ਤਿੰਨ ਸਾਲ ਦੀ ਉਮਰ ‘ਚ ਇਸ ਅਦਾਕਾਰਾ ਨੇ ਬਾਲੀਵੁੱਡ ‘ਚ ਰੱਖਿਆ ਸੀ ਕਦਮ, ਕੀ ਤੁਸੀਂ ਪਛਾਣਿਆ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੂੰ !

ਬਾਲੀਵੁੱਡ ‘ਚ ਅਜਿਹੀਆਂ ਕਈ ਹੀਰੋਇਨਾਂ ਹੋਈਆਂ ਹਨ । ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਵੱਖਰੀ ਪਛਾਣ ਬਣਾਈ ਹੈ । ਅੱਜ ਅਸੀ ਤੁਹਾਨੂੰ ਇੱਕ ਅਜਿਹੀ ਹੀ ਅਦਕਾਰਾ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਆਪਣੇ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਛਾਪ ਛੱਡੀ ਹੈ ।

Written by  Shaminder   |  November 05th 2023 07:30 AM  |  Updated: November 05th 2023 07:19 AM

ਤਿੰਨ ਸਾਲ ਦੀ ਉਮਰ ‘ਚ ਇਸ ਅਦਾਕਾਰਾ ਨੇ ਬਾਲੀਵੁੱਡ ‘ਚ ਰੱਖਿਆ ਸੀ ਕਦਮ, ਕੀ ਤੁਸੀਂ ਪਛਾਣਿਆ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੂੰ !

ਬਾਲੀਵੁੱਡ ‘ਚ ਅਜਿਹੀਆਂ ਕਈ ਹੀਰੋਇਨਾਂ ਹੋਈਆਂ ਹਨ । ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਵੱਖਰੀ ਪਛਾਣ ਬਣਾਈ ਹੈ । ਅੱਜ ਅਸੀ ਤੁਹਾਨੂੰ ਇੱਕ ਅਜਿਹੀ ਹੀ ਅਦਕਾਰਾ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਆਪਣੇ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਛਾਪ ਛੱਡੀ ਹੈ । ਉਸ ਨੇ ਮਹਿਜ਼ ਅੱਠ ਸਾਲ ਦੀ ਉਮਰ ‘ਚ ਬਾਲੀਵੁੱਡ ਇੰਡਸਟਰੀ ‘ਚ ਕਦਮ ਰੱਖਿਆ ਸੀ ਅਤੇ ਬਾਲ ਕਲਾਕਾਰ ਦੇ ਤੌਰ ‘ਤੇ ਕੰਮ ਕੀਤਾ ।

ਹੋਰ ਪੜ੍ਹੋ :  ਸੁੱਖ ਜੌਹਲ ਨੇ ਪਤਨੀ ਦੇ ਨਾਲ ਵਿਆਹ ‘ਚ ਪਾਇਆ ਭੰਗੜਾ, ਵੇਖੋ ਵੀਡੀਓ

ਫ਼ਿਲਮਾਂ ‘ਚ ਉਸ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ । ਭਾਵੇਂ ਉਹ ਸੰਜੀਦਾ ਹੋਣ, ਕਾਮਿਕ ਕਿਰਦਾਰ ਹੋਣ ਜਾ ਫਿਰ ਰੋਮਾਂਟਿਕ ਕਿਰਦਾਰ ਹੋਣ । ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਉਹ ਫਿੱਟ ਬੈਠਦੀ ਹੈ । ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ । ਨਹੀਂ ਸਮਝੇ ! ਤਾਂ ਅਸੀਂ ਹੀ ਤੁਹਾਨੂੰ ਦੱਸ ਦਿੰਦੇ ਹਾਂ । ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਦੀ । ਜਿਨ੍ਹਾਂ ਦੇ ਬਚਪਨ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਅਦਾਕਾਰਾ ਬਹੁਤ ਹੀ ਕਿਊਟ ਨਜ਼ਰ ਆ ਰਹੀ ਹੈ । 

ਇੱਕ ਫੈਸਲੇ ਨੇ ਤਬਾਹ ਕੀਤਾ ਕਰੀਅਰ 

ਉਰਮਿਲਾ ਮਾਤੋਂਡਕਰ ਨੇ ਫ਼ਿਲਮ ‘ਨਰਸਿਮ੍ਹਾ’ ਦੇ ਨਾਲ ਇੰਡਸਟਰੀ ‘ਚ ਕਦਮ ਰੱਖਿਆ ਸੀ । ਪਰ ਉਨ੍ਹਾਂ ਨੂੰ ਪਛਾਣ ਰੰਗੀਲਾ ਫ਼ਿਲਮ ਦੇ ਨਾਲ ਮਿਲੀ । ਇਸੇ ਦੌਰਾਨ ਰਾਮ ਗੋਪਾਲ ਵਰਮਾ ਉਰਮਿਲਾ ਨੂੰ ਦਿਲ ਦੇ ਬੈਠੇ ਸਨ । ਇਸ ਤੋਂ ਬਾਅਦ ਰਾਮ ਗੋਪਾਲ ਵਰਮਾ ਅਦਾਕਾਰਾ ਨੂੰ ਹਰ ਫ਼ਿਲਮ ‘ਚ ਕਾਸਟ ਕਰਨ ਲੱਗ ਪਏ ਸਨ । ਜਿਸ ਦੇ ਚੱਲਦਿਆਂ ਹੋਰਨਾਂ ਡਾਇਰੈਕਟਰ ਨੇ ਵੀ ਉਰਮਿਲਾ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ । ਜਿਸ ਕਾਰਨ ਅਦਾਕਾਰਾ ਦਾ ਕਰੀਅਰ ਵੀ ਬਰਬਾਦ ਹੋ ਗਿਆ ਸੀ ।  

 

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network