Advertisment

Bigg Boss OTT ਫੇਮ ਮਨੀਸ਼ਾ ਰਾਣੀ ਸਿਹਤ ਵਿਗੜਨ ਦੇ ਕਾਰਨ ਹਸਪਤਾਲ 'ਚ ਭਰਤੀ

ਬਿੱਗ ਬੌਸ ਫੇਮ ਅਦਾਕਾਰਾ ਮਨੀਸ਼ਾ ਰਾਣੀ ਅਕਸਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਵਿੱਚ ਮਨੀਸ਼ਾ ਰਾਣੀ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ, ਅਦਾਕਾਰਾ ਨੂੰ ਸਿਹਤ ਖਰਾਬ ਹੋਣ ਦੇ ਚੱਲਦੇ ਹਸਪਤਾਲ ਵਿੱਚ ਭਰਤੀ ਹੋਣਾ ਪਿਆ। 

author-image
By Pushp Raj
New Update
Manisha Rani admitted in hospital

Manisha Rani admitted in hospital

Listen to this article
0.75x 1x 1.5x
00:00 / 00:00
Advertisment

Manisha Rani admitted in hospital: ਬਿੱਗ ਬੌਸ (Bigg Boss) ਫੇਮ ਅਦਾਕਾਰਾ ਮਨੀਸ਼ਾ ਰਾਣੀ ਅਕਸਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਵਿੱਚ ਮਨੀਸ਼ਾ ਰਾਣੀ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ, ਅਦਾਕਾਰਾ ਨੂੰ ਸਿਹਤ ਖਰਾਬ ਹੋਣ ਦੇ ਚੱਲਦੇ ਹਸਪਤਾਲ ਵਿੱਚ ਭਰਤੀ ਹੋਣਾ ਪਿਆ। 

ਦੱਸ ਦਈਏ ਕਿ ਆਪਣੇ ਚੁਲਬੁਲੇ ਤੇ ਬੇਬਾਕ ਅੰਦਾਜ਼ ਲਈ ਮਸ਼ਹੂਰ ਮਨੀਸ਼ਾ ਰਾਣੀ  (Manisha Rani) ਟੀਵੀ ਦੇ ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ  ਹੈ। ਸੋਸ਼ਲ ਮੀਡੀਆ ਰਾਹੀਂ, ਉਹ ਆਪਣੇ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਵੀ ਫੈਨਜ਼ ਨਾਲ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ।

Advertisment

 

 

Advertisment

ਮਨੀਸ਼ਾ ਰਾਣੀ  ਹੋਈ ਹਸਪਤਾਲ 'ਚ ਭਰਤੀ  


ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਮਨੀਸ਼ਾ ਰਾਣੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਇਸ ਤਸਵੀਰ ਨੂੰ ਉਨ੍ਹਾਂ ਦੇ ਇੱਕ ਫੈਨ ਪੇਜ ਨੇ ਸ਼ੇਅਰ ਕੀਤਾ ਹੈ। ਇਸ ਤਸਵੀਰ 'ਚ ਮਨੀਸ਼ਾ ਹਸਪਤਾਲ ਦੇ ਬੈੱਡ 'ਤੇ ਪਈ ਨਜ਼ਰ ਆ ਰਹੀ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਦੀ ਪਰੇਸ਼ਾਨੀ ਦਾ ਅਸਲ ਕਾਰਨ ਕੀ ਹੈ।

ਹਾਲਾਂਕਿ ਕੀ ਕੁਝ ਮੀਡੀਆ ਰਿਪੋਰਟਸ ਦਾ ਕਹਿਣਾ ਹੈ ਕਿ ਮਨੀਸ਼ਾ ਨੂੰ ਫੂਡ ਪਾਈਜ਼ਨਿੰਗ ਹੋ ਗਈ ਹੈ ਜਿਸ ਦੇ ਚੱਲਦੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮਨੀਸ਼ਾ ਦੀ ਇਸ ਫੋਟੋ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਚਿੰਤਾ ਜਤਾਈ ਹੈ। ਨਾਲ ਹੀ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰ ਰਹੇ ਹਨ।

ਮਨੀਸ਼ਾ ਰਾਣੀ ਰਾਹੀਂ ਬਿੱਗ ਬੌਸ 'ਓਟੀਟੀ-2'  ਵਿੱਚ ਭਾਗ ਲਿਆ ਸੀ। ਮਨੀਸ਼ਾ ਨੇ ਆਪਣੇ  ਬੇਬਾਕ ਅੰਦਾਜ਼ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਉਹ 'ਬਿੱਗ ਬੌਸ ਓਟੀਟੀ-2' ਵਿੱਚ ਟਾਪ 3 ਵਿੱਚ ਪਹੁੰਚ ਗਈ ਸੀ। ਇਸ ਤੋਂ ਬਾਅਦ ਉਹ ਅਭਿਸ਼ੇਕ ਮਲਹਾਨ ਨਾਲ ਇੱਕ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਈ। ਮਨੀਸ਼ਾ ਨੇ ਬਿੱਗ ਬੌਸ ਓਟੀਟੀ ਵਿਜੇਤਾ ਐਲਵਿਸ਼ ਯਾਦਵ (Elvish Yadav) ਨਾਲ ਇੱਕ ਮਿਊਜ਼ਿਕ ਵੀਡੀਓ ਵੀ ਬਣਾਇਆ ਹੈ। ਜੋ ਕਿ ਹਿੱਟ ਰਿਹਾ। 

 


ਹੋਰ ਪੜ੍ਹੋ: 'ਬਿੱਗ ਬੌਸ 17' ਦੀ ਟਰਾਫੀ ਦੀ ਪਹਿਲੀ ਝਲਕ ਆਈ ਸਾਹਮਣੇ, ਜਾਣੋ ਟਾਪ 5 'ਚੋਂ ਕੌਣ ਮਾਰੇਗਾ ਬਾਜ਼ੀ?


ਹਾਲ ਹੀ 'ਚ ਮਨੀਸ਼ਾ ਨੂੰ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' 'ਚ ਵੀ ਦੇਖਿਆ ਗਿਆ ਸੀ। ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ ਓਟੀਟੀ-2' ਤੋਂ ਬਾਅਦ ਮਨੀਸ਼ਾ ਰਾਣੀ ਦੀ ਕਿਸਮਤ ਬਦਲ ਗਈ। ਮਨੀਸ਼ਾ ਗਲੈਮਰ ਦੀ ਦੁਨੀਆ 'ਚ ਮਸ਼ਹੂਰ ਹੋ ਚੁੱਕੀ ਹੈ।

Advertisment

Stay updated with the latest news headlines.

Follow us:
Advertisment
Advertisment
Latest Stories
Advertisment