ਬਾਬਾ ਮਹਾਕਾਲ ਦੇ ਦਰਸ਼ਨਾਂ ਲਈ ਉਜੈਨ ਪਹੁੰਚੇ ਆਯੁਸ਼ਮਾਨ ਖੁਰਾਨਾ, ਤਸਵੀਰਾਂ ਹੋਈਆਂ ਵਾਇਰਲ
Ayushmann Khurrana Visit Mahakal Temple: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਯੁਸ਼ਮਾਨ ਖੁਰਾਨਾ (Ayushmann Khurrana) ਹਾਲ ਹੀ 'ਚ ਬਾਬਾ ਮਹਾਕਾਲ ਦੇ ਦਰਸ਼ਨ ਕਰਨ ਲਈ (Mahakal Temple) ਉਜੈਨ ਪਹੁੰਚੇ। ਇੱਥੋਂ ਅਦਾਕਾਰ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਬੀਤੇ ਦਿਨੀਂ ਆਯੁਸ਼ਮਾਨ ਖੁਰਾਨਾ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ (Ram Temple) ਸਾਮਾਰੋਹ ਵਿੱਚ ਸ਼ਾਮਲ ਹੋਏ ਸੀ ਅਤੇ ਹੁਣ ਉਹ ਬਾਬਾ ਮਹਾਕਾਲ ਦੇ ਦਰਸ਼ਨ ਕਰਨ ਲਈ ਉਜੈਨ ਪਹੁੰਚੇ। ਅਦਾਕਾਰਾ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਗੋਵਾ ਗਏ ਸਨ। ਇਸ ਮਗਰੋਂ ਉਹ ਸਿੱਧੇ ਉਜੈਨ ਪਹੁੰਚੇ।
ਆਯੁਸ਼ਮਾਨ ਖੁਰਾਨਾ ਨੇ ਉਜੈਨ ਦੇ ਪ੍ਰਸਿੱਧ ਮਹਾਕਾਲ ਮੰਦਰ ਦਾ ਦੌਰਾ ਕੀਤਾ ਅਤੇ ਮਹਾਕਾਲ ਤੋਂ ਆਸ਼ੀਰਵਾਦ ਲਿਆ। ਆਯੁਸ਼ਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇੱਕ ਤਸਵੀਰ ਵਿੱਚ ਉਹ ਪੀਲੀ ਟੀ-ਸ਼ਰਟ ਪਹਿਨੇ ਹੋਏ ਵਿਖਾਈ ਦੇ ਰਹੇ ਹਨ। ਉਹ ਭਗਵਾਨ ਸ਼ਿਵ ਦੇ ਵਾਹਨ ਨੰਦੀ ਦੇ ਕੰਨ ਵਿੱਚ ਆਪਣੀਆਂ ਦਿਲੀ ਭਾਵਨਾਵਾਂ ਪ੍ਰਗਟ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਦੂਜੀ ਤਸਵੀਰ ਵਿੱਚ ਉਹ ਬਾਬਾ ਮਹਾਕਾਲ ਦਾ ਆਸ਼ੀਰਵਾਦ ਲੈ ਰਹੇ ਹਨ। ਉਨ੍ਹਾਂ ਦੇ ਮੱਥੇ 'ਤੇ ਤਿਲਕ ਅਤੇ ਗਲੇ ਰੁਦਰਾਕਸ਼ ਦੀ ਮਾਲਾ ਵੀ ਸੀ।
ਇੱਕ ਹੋਰ ਤਸਵੀਰ ਦੇ ਵਿੱਚ ਅਦਾਕਾਰ ਆਪਣੇ ਹੱਥਾਂ ਵਿੱਚ ਪ੍ਰਸਾਦ ਲੈਂਦੇ ਹੋਏ ਨਜ਼ਰ ਆਏ, ਜਦੋਂ ਕਿ ਆਖਰੀ ਤਸਵੀਰ ਵਿੱਚ ਅਭਿਨੇਤਾ ਨੂੰ ਮੰਦਰ ਦੇ ਸਾਹਮਣੇ ਪੋਜ਼ ਦਿੰਦੇ ਹੋਏ ਦਿਖਾਇਆ ਗਿਆ ਹੈ। ਪੋਸਟ ਦੇ ਟਾਈਟਲ 'ਚ ਉਨ੍ਹਾਂ ਨੇ ਲਿਖਿਆ, 'ਧੰਨਵਾਦ'। ਉਨ੍ਹਾਂ ਨੇ ਆਪਣੀ ਪੋਸਟ ਦਾ ਵਿਸ਼ਾ ‘ਸ਼ਿਵ ਕੈਲਾਸ਼ ਕੇ ਵਾਸੀ’ ਦਿੱਤਾ ਹੈ।
ਹੋਰ ਪੜ੍ਹੋ: ਦਿਲਜੀਤ ਦੋਸਾਂਝ ਦੀ ਨਵੀਂ ਹਿੰਦੀ ਫਿਲਮ Crew ਦਾ ਫਰਸਟ ਲੁੱਕ ਤੇ ਟੀਜ਼ਰ ਹੋਇਆ ਰਿਲੀਜ਼, ਨਜ਼ਰ ਆਉਣਗੀਆਂ ਇਹ ਅਭਿਨੇਤਰੀਆਂ
ਅਯੁਸ਼ਮਾਨ ਖੁਰਾਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਆਯੁਸ਼ਮਾਨ ਆਖਰੀ ਵਾਰ ਕਾਮੇਡੀ ਡਰਾਮਾ ਫਿਲਮ 'ਡ੍ਰੀਮ ਗਰਲ 2' 'ਚ ਨਜ਼ਰ ਆਏ ਸਨ। ਇਹ ਫਿਲਮ 'ਡ੍ਰੀਮ ਗਰਲ' ਦਾ ਸੀਕਵਲ ਹੈ। ਇਸ ਫਿਲਮ ਵਿੱਚ ਆਯੁਸ਼ਮਾਨ ਦੇ ਨਾਲ ਅਨੰਨਿਆ ਪਾਂਡੇ ਵੀ ਨਜ਼ਰ ਆਈ। ਇਸ ਤੋਂ ਇਲਾਵਾ ਆਯੁਸ਼ਮਾਨ ਖੁਰਾਨਾ ਨੇ ਫਿਲਮ 'ਐਨ ਐਕਸ਼ਨ ਹੀਰੋ' ਵਿੱਚ ਵੀ ਕੰਮ ਕੀਤਾ ਸੀ।
-