ਦੂਜੇ ਵਿਆਹ ਤੋਂ ਬਾਅਦ ਅਰਬਾਜ਼ ਖਾਨ ਨੇ ਮਲਾਇਕਾ ਅਰੋੜਾ ਨੂੰ ਦਿੱਤਾ ਵੱਡਾ ਝਟਕਾ, ਇੰਸਟਾਗ੍ਰਾਮ 'ਤੇ ਕੀਤਾ ਅਨਫਾਲੋ
Arbaaz Khan unfollows Malaika Arora: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਲਾਇਕਾ ਅਰੋੜਾ (Malaika Arora) ਦੇ ਸਾਬਕਾ ਪਤੀ ਅਦਾਕਾਰ ਅਰਬਾਜ਼ ਖ਼ਾਨ (Arbaaz Khan) ਨੇ 56 ਸਾਲ ਦੀ ਉਮਰ 'ਚ ਪ੍ਰੇਮਿਕਾ ਸ਼ੂਰਾ ਨਾਲ ਦੂਜਾ ਵਿਆਹ ਕਰਵਾ ਲਿਆ। ਹਾਲ ਹੀ ਵਿੱਚ ਅਰਬਾਜ਼ ਖਾਨ ਨੇ ਦੂਜਾ ਵਿਆਹ ਕਰਨ ਮਗਰੋਂ ਮਲਾਇਕਾ ਅਰੋੜਾ ਨੂੰ ਇੱਕ ਹੋਰ ਝਟਕਾ ਦਿੰਦੇ ਹੋਏ ਇੰਸਟਾਗ੍ਰਾਮ ਉੱਤੇ ਅਨਫਾਲੋ ਕਰ ਦਿੱਤਾ ਹੈ।
ਦੱਸ ਦਈਏ ਕਿ ਅਰਬਾਜ਼ ਖਾਨ ਨੇ 24 ਦਸੰਬਰ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਅਰਬਾਜ਼ ਖ਼ਾਨ ਨੇ ਸ਼ੂਰਾ ਖਾਨ (Shura Khan) ਨਾਲ ਵਿਆਹ ਕਰਵਾਇਆ, ਜੋ ਕਿ ਉਸ ਤੋਂ 15 ਸਾਲ ਛੋਟੀ ਹੈ।ਦੱਸਣਯੋਗ ਹੈ ਕਿ ਅਰਬਾਜ਼ ਖ਼ਾਨ ਦਾ ਪਹਿਲਾ ਵਿਆਹ ਮਲਾਇਕਾ ਅਰੋੜਾ ਨਾਲ ਹੋਇਆ ਸੀ। ਹਾਲਾਂਕਿ ਇਹ ਰਿਸ਼ਤਾ ਕੁਝ ਸਾਲਾਂ ਬਾਅਦ ਹੀ ਖ਼ਤਮ ਹੋ ਗਿਆ ਸੀ ਪਰ ਆਪਣੇ ਪੁੱਤਰ ਖਾਤਿਰ ਦੋਹਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਹੁਣ ਅਰਬਾਜ਼ ਖ਼ਾਨ ਬਾਰੇ ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਨੇ ਆਪਣੀ ਸਾਬਕਾ ਪਤਨੀ ਮਲਾਇਕਾ ਅਰੋੜਾ ਨੂੰ ਇੰਸਟਾਗ੍ਰਾਮ ਤੋਂ ਅਨਫਾਲੋ ਕਰ ਦਿੱਤਾ ਹੈ।ਅਰਬਾਜ਼ ਖਾਨ ਨੇ ਮਲਾਇਕਾ ਨੂੰ ਕੀਤਾ ਅਨਫਾਲੋਅਰਬਾਜ਼ ਖ਼ਾਨ ਅਤੇ ਮਲਾਇਕਾ ਅਰੋੜਾ ਤਲਾਕ ਤੋਂ ਬਾਅਦ ਵੀ ਚੰਗੇ ਦੋਸਤ ਹਨ। ਦੋਵਾਂ ਨੂੰ ਕਈ ਵਾਰ ਪੁੱਤਰ ਅਰਹਾਨ ਨਾਲ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ। ਹੁਣ ਜਦੋਂ ਕਿ ਅਰਬਾਜ਼ ਨੇ ਸ਼ੂਰਾ ਨਾਲ ਵਿਆਹ ਕਰਨ ਮਗਰੋਂ ਸਾਬਕਾ ਪਤਨੀ ਮਲਾਇਕਾ ਨੂੰ ਇੰਸਟਾਗ੍ਰਾਮ ਤੋਂ ਅਨਫਾਲੋ ਕਰ ਦਿੱਤਾ ਹੈ। ਮੀਡੀਆ ਦੀ ਰਿਪੋਰਟ ਮੁਤਾਬਕ, ਅਰਬਾਜ਼ ਨੇ ਮਲਾਇਕਾ ਨੂੰ ਤਲਾਕ ਦੇਣ ਮਗਰੋਂ ਉਨ੍ਹਾਂ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਕਰ ਦਿੱਤਾ ਸੀ ਪਰ ਕੁਝ ਸਮੇਂ ਬਾਅਦ ਅਰਬਾਜ਼ ਨੇ ਮੁੜ ਉਸ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ।
ਮਲਾਇਕਾ ਨੇ ਅਰਬਾਜ਼ ਨੂੰ ਨਹੀਂ ਕੀਤਾ ਅਨਫਾਲੋ ਅਰਬਾਜ਼ ਖ਼ਾਨ ਨੇ ਉਨ੍ਹਾਂ ਨੂੰ ਅਨਫਾਲੋ ਕਰ ਦਿੱਤਾ ਹੈ। ਮਲਾਇਕਾ ਅਰੋੜਾ ਹਾਲੇ ਵੀ ਉਸ ਨੂੰ ਇੰਸਟਾਗ੍ਰਾਮ 'ਤੇ ਫਾਲੋ ਕਰ ਰਹੀ ਹੈ। ਅਰਬਾਜ਼ ਦੇ ਵਿਆਹ ਤੋਂ ਦੋ ਦਿਨ ਮਗਰੋਂ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਲਿਖਿਆ ਸੀ- ''ਮੈਂ ਜਾਗ ਗਈ। ਮੇਰੇ ਕੋਲ ਪਹਿਨਣ ਲਈ ਕੱਪੜੇ ਹਨ। ਮੇਰੇ ਕੋਲ ਪੀਣ ਲਈ ਪਾਣੀ ਹੈ। ਮੇਰੇ ਕੋਲ ਖਾਣ ਲਈ ਭੋਜਨ ਹੈ। ਮੈਂ ਪਰਮਾਤਮਾ ਦੀ ਸ਼ੁਕਰਗੁਜ਼ਾਰ ਹਾਂ।''
ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਦੇ ਗੀਤ Sunrise ਦਾ ਪੋਸਟਰ ਹੋਇਆ ਰਿਲੀਜ਼, ਗਾਇਕਾ ਨੇ ਪੋਸਟ ਕੀਤੀ ਸਾਂਝੀ 1998 'ਚ ਹੋਇਆ ਸੀ ਮਲਾਇਕਾ-ਅਰਬਾਜ਼ ਦਾ ਵਿਆਹਦੱਸਣਯੋਗ ਹੈ ਕਿ ਅਰਬਾਜ਼ ਖ਼ਾਨ ਅਤੇ ਮਲਾਇਕਾ ਅਰੋੜਾ ਦਾ ਵਿਆਹ 1998 'ਚ ਹੋਇਆ ਸੀ। ਇਨ੍ਹਾਂ ਦੋਵਾਂ ਦਾ ਪ੍ਰੇਮ ਵਿਆਹ ਸੀ। ਇਸ ਜੋੜੇ ਨੇ ਮਾਰਚ 2016 'ਚ ਆਪਣੇ ਵੱਖ ਹੋਣ ਦਾ ਐਲਾਨ ਕੀਤਾ ਸੀ ਅਤੇ ਮਈ 2017 'ਚ ਉਨ੍ਹਾਂ ਦਾ ਅਧਿਕਾਰਤ ਤੌਰ 'ਤੇ ਤਲਾਕ ਹੋ ਗਿਆ ਸੀ।
-