ਮਲਾਇਕਾ ਅਰੋੜਾ ਅਤੇ ਅਰਬਾਜ਼ ਖ਼ਾਨ ਇੱਕਠੇ ਆਏ ਨਜ਼ਰ, ਪੁੱਤਰ ਨੂੰ ਏਅਰਪੋਰਟ ‘ਤੇ ਆਏ ਸਨ ਛੱਡਣ, ਪ੍ਰਸ਼ੰਸਕ ਦੇ ਰਹੇ ਇਸ ਤਰ੍ਹਾਂ ਦੇ ਰਿਐਕਸ਼ਨ

Written by  Shaminder   |  January 27th 2023 11:55 AM  |  Updated: January 27th 2023 11:55 AM

ਮਲਾਇਕਾ ਅਰੋੜਾ ਅਤੇ ਅਰਬਾਜ਼ ਖ਼ਾਨ ਇੱਕਠੇ ਆਏ ਨਜ਼ਰ, ਪੁੱਤਰ ਨੂੰ ਏਅਰਪੋਰਟ ‘ਤੇ ਆਏ ਸਨ ਛੱਡਣ, ਪ੍ਰਸ਼ੰਸਕ ਦੇ ਰਹੇ ਇਸ ਤਰ੍ਹਾਂ ਦੇ ਰਿਐਕਸ਼ਨ

ਮਲਾਇਕਾ ਅਰੋੜਾ (Malaika Arora) ਅਤੇ ਅਰਬਾਜ਼ ਖ਼ਾਨ (Arbaaz Khan) ਦਾ ਬੇਸ਼ੱਕ ਇੱਕ ਦੂਜੇ ਦੇ ਨਾਲ ਤਲਾਕ ਹੋ ਚੁੱਕਿਆ ਹੈ । ਪਰ ਦੋਵੇਂ ਅਕਸਰ ਆਪਣੇ ਪੁੱਤਰ ਦੇ ਨਾਲ ਇੱਕਠੇ ਨਜ਼ਰ ਆਉਂਦੇ ਹਨ । ਦੋਵਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਪੁੱੱਤਰ ਦੇ ਨਾਲ ਏਅਰਪੋਰਟ ‘ਤੇ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਵਾਇਰਲ ਭਿਆਨੀ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ ।

Arbaaz Khan And Malaika Arora Image Source : Instagram

ਹੋਰ ਪੜ੍ਹੋ : ਸਿਰ ਤਲੀ ‘ਤੇ ਰੱਖ ਕੇ ਲੜਨ ਵਾਲੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ‘ਤੇ ਪੰਜਾਬੀ ਗਾਇਕ ਹਰਭਜਨ ਮਾਨ ਸਣੇ ਕਈ ਕਲਾਕਾਰਾਂ ਨੇ ਦਿੱਤੀ ਵਧਾਈ

ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਮਲਾਇਕਾ ਅਤੇ ਅਰਬਾਜ਼ ਇੱਕ ਦੂਜੇ ਦੇ ਗਲ ਲੱਗਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਵੇਖ ਕੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤੇ ਜਾ ਰਹੇ ਹਨ । ਇੱਕ ਯੂਜ਼ਰ ਨੇ ਲਿਖਿਆ ਕਿ ‘ਉਹ ਅੱਗੇ ਵਧ ਗਏ ਹਨ, ਪਰ ਇੱਕ ਦੂਜੇ ਦੀ ਨਿੱਜੀ ਜ਼ਿੰਦਗੀ ਦਾ ਸਤਿਕਾਰ ਕਰਦੇ ਹਨ ।

malaika Arora image source : Instagram

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਨੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ

ਪਰ ਜਦੋਂ ਵੀ, ਜਿੱਥੇ ਵੀ ਲੋੜ ਹੁੰਦੀ ਹੈ ਆਪਣੇ ਪੁੱਤਰ ਦੇ ਲਈ ਇੱਕਠੇ ਹੁੰਦੇ ਹਨ’। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ‘ਨਫ਼ਰਤ ਕਰਨ ਵਾਲੇ ਨਫ਼ਰਤ ਕਰਨਗੇ, ਪਰ ਸਚਾਈ ਇਹ ਹੈ ਕਿ ਉਹ ਸ਼ਾਨਦਾਰ ਤੇ ਮਹਾਨ ਮਾਪੇ ਹਨ’। ਇਸ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਨੇ ਇਸ ‘ਤੇ ਰਿਐਕਸ਼ਨ ਦਿੱਤੇ ਹਨ ।

malaika Arora

ਦੱਸ ਦਈਏ ਕਿ ਮਲਾਇਕਾ ਅਰੋੜਾ ਇਨ੍ਹੀਂ ਦਿਨੀਂ ਅਰਜੁਨ ਕਪੂਰ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ ‘ਚ ਹਨ । ਪਰ ਜਦੋਂ ਪੁੱਤਰ ਦੀ ਗੱਲ ਆਉਂਦੀ ਹੈ ਤਾਂ ਦੋਵੇਂ ਇੱਕਠੇ ਨਜ਼ਰ ਆਉਂਦੇ ਹਨ । ਸੋਸ਼ਲ ਮੀਡੀਆ ‘ਤੇ ਮਲਾਇਕਾ ਅਰੋੜਾ ਦੀ ਵੱਡੀ ਫੈਨ ਫਾਲੋਵਿੰਗ ਹੈ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network