ਅਦਾਕਾਰਾ ਸਵਰਾ ਭਾਸਕਰ ਬਣੀ ਮਾਂ, ਬੇਟੀ ਨੂੰ ਦਿੱਤਾ ਜਨਮ, ਫੈਨਸ ਦੇ ਰਹੇ ਵਧਾਈ

ਅਦਾਕਾਰਾ ਸਵਰਾ ਭਾਸਕਰ ਜਿਸ ਨੇ ਕੁਝ ਸਮਾਂ ਪਹਿਲਾਂ ਵਿਆਹ ਕਰਵਾਇਆ ਸੀ । ਉਸ ਦੇ ਘਰ ਪਹਿਲੀ ਔਲਾਦ ਦੇ ਰੂਪ ‘ਚ ਧੀ ਨੇ ਜਨਮ ਲਿਆ ਹੈ । ਜਿਸ ਦੀ ਜਾਣਕਾਰੀ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ ।

Written by  Shaminder   |  September 26th 2023 10:07 AM  |  Updated: September 26th 2023 10:07 AM

ਅਦਾਕਾਰਾ ਸਵਰਾ ਭਾਸਕਰ ਬਣੀ ਮਾਂ, ਬੇਟੀ ਨੂੰ ਦਿੱਤਾ ਜਨਮ, ਫੈਨਸ ਦੇ ਰਹੇ ਵਧਾਈ

ਅਦਾਕਾਰਾ ਸਵਰਾ ਭਾਸਕਰ (Swara Bhaskar)ਜਿਸ ਨੇ ਕੁਝ ਸਮਾਂ ਪਹਿਲਾਂ ਵਿਆਹ ਕਰਵਾਇਆ ਸੀ । ਉਸ ਦੇ ਘਰ ਪਹਿਲੀ ਔਲਾਦ ਦੇ ਰੂਪ ‘ਚ ਧੀ ਨੇ ਜਨਮ ਲਿਆ ਹੈ । ਜਿਸ ਦੀ ਜਾਣਕਾਰੀ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ । ਜਿੳੇੁਂ ਹੀ ਅਦਾਕਾਰਾ ਨੇ ਇਸ ਜਾਣਕਾਰੀ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ । 

ਹੋਰ ਪੜ੍ਹੋ : ਜਸਪਿੰਦਰ ਚੀਮਾ ਆਪਣੇ ਖੇਤਾਂ ‘ਚ ਟ੍ਰੈਕਟਰ ਚਲਾਉਂਦੀ ਆਈ ਨਜ਼ਰ, ਵੇਖੋ ਵੀਡੀਓ

ਅਦਾਕਾਰਾ ਨੇ ਆਪਣੀ ਨਵ-ਜਨਮੀ ਧੀ ਦੇ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ । ਜਿਸ ‘ਚ ਉਹ ਅਤੇ ਉਸ ਦਾ ਪਤੀ ਆਪਣੀ ਨਵਜਾਤ ਬੱਚੀ ਦੇ ਨਾਲ ਨਜ਼ਰ ਆ ਰਹੇ ਹਨ । 

 ਧੀ ਦੇ ਜਨਮ ‘ਤੇ ਲਿਖਿਆ ਸੁਨੇਹਾ

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪਿਆਰਾ ਜਿਹਾ ਮੈਸੇਜ ਵੀ ਧੀ ਦੇ ਲਈ ਲਿਖਿਆ ਹੈ । ਸਵਰਾ ਨੇ ਲਿਖਿਆ ‘ਇੱਕ ਪ੍ਰਾਰਥਨਾ ਸੁਣੀ, ਇੱਕ ਆਸ਼ੀਰਵਾਦ ਦਿੱਤਾ ਗਿਆ ।ਸਾਡੀ ਧੀ ਰਾਬਿਆ ਦਾ ਜਨਮ ੨੩ ਸਤੰਬਰ ਨੂੰ ਹੋਇਆ । ਧੰਨਵਾਦ ਅਤੇ ਖੁਸ਼ ਮਨ ਦੇ ਨਾਲ, ਤੁਹਾਡੇ ਪਿਆਰ ਦੇ ਲਈ ਧੰਨਵਾਦ। ਇਹ ਬਿਲਕੁਲ ਨਵੀਂ ਦੁਨੀਆ ਹੈ।ਸਵਰਾ ਭਾਸਕਰ ਅਤੇ ਫਹਾਦ ਅਹਿਮਦ ਨੇ ਇਸੇ ਸਾਲ ਮਾਰਚ ‘ਚ ਦਿੱਲੀ ‘ਚ ਵਿਆਹ ਕਰਵਾਇਆ ਸੀ । ਇਸ ਤੋਂ ਪਹਿਲਾਂ ਇਸ ਜੋੜੇ ਨੇ ਕੋਰਟ ਮੈਰਿਜ ਕਰਵਾਈ ਸੀ ।

ਦੋਵਾਂ ਦੀ ਲਵ ਸਟੋਰੀ ਸਾਲ ਦੋ ਹਜ਼ਾਰ ਵੀਹ ‘ਚ ਹੋਈ ਸੀ । ਸਵਰਾ ਇੱਕ ਰੈਲੀ ਨੂੰ ਸੰਬੋਧਿਤ ਕਰ ਰਹੀ ਸੀ । ਇਸੇ ਰੈਲੀ ਦੌਰਾਨ ਫਹਾਦ ਵੀ ਮੌਜੂਦ ਸਨ ਅਤੇ ਇਸੇ ਦੌਰਾਨ ਦੋਵਾਂ ਦੀਆਂ ਅੱਖਾਂ ਚਾਰ ਹੋਈਆਂ ਅਤੇ ਫਹਾਦ ਨੇ ਆਪਣੀ ਭੈਣ ਦੇ ਵਿਆਹ ‘ਚ ਸਵਰਾ ਨੂੰ ਸੱਦਿਆ ਸੀ । ਹਾਲਾਂਕਿ ਸਵਰਾ ਭਾਸਕਰ ਵਿਆਹ ‘ਚ ਸ਼ਾਮਿਲ ਨਹੀਂ ਸੀ ਹੋਈ । ਪਰ ਇਸੇ ਤੋਂ ਬਾਅਦ ਦੋਨਾਂ ‘ਚ ਗੱਲਬਾਤ ਸ਼ੁਰੂ ਹੋ ਗਈ ਅਤੇ ਦੋਵਾਂ ‘ਚ ਨਜ਼ਦੀਕੀਆਂ ਵਧੀਆਂ ਅਤੇ ਦੋਵਾਂ ਨੇ ਇਸ ਰਿਸ਼ਤੇ ਨੂੰ ਵਿਆਹ ਦਾ ਨਾਮ ਦੇ ਦਿੱਤਾ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network