ਮਸ਼ਹੂਰ ਅਦਾਕਾਰਾ ਸੀਮਾ ਦਿਓ ਦਾ ਦਿਹਾਂਤ, ‘ਆਨੰਦ’ ਸਣੇ ਕਈ ਹਿੱਟ ਫ਼ਿਲਮਾਂ ‘ਚ ਕੀਤਾ ਸੀ ਕੰਮ

ਦਿੱਗਜ ਅਦਾਕਾਰਾ ਸੀਮਾ ਦਿਓ ਦਾ ਅੱਜ ਦਿਹਾਂਤ ਹੋ ਗਿਆ ਹੈ । ਉਹ ੮੩ ਸਾਲਾਂ ਦੇ ਸਨ ।ਉਨ੍ਹਾਂ ਦੇ ਦਿਹਾਂਤ ਦੀ ਖਬਰ ਅਦਾਕਾਰਾ ਦੇ ਪੁੱਤਰ ਅਭਿਨੈ ਦਿਓ ਨੇ ਦਿੱਤੀ ਹੈ । ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਮੁੰਬਈ ‘ਚ ਹੋਵੇਗਾ ।

Written by  Shaminder   |  August 24th 2023 01:48 PM  |  Updated: August 24th 2023 01:48 PM

ਮਸ਼ਹੂਰ ਅਦਾਕਾਰਾ ਸੀਮਾ ਦਿਓ ਦਾ ਦਿਹਾਂਤ, ‘ਆਨੰਦ’ ਸਣੇ ਕਈ ਹਿੱਟ ਫ਼ਿਲਮਾਂ ‘ਚ ਕੀਤਾ ਸੀ ਕੰਮ

ਦਿੱਗਜ ਅਦਾਕਾਰਾ ਸੀਮਾ ਦਿਓ (Seema Deo) ਦਾ ਅੱਜ ਦਿਹਾਂਤ ਹੋ ਗਿਆ ਹੈ । ਉਹ 83  ਸਾਲਾਂ ਦੇ ਸਨ ।ਉਨ੍ਹਾਂ ਦੇ ਦਿਹਾਂਤ ਦੀ ਖਬਰ ਅਦਾਕਾਰਾ ਦੇ ਪੁੱਤਰ ਅਭਿਨੈ ਦਿਓ ਨੇ ਦਿੱਤੀ ਹੈ । ਉਹ ਠੀਕਠਾਕ ਸਨ ਪਰ ਉਨ੍ਹਾਂ ਨੂੰ ਭੁੱਲਣ ਦੀ ਆਦਤ ਸੀ । ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਮੁੰਬਈ ‘ਚ ਹੋਵੇਗਾ । ਸੀਮਾ ਦਿਓ ਨੇ ਹਿੰਦੀ ਫ਼ਿਲਮਾਂ ਦੇ ਨਾਲ ਨਾਲ ਮਰਾਠੀ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ ।

ਹੋਰ ਪੜ੍ਹੋ  :  ਸੁਨੰਦਾ ਸ਼ਰਮਾ ਵਿਦੇਸ਼ ‘ਚ ਮਸਤੀ ਕਰਦੀ ਆਈ ਨਜ਼ਰ, ਗਾਇਕਾ ਨੇ ਵੀਡੀਓ ਕੀਤੇ ਸਾਂਝੇ

ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੇ ਦੌਰਾਨ ਅੱਸੀ ਤੋਂ ਜ਼ਿਆਦਾ ਫ਼ਿਲਮਾਂ ‘ਚ ਕੰਮ ਕੀਤਾ ਸੀ ।ਜਿਉਂ ਹੀ ਸੀਮਾ ਦਿਓ ਦੇ ਦਿਹਾਂਤ ਦੀ ਖਬਰ ਬਾਲੀਵੁੱਡ ਸਿਤਾਰਿਆਂ ਨੂੰ ਮਿਲੀ ਤਾਂ ਹਰ ਕਿਸੇ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । 

2020 ‘ਚ ਅਭਿਨੈ ਨੇ ਮਾਂ ਦੀ ਸਿਹਤ ਬਾਰੇ ਕੀਤਾ ਸੀ ਖੁਲਾਸਾ

2020 ‘ਚ ਅਭਿਨੈ ਨੇ ਆਪਣੀ ਮਾਂ ਦੀ ਤਬੀਅਤ ਬਾਰੇ ਖੁਲਾਸਾ ਕੀਤਾ ਸੀ । ਇੱਕ ਟਵੀਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ ਕਿ ‘ਮੇਰੀ ਮਾਂ ਅਤੇ ਮਰਾਠੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਸੀਮਾ ਦਿਓ ਅਲਜ਼ਾਈਮਰ ਦੇ ਨਾਲ ਪੀੜਤ ਹਨ । ਅਸੀਂ ਅਤੇ ਪੂਰਾ ਦਿਓ ਪਰਿਵਾਰ ਉਨ੍ਹਾਂ ਦੀ ਸਲਾਮਤੀ ਦੀ ਦੁਆ ਕਰ ਰਿਹਾ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਸੀਮਾ ਦਿਓ ਦੇ ਪਤੀ ਰਮੇਸ਼ ਦਿਓ ਦਾ ਦਿਹਾਂਤ 2022 ‘ਚ ਦਿਲ ਦਾ ਦੌਰਾ ਪੈਣ ਕਾਰਨ ਹੋ ਗਿਆ ਸੀ ।  

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network