ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਦੇਵ ਕੋਹਲੀ ਦਾ ਹੋਇਆ ਦਿਹਾਂਤ, 100 ਤੋਂ ਜ਼ਿਆਦਾ ਫ਼ਿਲਮਾਂ ਲਈ ਲਿਖੇ ਸਨ ਗੀਤ

ਬਾਲੀਵੁੱਡ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਦੇਵ ਕੋਹਲੀ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਨੇ 82 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ । ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

Written by  Shaminder   |  August 26th 2023 11:10 AM  |  Updated: August 26th 2023 11:10 AM

ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਦੇਵ ਕੋਹਲੀ ਦਾ ਹੋਇਆ ਦਿਹਾਂਤ, 100 ਤੋਂ ਜ਼ਿਆਦਾ ਫ਼ਿਲਮਾਂ ਲਈ ਲਿਖੇ ਸਨ ਗੀਤ

ਬਾਲੀਵੁੱਡ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ  ਹੈ । ਉਹ ਇਹ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਦੇਵ ਕੋਹਲੀ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਨੇ 82 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ । ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

ਹੋਰ ਪੜ੍ਹੋ :  ਯੁਵਰਾਜ ਸਿੰਘ ਦੇ ਘਰ ਧੀ ਨੇ ਲਿਆ ਜਨਮ,ਤਸਵੀਰ ਸਾਂਝੀ ਕਰਦੇ ਹੋਏ ਫੈਨਸ ਦੇ ਨਾਲ ਸਾਂਝੀ ਕੀਤੀ ਖੁਸ਼ਖਬਰੀ

ਬਾਲੀਵੁੱਡ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ 

ਆਪਣੇ ਸੰਗੀਤਕ ਸਫ਼ਰ ਦੇ ਦੌਰਾਨ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਬਾਲੀਵੁੱਡ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਬਾਜ਼ੀਗਰ, ਜੁੜਵਾ ੨, ਮੁਸਾਫ਼ਿਰ, ਸ਼ੂਟ ਆਊਟ ਐਟ ਲੋਖੰਡਵਾਲਾ, ਟੈਕਸੀ ਨੰਬਰ ੯੧੧ ਸਣੇ ਸੌ ਤੋਂ ਜ਼ਿਆਦਾ ਫ਼ਿਲਮਾਂ ਲਈ ਗੀਤ ਲਿਖੇ ਸਨ । 

ਦੋ ਵਜੇ ਤੱਕ ਹੋਣਗੇ ਅੰਤਿਮ ਦਰਸ਼ਨ 

ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦੋ ਵਜੇ ਤੱਕ ਕੀਤੇ ਜਾ ਸਕਦੇ ਹਨ । ਉਨ੍ਹਾਂ ਦੇ ਮੁੰਬਈ ਸਥਿਤ ਘਰ ‘ਚ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਦੇ ਲਈ ਰੱਖਿਆ ਜਾਵੇਗਾ । ਉਨ੍ਹਾਂ ਦਾ ਅੰਤਿਮ ਸਸਕਾਰ ਸ਼ਾਮ ਛੇ ਵਜੇ ਤੱਕ ਓਸ਼ੀਵਾਰਾ ਦੇ ਨਜ਼ਦੀਕ ਸ਼ਮਸ਼ਾਨ ਘਾਟ ‘ਚ ਕੀਤਾ ਜਾਵੇਗਾ ।

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬੀਤੇ ਦਿਨੀਂ ਪੰਜਾਬੀ ਇੰਡਸਟਰੀ ਤੋਂ ਵੀ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਸੀ ਕਿ ਪਾਲੀਵੁੱਡ ਦੇ ਮਸ਼ਹੂਰ ਗਾਇਕ ਰਹੇ ਗਾਇਕ ਦੀ ਪਤਨੀ ਦਾ ਦਿਹਾਂਤ ਹੋ ਗਿਆ ਸੀ । ਇਸ ਤੋਂ ਕੁਲਜੀਤ ਕੌਰ ਨਾਂਅ ਦੀ ਇੱਕ ਅਦਾਕਾਰਾ ਅਤੇ ਪੰਜਾਬ ਪੁਲਿਸ ‘ਚ ਤਾਇਨਾਤ ਇੱਕ ਪੁਲਿਸ ਅਫਸਰ ਦੇ ਦਿਹਾਂਤ ਦੀ ਖਬਰ ਵੀ ਸਾਹਮਣੇ ਆਈ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network