‘ਭਾਬੀ ਜੀ ਘਰ ਪਰ ਹੈਂ’ ਫੇਮ ਅਦਾਕਾਰਾ ਸ਼ੁਭਾਂਗੀ ਅੱਤਰੀ ਵਿਆਹ ਤੋਂ 19 ਸਾਲ ਬਾਅਦ ਪਤੀ ਤੋਂ ਹੋਈ ਵੱਖ

ਅਦਾਕਾਰਾ ਸ਼ੁਭਾਂਗੀ ਅੱਤਰੀ ਆਪਣੇ ਪਤੀ ਤੋਂ 19 ਸਾਲਾਂ ਬਾਅਦ ਪਤੀ ਤੋਂ ਵੱਖ ਹੋਈ ਹੈ । ਸ਼ੁਭਾਂਗੀ ਅੱਤਰੀ ਨੇ ‘ਭਾਬੀ ਜੀ ਘਰ ਪਰ ਹੈਂ’ ਦੇ ਨਾਲ ਘਰ ਘਰ ‘ਚ ਆਪਣੀ ਪਛਾਣ ਬਣਾਈ ਹੈ।

Reported by: PTC Punjabi Desk | Edited by: Shaminder  |  December 14th 2023 10:13 AM |  Updated: December 14th 2023 10:15 AM

‘ਭਾਬੀ ਜੀ ਘਰ ਪਰ ਹੈਂ’ ਫੇਮ ਅਦਾਕਾਰਾ ਸ਼ੁਭਾਂਗੀ ਅੱਤਰੀ ਵਿਆਹ ਤੋਂ 19 ਸਾਲ ਬਾਅਦ ਪਤੀ ਤੋਂ ਹੋਈ ਵੱਖ

ਅਦਾਕਾਰਾ ਸ਼ੁਭਾਂਗੀ ਅੱਤਰੀ (shubhangi atre) ਆਪਣੇ ਪਤੀ ਤੋਂ 19 ਸਾਲਾਂ ਬਾਅਦ ਪਤੀ ਤੋਂ ਵੱਖ ਹੋਈ ਹੈ । ਸ਼ੁਭਾਂਗੀ ਅੱਤਰੀ ਨੇ ‘ਭਾਬੀ ਜੀ ਘਰ ਪਰ ਹੈਂ’ ਦੇ ਨਾਲ ਘਰ ਘਰ ‘ਚ ਆਪਣੀ ਪਛਾਣ ਬਣਾਈ ਹੈ। ਇਸ ਸੀਰੀਅਲ ਕਰਕੇ ਉਹ ਅਕਸਰ ਸੁਰਖੀਆਂ ‘ਚ ਰਹਿੰਦੀ ਹੈ ਪਰ ਇਸ ਵਾਰ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਆ ਗਈ ਹੈ, ਕਿਉਂਕਿ 19 ਸਾਲ ਬਾਅਦ ਅਦਾਕਾਰਾ ਆਪਣੇ ਪਤੀ ਤੋਂ ਵੱਖ ਹੋ ਗਈ ਹੈ ਅਤੇ ਦੋਵਾਂ ਨੇ ਤਲਾਕ ਲੈ ਲਿਆ ਹੈ ।

ਹੋਰ ਪੜ੍ਹੋ :  ਅਦਾਕਾਰਾ ਕਾਜੋਲ ਦੀ ਮਹਿੰਦੀ ਸੈਰੇਮਨੀ ਦੀ ਪੁਰਾਣੀ ਤਸਵੀਰ ਹੋਈ ਵਾਇਰਲ, ਸ਼ਾਹਰੁਖ ਖ਼ਾਨ ਪਤਨੀ ਗੌਰੀ ਦੇ ਨਾਲ ਆਏ ਨਜ਼ਰ

‘ਭਾਬੀ ਜੀ ਘਰ ਪਰ ਹੈਂ’ ‘ਚ ‘ਅੰਗੂਰੀ ਭਾਬੀ’ ਦੇ ਕਿਰਦਾਰ ਨਾਲ ਮਸ਼ਹੂਰ 

ਵਿਆਹ ਤੋਂ  19 ਸਾਲ ਬਾਅਦ ਪਤੀ ਤੋਂ ਵੱਖ ਹੋਈ ਸ਼ੁਭਾਂਗੀ ‘ਭਾਬੀ ਜੀ ਘਰ ਪਰ ਹੈਂ’ ‘ਚ ਅੰਗੂਰੀ ਭਾਬੀ ਨਾਂਅ ਦੇ ਕਿਰਦਾਰ ਦੇ ਨਾਲ ਕਾਫੀ ਮਸ਼ਹੂਰ ਹੋਈ ਹੈ ।ਅਦਾਕਾਰਾ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ ਨੂੰ ਲੈ ਕੇ ਬਹੁਤ ਹੀ ਗੰਭੀਰ ਹੈ ਅਤੇ ਆਪਣੇ ਕੰਮ ‘ਤੇ ਹੀ ਧਿਆਨ ਦੇ ਰਹੀ ਹੈ ।

ਅਦਾਕਾਰਾ ਦਾ ਕਹਿਣਾ ਹੈ ਕਿ ‘ਮੇਰੀ ਜ਼ਿੰਦਗੀ ‘ਚ ਬਹੁਤ ਉਤਰਾਅ ਚੜ੍ਹਾਅ ਵਾਲਾ ਸਮਾਂ ਰਿਹਾ ਹੈ । ਮੇਰਾ ਵਿਆਹ ਵੀਹ ਸਾਲ ਦੀ ਛੋਟੀ ਜਿਹੀ ਉਮਰ ‘ਚ ਹੋ ਗਿਆ ਸੀ । ਮੈਨੂੰ ਨਹੀਂ ਲੱਗਦਾ ਕਿ ਮੈਂ ਭਵਿੱਖ ‘ਚ ਪਿਆਰ ਨੂੰ ਹੋਰ ਮੌਕਾ ਦੇਵਾਂਗੀ’।ਇਸ ਤੋਂ ਇਲਾਵਾ ਅਦਾਕਾਰਾ ਨੇ ਕਿਹਾ ਕਿ ਹੁਣ ਜੀਵਨ ‘ਚ ਸਾਥੀ ਮੇਰਾ ਕੰਮ ਹੈ ਅਤੇ ਮੈਂ ਹੁਣ ਪਿਆਰ ਵਾਲੇ ਰਿਸ਼ਤੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਹੈ’। 

 

- PTC PUNJABI


Popular Posts