ਅਰਜੁਨ ਰਾਮਪਾਲ ਚੌਥੀ ਵਾਰ ਬਣੇ ਪਿਤਾ, ਗਰਲ ਫ੍ਰੈਂਡ ਨੇ ਦਿੱਤਾ ਦੂਜੇ ਬੱਚੇ ਨੂੰ ਜਨਮ

ਅਰਜੁਨ ਰਾਮਪਾਲ ਚੌਥੀ ਵਾਰ ਪਿਤਾ ਬਣ ਗਏ ਹਨ । ਉਨ੍ਹਾਂ ਦੀ ਗਰਲ ਫ੍ਰੈਂਡ ਨੇ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ । ਜਿਸ ਦੀ ਜਾਣਕਾਰੀ ਅਦਾਕਾਰ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ । ਅਰਜੁਨ ਇੱਕ ਵਾਰ ਮੁੜ ਤੋਂ ਬੇਬੀ ਬੁਆਏ ਦੇ ਪਿਤਾ ਬਣੇ ਹਨ ।

Written by  Shaminder   |  July 21st 2023 09:57 AM  |  Updated: July 21st 2023 09:57 AM

ਅਰਜੁਨ ਰਾਮਪਾਲ ਚੌਥੀ ਵਾਰ ਬਣੇ ਪਿਤਾ, ਗਰਲ ਫ੍ਰੈਂਡ ਨੇ ਦਿੱਤਾ ਦੂਜੇ ਬੱਚੇ ਨੂੰ ਜਨਮ

ਅਰਜੁਨ ਰਾਮਪਾਲ (Arjun Rampal) ਚੌਥੀ ਵਾਰ ਪਿਤਾ ਬਣ ਗਏ ਹਨ । ਉਨ੍ਹਾਂ ਦੀ ਗਰਲ ਫ੍ਰੈਂਡ ਨੇ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ । ਜਿਸ ਦੀ ਜਾਣਕਾਰੀ ਅਦਾਕਾਰ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ । ਅਰਜੁਨ ਇੱਕ ਵਾਰ ਮੁੜ ਤੋਂ ਬੇਬੀ ਬੁਆਏ ਦੇ ਪਿਤਾ ਬਣੇ ਹਨ । ਉਨ੍ਹਾਂ ਨੇ ਇਸ ਜਾਣਕਾਰੀ ਨੂੰ ਆਪਣੇ ਇੰਸਟਾਗ੍ਰਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ ‘ਹੈਲੋ ਵਰਲਡ, ਮੇਰੇ ਤੇ ਮੇਰੇ ਪਰਿਵਾਰ ‘ਚ ਅੱਜ ਇੱਕ ਖੂਬਸੂਰਤ ਬੇਬੀ ਬੁਆਏ ਦਾ ਜਨਮ ਹੋਇਆ ਹੈ ।

ਹੋਰ ਪੜ੍ਹੋ : ‘ਤੇਰੀਆਂ ਮੇਰੀਆਂ ਹੇਰਾ-ਫੇਰੀਆਂ’ ‘ਚ ਬਿਲੁਕਲ ਨਵੀਂ ਲੁੱਕ ‘ਚ ਨਜ਼ਰ ਆਉਣਗੇ ਅਨੀਤਾ ਦੇਵਗਨ

ਮਾਂ ਅਤੇ ਬੇਟਾ ਦੋਨੋਂ ਠੀਕ ਹਨ । ਡਾਕਟਰਾਂ ਅਤੇ ਨਰਸਾਂ ਦੀ ਟੀਮ ਦਾ ਧੰਨਵਾਦ, ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ । ਆਪ ਸਭ ਦੇ ਪਿਆਰ ਤੇ ਸਮਰਥਨ ਦੇ ਲਈ ਧੰਨਵਾਦ’ । 

ਅਰਜੁਨ ਰਾਮਪਾਲ ਲਿਵ ਇਨ ‘ਚ ਰਹਿ ਰਹੇ ਹਨ

ਅਦਾਕਾਰ ਅਰਜੁਨ ਰਾਮਪਾਲ ਪਿਛਲੇ ਲੰਮੇ ਸਮੁਂ ਤੋਂ ਆਪਣੀ ਗਰਲ ਫ੍ਰੈਂਡ ਦੇ ਨਾਲ ਲਿਵ ਇਨ ‘ਚ ਰਹਿ ਰਹੇ ਹਨ । ਇਸ ਤੋਂ ਪਹਿਲਾਂ ਵੀ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਗਰਲ ਫ੍ਰੈਂਡ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ । ਅਰਜੁਨ ਰਾਮਪਾਲ ਆਪਣੀ ਪਹਿਲੀ ਪਤਨੀ ਤੋਂ ਵੱਖ ਹੋ ਚੁੱਕੇ ਹਨ ਅਤੇ ਉਸ ਤੋਂ ਅਦਾਕਾਰ ਦੀਆਂ ਦੋ ਧੀਆਂ ਹਨ ।

ਅਰਜੁਨ ਰਾਮਪਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਮਾਡਲਿੰਗ ਦੀ ਦੁਨੀਆਂ ‘ਚ ਵੀ ਉਹ ਸਰਗਰਮ ਰਹਿੰਦੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network