ਹਿਮਾਂਸ਼ੀ ਨਾਲ ਬ੍ਰੇਅਕਪ ਮਗਰੋਂ ਛਲਕਿਆ ਆਸਿਮ ਰਿਆਜ਼ ਦਾ ਦਰਦ, ਦੱਸੀ ਬ੍ਰੇਕਅਪ ਦੇ ਪਿੱਛੇ ਦੀ ਸੱਚਾਈ
Asim Riaz reveals Truth Behind Breakup With Himanshi Khurana: ਬਿੱਗ ਬੌਸ (Bigg Boss) ਫੇਮ ਆਸਿਮ ਰਿਆਜ਼ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਦੇ ਵਿੱਚ ਰਹਿੰਦੇ ਹਨ। ਬੀਤੇ ਸਾਲ ਬਿੱਗ ਬੌਸ ਸੀਜ਼ਨ 13 ਦੀ ਸਭ ਤੋਂ ਚਰਚਿਤ ਜੋੜੀ ਆਸਿਮ ਰਿਆਜ਼ (Asim Riaz) ਤੇ ਹਿਮਾਂਸ਼ੀ ਖੁਰਾਣਾ ਦਾ ਬ੍ਰੇਕਅਪ ਹੋ ਗਿਆ ਸੀ ਹੁਣ ਆਸਿਮ ਨੇ ਬ੍ਰੇਕਅਪ ਦੇ ਅਸਲ ਕਾਰਨਾਂ ਬਾਰੇ ਖੁਲਾਸਾ ਕੀਤਾ ਹੈ।
ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦੀ ਪਹਿਲੀ ਮੁਲਾਕਾਤ ਰਿਐਲਿਟੀ ਸ਼ੋਅ 'ਬਿੱਗ ਬੌਸ 13' ਵਿੱਚ ਹੋਈ ਸੀ। ਇਸ ਸ਼ੋਅ ਦੇ ਦੌਰਾਨ ਦੋਹਾਂ ਦੀ ਲਵ ਸਟੋਰੀ ਲਾਈਮਲਾਈਟ 'ਚ ਆ ਗਈ ਸੀ। ਇਸ ਸ਼ੋਅ 'ਚ ਦੋਵੇਂ ਪਹਿਲਾਂ ਇਕ-ਦੂਜੇ ਨੂੰ ਨਹੀਂ ਜਾਣਦੇ ਸਨ ਪਰ ਬਾਅਦ 'ਚ ਆਸਿਮ-ਹਿਮਾਂਸ਼ੀ ਇੱਕ-ਦੂਜੇ ਦੇ ਕਰੀਬ ਆ ਗਏ। ਸ਼ੋਅ ਦੌਰਾਨ ਕਈ ਮੌਕਿਆਂ 'ਤੇ ਆਸਿਮ ਰਿਆਜ਼ , ਹਿਮਾਂਸ਼ੀ ਦਾ ਸਮਰਥਨ ਕਰਦੇ ਅਤੇ ਸਾਥ ਦਿੰਦੇ ਨਜ਼ਰ ਆਏ। ਬਾਅਦ 'ਚ ਦੋਹਾਂ ਨੇ ਇਕ-ਦੂਜੇ ਪ੍ਰਤੀ ਆਪਣੀਆਂ ਭਾਵਨਾਵਾਂ ਵੀ ਜ਼ਾਹਰ ਕੀਤੀਆਂ।
ਬਿੱਗ ਬੌਸ ਦੇ ਇਸ ਸੀਜ਼ਨ ਦੇ ਲਗਭਗ 4 ਸਾਲ ਬਾਅਦ ਆਸਿਮ ਤੇ ਹਿਮਾਂਸ਼ੀ ਖੁਰਾਣਾ (Himanshi Khurana) ਆਪਸੀ ਸਹਿਮਤੀ ਨਾਲ ਵੱਖ ਹੋ ਗਏ ਹਨ। ਇਸ ਜੋੜੇ ਨੇ ਦੱਸਿਆ ਸੀ ਕਿ ਦੋਹਾਂ ਦੇ ਧਰਮ ਵੱਖ-ਵੱਖ ਹਨ, ਜਿਸ ਦੇ ਚੱਲਦੇ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਹਨ।
ਹਾਲ ਹੀ ਵਿੱਚ ਹਿਮਾਂਸ਼ੀ ਨਾਲ ਬ੍ਰੇਕਅਪ ਮਗਰੋਂ ਆਸਿਮ ਰਿਆਜ਼ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਪਾਰਟਨਰ ਦੀ ਕਮੀ ਨੂੰ ਬਿਆਨ ਕਰਦਿਆਂ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਤੋਂ ਇਹ ਪਤਾ ਲੱਗਦਾ ਹੈ ਕਿ ਆਸਿਮ ਅਜੇ ਵੀ ਆਪਣੇ ਬ੍ਰੇ੍ਕਅਪ ਤੋਂ ਬਾਹਰ ਨਹੀਂ ਆ ਸਕੇ ਹਨ।
some roads you have to take alone !no family, no friends , no partnerJust you and God !
— Asim Riaz (@imrealasim) March 5, 2024
ਆਸਿਮ ਰਿਆਜ਼ ਨੇ ਆਪਣੀ ਇਸ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, 'ਕੁਝ ਸੜਕਾਂ 'ਤੇ ਤੁਹਾਨੂੰ ਇਕੱਲੇ ਹੀ ਸਫਰ ਕਰਨਾ ਪੈਂਦਾ ਹੈ। ਕੋਈ ਪਰਿਵਾਰ ਨਹੀਂ, ਕੋਈ ਦੋਸਤ ਨਹੀਂ, ਕੋਈ ਸਾਥੀ ਨਹੀਂ, ਸਿਰਫ਼ ਤੁਸੀਂ ਅਤੇ ਤੁਹਾਡਾ ਰੱਬ!'. ਆਸਿਮ ਦੀ ਇਸ ਪੋਸਟ ਨੂੰ ਦੇਖ ਕੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਹਿਮਾਂਸ਼ੀ ਖੁਰਾਣਾ ਨਾਲ ਬ੍ਰੇਕਅਪ ਤੋਂ ਬਾਅਦ ਆਸਿਮ ਰਿਆਜ਼ ਕਾਫੀ ਇਕੱਲੇ ਮਹਿਸੂਸ ਕਰ ਰਹੇ ਹਨ। ਇਸੇ ਲਈ ਉਸ ਨੇ ਇਸ ਤਰ੍ਹਾਂ ਦੀ ਪੋਸਟ ਕੀਤੀ ਹੈ।
ਹੋਰ ਪੜ੍ਹੋ: ਕਰਨ ਔਜਲਾ ਦੀ ਈਪੀ 'For You' ਨੇ ਬਣਾਇਆ ਰਿਕਾਰਡ, ਸਪੌਟੀਫਾਈ 'ਤੇ 200 ਮਿਲੀਅਨ ਸਟ੍ਰੀਮਸ ਕੀਤੇ ਪਾਰ
ਦੱਸ ਦੇਈਏ ਕਿ ਆਸਿਮ ਰਿਆਜ਼ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਕਰਦੇ ਹੋਏ ਐਲਾਨ ਕੀਤਾ ਸੀ ਕਿ 'ਹਾਂ ਸੱਚਮੁੱਚ, ਅਸੀਂ ਦੋਵੇਂ ਆਪਣੇ-ਆਪਣੇ ਧਾਰਮਿਕ ਵਿਸ਼ਵਾਸਾਂ ਲਈ ਆਪਣੇ ਪਿਆਰ ਦੀ ਕੁਰਬਾਨੀ ਦੇਣ ਲਈ ਸਹਿਮਤ ਹੋਏ ਹਾਂ। ਅਸੀਂ ਦੋਵੇਂ 30 ਹਾਂ ਅਤੇ ਸਾਨੂੰ ਇਹਫੈਸਲਾ ਲੈਣ ਦਾ ਪੂਰਾ ਅਧਿਕਾਰ ਹੈ ਅਤੇ ਅਸੀਂ ਅਜਿਹਾ ਕੀਤਾ। ਆਪਣੀ ਨਿੱਜੀ ਯਾਤਰਾ ਨੂੰ ਪਛਾਣਦੇ ਹੋਏ, ਅਸੀਂ ਦੋਸਤਾਨਾ ਢੰਗ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ।'
-