ਅੰਜਲੀ ਅਰੋੜਾ ਨੇ ਐੱਮਐੱਮਐੱਸ ਲੀਕ ਮਾਮਲੇ ‘ਚ ਮਾਣਹਾਨੀ ਦਾ ਮਾਮਲਾ ਕਰਵਾਇਆ ਦਰਜ

Reported by: PTC Punjabi Desk | Edited by: Shaminder  |  January 16th 2024 05:06 PM |  Updated: January 16th 2024 05:06 PM

ਅੰਜਲੀ ਅਰੋੜਾ ਨੇ ਐੱਮਐੱਮਐੱਸ ਲੀਕ ਮਾਮਲੇ ‘ਚ ਮਾਣਹਾਨੀ ਦਾ ਮਾਮਲਾ ਕਰਵਾਇਆ ਦਰਜ

 ਪ੍ਰਸਿੱਧ ਅਦਾਕਾਰਾ (Actress)ਅਤੇ ਸੋਸ਼ਲ ਮੀਡੀਆ ਸਟਾਰ ਅੰਜਲੀ ਅਰੋੜਾ (Anjali Arora) ਨੇ ਐੱਮਐੱਮਐੱਸ ਲੀਕ ਮਾਮਲੇ ‘ਚ ਕੁਝ ਲੋਕਾਂ ਦੇ ਖਿਲਾਫ ਮਾਣ ਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ। ਅੰਜਲੀ ਅਰੋੜਾ ਨੇ ਇਨ੍ਹਾਂ ਯੂਟਿਊਬ ਚੈਨਲਾਂ ਅਤੇ ਮੀਡੀਆ ਪੋਰਟਲਾਂ ਦੇ ਖਿਲਾਫ ਕਾਰਵਾਈ ਦਾ ਮਨ ਬਣਾ ਲਿਆ ਹੈ। 

Anjali Arora.jpg ਹੋਰ ਪੜ੍ਹੋ : ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ, ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ

ਐੱਮਐੱਮਐੱਸ ਹੋਇਆ ਸੀ ਲੀਕ 

ਅਦਾਕਾਰਾ ਅੰਜਲੀ ਅਰੋੜਾ ਦਾ ਕੁਝ ਮਹੀਨੇ ਪਹਿਲਾਂ ਇੱਕ ਐੱਮਐੱਮਐੱਸ ਕਥਿਤ ਤੌਰ ‘ਤੇ ਸਾਹਮਣੇ ਆਇਆ ਸੀ । ਜਿਸ ਤੋਂ ਬਾਅਦ ਕਈ ਸੋਸ਼ਲ ਮੀਡੀਆ ‘ਤੇ ਕੰਟੈਂਟ ਕ੍ਰਿਏਟ ਕਰਨ ਵਾਲੇ ਲੋਕਾਂ  ਨੇ ਇਸ ਵੀਡੀਓ ਨੂੰ ਆਪੋ ਆਪਣੇ ਯੂਟਿਊਬ ਚੈਨਲਾਂ ‘ਤੇ ਸ਼ੇਅਰ ਕੀਤਾ ਸੀ ।ਜਿਸ ਤੋਂ ਬਾਅਦ ਅਦਾਕਾਰਾ ਨੇ ਇਹ ਕਦਮ ਉਠਾਇਆ ਹੈ ਅਤੇ ਉਸ ਦੀ ਸ਼ਖਸੀਅਤ ਨੂੰ ਢਾਹ ਲਗਾਉਣ ਦਾ ਇਲਜ਼ਾਮ ਲਗਾਇਆ ਹੈ ।ਅੰਜਲੀ ਨੇ ਪਹਿਲਾਂ ਹੀ ਐੱਫਆਈਆਰ ਦਰਜ ਕਰਵਾ ਦਿੱਤੀ ਹੈ ਤੇ ਇਸ ਮਾਮਲੇ ‘ਚ ਪੁਲਿਸ ਨੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।

Anjali Arora 2.jpgਲ਼ਾਕ ਅੱਪ ਸੀਜ਼ਨ-1 ਤੋਂ ਬਾਅਦ ਵਾਇਰਲ ਹੋਇਆ ਸੀ ਵੀਡੀਓ 

ਲ਼ਾਕ ਅੱਪ ਸੀਜ਼ਨ-1 ਤੋਂ ਬਾਅਦ ਅੰਜਲੀ ਅਰੋੜਾ ਦਾ ਇੱਕ ਐੱਮਐੱਮਐੱਸ ਵੀਡੀਓ ਵਾਇਰਲ ਹੋਇਆ ਸੀ।ਜਿਸ ਤੋਂ ਬਾਅਦ ਅੰਜਲੀ ਨੂੰ ਕਾਫੀ ਟਰੋਲ ਕੀਤਾ ਗਿਆ ਸੀ।ਵੀਡੀਓ ‘ਚ ਦਿਖਾਈ ਗਈ ਕੁੜੀ ਨੂੰ ਅੰਜਲੀ ਅਰੋੜਾ ਦੱਸਿਆ ਗਿਆ ਸੀ ਤੇ ਉਹ ਕੁੜੀ ਇਤਰਾਜ਼ਯੋਗ ਹਾਲਤ ‘ਚ ਸੀ।ਅੰਜਲੀ ਨੇ ਉਸ ਵੇਲੇ ਵੀ ਸਪੱਸ਼ਟ ਕੀਤਾ ਸੀ ਕਿ ਉਸ ਨੂੰ ਬਦਨਾਮ ਕਰਨ ਲਈ ਵੀਡੀਓ ‘ਚ ਛੇੜਛਾੜ ਕੀਤੀ ਗਈ ਹੈ। ਜਦੋਂ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕੀਤਾ ਤਾਂ ਉਸ ਨੇ ਆਪਣੀ ਸਫਾਈ ‘ਚ ਕਿਹਾ ਸੀ ਕਿ ਵੀਡੀਓ ‘ਚ ਉਹ ਨਹੀਂ ਹੈ।

Anjali Arora 3.jpg

ਪਰ ਹੁਣ ਅਦਾਕਾਰਾ ਨੇ ਇਸ ਤਰ੍ਹਾਂ ਦਾ ਕਦਮ ਚੁੱਕ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।ਦੱਸ ਦਈਏ ਕਿ ਅੰਜਲੀ ਅਰੋੜਾ ਨੂੰ ਲਾਕ ਅੱਪ ਸੀਜ਼ਨ ਵਨ ਦੇ ਰਾਹੀਂ ਕਾਫੀ ਪ੍ਰਸਿੱਧੀ ਮਿਲੀ ਸੀ । ਇਸ ਸ਼ੋਅ ਨੂੰ ਅਦਾਕਾਰਾ ਕੰਗਨਾ ਰਣੌਤ ਨੇ ਇਸ ਸ਼ੋਅ ਨੂੰ ਹੋਸਟ ਕੀਤਾ ਸੀ। ਸ਼ੋਅ ‘ਚ ਅਦਾਕਾਰਾ ਆਪਣੇ ਸਹਿ ਪ੍ਰਤੀਯੋਗੀ ਮੁਨੱਵਰ ਫਾਰੂਖੀ ਦੇ ਨਾਲ ਆਪਣੀਆਂ ਨਜ਼ਦੀਕੀਆਂ ਨੂੰ ਲੈ ਕੇ ਸੁਰਖੀਆਂ ‘ਚ ਰਹੀ ਸੀ ।ਸ਼ੋਅ ਚੋਂ ਬਾਹਰ ਆਉਣ ਤੋਂ ਬਾਅਦ ਅਦਾਕਾਰਾ ਨੇ ਮੁਨੱਵਰ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸਥਿਤੀ ਸਪੱਸ਼ਟ ਕਰ ਦਿੱਤੀ ਸੀ ।    

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network