Thursday, 28th of May 2026

ਬੌਬੀ ਦਿਓਲ ਨੇ ਪਹਿਲੀ ਵਾਰ ਆਪਣੀ ਭੈਣ ਅਜੀਤਾ ਦੀ ਸਾਂਝੀ ਕੀਤੀ ਤਸਵੀਰ, ਦਿੱਤੀ ਜਨਮ ਦਿਨ ਦੀ ਵਧਾਈ

ਅਦਾਕਾਰ ਧਰਮਿੰਦਰ ਅਜੀਤਾ ਦੀ ਪਹਿਲੀ ਵਾਰ ਤਸਵੀਰ ਸਾਹਮਣੇ ਆਈ ਹੈ । ਜਿਸ ‘ਚ ਅਜੀਤਾ ਆਪਣੇ ਪਿਤਾ ਧਰਮਿੰਦਰ ਦਿਓਲ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਧਰਮਿੰਦਰ ਦੇ ਛੋਟੇ ਬੇਟੇ ਬੌਬੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Reported by: PTC Punjabi Desk | Edited by: Shaminder  |  November 10th 2023 08:00 AM |  Updated: November 10th 2023 08:00 AM

ਬੌਬੀ ਦਿਓਲ ਨੇ ਪਹਿਲੀ ਵਾਰ ਆਪਣੀ ਭੈਣ ਅਜੀਤਾ ਦੀ ਸਾਂਝੀ ਕੀਤੀ ਤਸਵੀਰ, ਦਿੱਤੀ ਜਨਮ ਦਿਨ ਦੀ ਵਧਾਈ

ਅਦਾਕਾਰ ਧਰਮਿੰਦਰ ਅਜੀਤਾ ਦੀ ਪਹਿਲੀ ਵਾਰ ਤਸਵੀਰ ਸਾਹਮਣੇ ਆਈ ਹੈ । ਜਿਸ ‘ਚ ਅਜੀਤਾ ਆਪਣੇ ਪਿਤਾ ਧਰਮਿੰਦਰ ਦਿਓਲ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਧਰਮਿੰਦਰ ਦੇ ਛੋਟੇ ਬੇਟੇ ਬੌਬੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਪਿਉ ਧੀ ਦੀ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਆਪਣੀ ਭੈਣ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

ਹੋਰ ਪੜ੍ਹੋ :  ਅਦਾਕਾਰ ਧਰਮਿੰਦਰ ਨੇ ਆਪਣੇ ਪੋਤੇ ਰਾਜਵੀਰ ਦਿਓਲ ਦੀ ਪਹਿਲੀ ਫ਼ਿਲਮ ‘ਦੋਨੋ’ ਦੀ ਕਾਮਯਾਬੀ ਲਈ ਕੀਤੀ ਅਰਦਾਸ

ਜਿਸ ‘ਤੇ ਫੈਨਸ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ । ਇਸ ਤਸਵੀਰ ‘ਤੇ ਅਦਾਕਾਰ ਧਰਮਿੰਦਰ ਨੇ ਵੀ ਆਪਣੀ ਧੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਸੋਸ਼ਲ ਮੀਡੀਆ ‘ਤੇ ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ ।

ਅਜੀਤਾ ਤੋ ਇਲਾਵਾ ਬੌਬੀ ਦਿਓਲ ਦੀ ਇੱਕ ਹੋਰ ਭੈਣ ਵੀ ਹੈ । ਜਿਸ ਦਾ ਨਾਮ ਵਿਜੇਤਾ ਹੈ । ਪਰ ਪਰਿਵਾਰ ਦੇ ਵੱਲੋਂ ਇਨ੍ਹਾਂ ਦੋਵਾਂ ਦੀ ਤਸਵੀਰਾਂ ਬਹੁਤ ਹੀ ਘੱਟ ਸ਼ੇਅਰ ਕੀਤੀਆਂ ਜਾਂਦੀਆਂ ਹਨ । ਦੋਵੇਂ ਭੈਣਾਂ ਉਂਝ ਵੀ ਲਾਈਮ ਲਾਈਟ ਤੋਂ ਦੂਰ ਰਹਿੰਦੀਆਂ ਹਨ । 

ਬੌਬੀ ਦਿਓਲ ਦਾ ਵਰਕ ਫ੍ਰੰਟ 

 ਬੌਬੀ ਦਿਓਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਵੈੱਬ ਸੀਰੀਜ਼ ਆਸ਼ਰਮ ਆਈ ਸੀ । ਜਿਸ ਨੇ ਖੂਬ ਸੁਰਖੀਆਂ ਵਟੋਰੀਆਂ ਸਨ ।  ਅਦਾਕਾਰ ਫ਼ਿਲਮ ‘ਜਾਨਵਰ’ ਨੂੰ ਲੈ ਕੇ ਸੁਰਖੀਆਂ ‘ਚ ਹਨ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਵੀ ਹਨ ।

- PTC PUNJABI


Popular Posts