਜ਼ਰ ਆਉਂਦੇ ਹਨ । ਜਿਸ ਨੂੰ ਲੈ ਕੇ ਉਸ ਦੇ ਪਰਿਵਾਰਕ ਮੈਂਬਰ ਵੀ ਅਕਸਰ ਕਈ ਵਾਰ ਪ੍ਰੇਸ਼ਾਨ ਹੋ ਜਾਂਦੇ ਹਨ । ਜਿਸ ਦਾ ਖੁਲਾਸਾ ਸ਼ਹਿਨਾਜ਼ ਗਿੱਲ ਨੇ ਖੁਦ ਕੀਤਾ ਸੀ ।ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਕੁਝ ਸਮਾਂ ਪਹਿਲਾਂ ਸਾਹਮਣੇ ਆਇਆ ਸੀ । ਵੀਡੀਓ ‘ਚ ਸ਼ਹਿਨਾਜ਼ ਗਿੱਲ ਕਹਿ ਰਹੀ ਸੀ ਕਿ ਉਸ ਦੀ ਭੈਣ ਦੇ ਵਿਆਹ ‘ਚ ਉਹ ਨਹੀਂ ਗਈ ਸੀ ।

ਕਿਉਂਕਿ ਉਸ ਦੀ ਭੈਣ ਨੇ ਹੀ ਖੁਦ ਉਸ ਨੂੰ ਮਨਾ ਕੀਤਾ ਸੀ ਕਿ ਉਸ ਦੇ ਵਿਆਹ ‘ਚ ਨਾ ਆਵੇ ।ਕਿਉਂਕਿ ਉਸ ਦੀ ਭੈਣ ਦਾ ਕਹਿਣਾ ਸੀ ਕਿ ਜੇ ਤੂੰ ਮੇਰੇ ਵਿਆਹ ‘ਚ ਆਈ ਤਾਂ ਮੇਰਾ ਵਿਆਹ, ਵਿਆਹ ਨਹੀਂ ਰਹਿਣਾ । ਤੂੰ ਚੁੱਪ ਕਰਕੇ ਉੱਥੇ ਹੀ ਰਹਿ ਅਤੇ ਮੈਂ ਤੈਨੂੰ ਇੱਕ ਲਿੰਕ ਭੇਜਾਂਗੀ ਤੇ ਉਸ ਨੂੰ ਕਲਿੱਕ ਕਰਕੇ ਤੂੰ ਆਨਲਾਈਨ ਹੀ ਮੇਰਾ ਵਿਆਹ ਵੇਖ ਲਵੀਂ।

ਬਿੱਗ ਬੌਸ ਤੋਂ ਆਈ ਚਰਚਾ ‘ਚ 

ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ ‘ਚ ਭਾਗ ਲਿਆ ਸੀ ਅਤੇ ਇਸ ਤੋਂ ਬਾਅਦ ਅਦਾਕਾਰਾ ਦੀ ਖੂਬ ਚਰਚਾ ਹੋਈ ਸੀ ਅਤੇ ਸ਼ੋਅ ‘ਚ ਸਿਧਾਰਥ ਸ਼ੁਕਲਾ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ 

 

 

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network