Sridevi Birth Anniversary : ਸ਼੍ਰੀਦੇਵੀ ਦੇ ਜਨਮਦਿਨ 'ਤੇ ਭਾਵੁਕ ਹੋਏ ਬੋਨੀ ਕਪੂਰ, ਪਤਨੀ ਨਾਲ ਸ਼ੇਅਰ ਕੀਤੀ ਖ਼ਾਸ ਤਸਵੀਰ
ਬਾਲੀਵੁੱਡ ਦੀ ਚਾਂਦਨੀ ਯਾਨੀ ਕਿ ਅਦਾਕਾਰਾ ਸ਼੍ਰੀਦੇਵੀ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹੈ, ਪਰ ਯਾਦਾਂ ਉਨ੍ਹਾਂ ਦੇ ਚਹੇਤਿਆਂ ਨਾਲ ਅਜੇ ਵੀ ਹਨ। ਹਾਲ ਹੀ ਵਿੱਚ ਅਦਾਕਾਰਾ ਦੇ ਜਨਮਦਿਨ ਮੌਕੇ ਉਨ੍ਹਾਂ ਦੇ ਪਤੀ ਬੋਨੀ ਕਪੂਰ ਤੇ ਧੀਆਂ ਜਾਹਨਵੀ ਤੇ ਖੁਸ਼ੀ ਕਪੂਰ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ। ਇੱਥੋਂ ਤੱਕ ਕਿ ਗੂਗਲ ਨੇ ਵੀ ਅਦਾਕਾਰਾ ਦੇ ਜਨਮਦਿਨ 'ਤੇ ਗੂਗਲ ਡੂਡਲ ਬਣਾਇਆ ਸੀ।
Sridevi Birth Anniversary : ਸ਼੍ਰੀਦੇਵੀ ਦੇ ਜਨਮਦਿਨ 'ਤੇ ਭਾਵੁਕ ਹੋਏ ਬੋਨੀ ਕਪੂਰ, ਪਤਨੀ ਨਾਲ ਸ਼ੇਅਰ ਕੀਤੀ ਖ਼ਾਸ ਤਸਵੀਰ
Sridevi Birth Anniversary : ਬਾਲੀਵੁੱਡ ਦੀ ਚਾਂਦਨੀ ਯਾਨੀ ਕਿ ਅਦਾਕਾਰਾ ਸ਼੍ਰੀਦੇਵੀ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹੈ, ਪਰ ਯਾਦਾਂ ਉਨ੍ਹਾਂ ਦੇ ਚਹੇਤਿਆਂ ਨਾਲ ਅਜੇ ਵੀ ਹਨ। ਅੱਜ ਵੀ ਪ੍ਰਸ਼ੰਸਕ ਸ਼੍ਰੀਦੇਵੀ ਦੀਆਂ ਫਿਲਮਾਂ ਨੂੰ ਪਸੰਦ ਕਰਦੇ ਹਨ।
ਜੇਕਰ ਅੱਜ ਅਭਿਨੇਤਰੀ ਜ਼ਿੰਦਾ ਹੁੰਦੀ ਤਾਂ ਉਹ 13 ਅਗਸਤ ਨੂੰ ਆਪਣਾ 60ਵਾਂ ਜਨਮਦਿਨ ਬੜੀ ਧੂਮ-ਧਾਮ ਨਾਲ ਮਨਾਉਂਦੀ । ਅਭਿਨੇਤਰੀ ਦੇ ਜਨਮਦਿਨ 'ਤੇ, ਉਨ੍ਹਾਂ ਦੇ ਪਤੀ ਬੋਨੀ ਕਪੂਰ ਨੇ ਆਪਣੀ ਮਰਹੂਮ ਪਤਨੀ ਲਈ ਇੱਕ ਖੂਬਸੂਰਤ ਤਸਵੀਰ ਪੋਸਟ ਕੀਤੀ ਅਤੇ ਗੂਗਲ ਨੇ ਅਦਾਕਾਰਾ ਨੂੰ ਸ਼ਰਧਾਂਜਲੀ ਦਿੱਤੀ
ਪਤਨੀ ਨੂੰ ਯਾਦ ਕਰ ਭਾਵੁਕ ਹੋਏ ਬੋਨੀ ਕਪੂਰ
ਸ਼੍ਰੀਦੇਵੀ ਦੇ ਜਨਮਦਿਨ ਦੇ ਮੌਕੇ 'ਤੇ ਬੋਨੀ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਉਨ੍ਹਾਂ ਨਾਲ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਬੋਨੀ ਸ਼੍ਰੀਦੇਵੀ ਨੂੰ ਗਲੇ ਲਗਾਉਂਦੇ ਹੋਏ ਕੈਮਰੇ ਦੇ ਸਾਹਮਣੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਤਸਵੀਰ ਨੂੰ ਦੇਖ ਕੇ ਕਿਆਸ ਲਗਾਏ ਜਾ ਰਹੇ ਹਨ ਕਿ ਦੋਵੇਂ ਕਿਸੇ ਛੁੱਟੀ 'ਤੇ ਹਨ। ਇਸ ਫੋਟੋ ਦੇ ਕੈਪਸ਼ਨ 'ਚ ਬੋਨੀ ਨੇ ਲਿਖਿਆ, ''ਜਨਮਦਿਨ ਮੁਬਾਰਕ। ਇਸ ਦੇ ਨਾਲ ਹਾਰਟ ਇਮੋਜੀ ਵੀ ਬਣਾਏ ਗਏ ਹਨ।
ਜਾਹਨਵੀ ਤੇ ਖੁਸ਼ੀ ਕਪੂਰ ਨੇ ਵੀ ਮਾਂ ਨੂੰ ਕੀਤਾ ਯਾਦ
ਬੋਨੀ ਕਪੂਰ ਦੇ ਨਾਲ , ਉਨ੍ਹਾਂ ਦੀਆਂ ਦੋਹਾਂ ਧੀਆਂ ਜਾਹਨਵੀ ਕਪੂਰ ਤੇ ਖੁਸ਼ੀ ਕਪੂਰ ਨੇ ਵੀ ਆਪਣੀ ਮਾਂ ਨਾਲ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਸ਼੍ਰੀਦੇਵੀ ਖੁਸ਼ੀ ਅਤੇ ਜਾਹਨਵੀ ਕਪੂਰ ਨਜ਼ਰ ਆ ਰਹੇ ਹਨ। ਇਹ ਉਸ ਦੇ ਬਚਪਨ ਦੀ ਤਸਵੀਰ ਹੈ। ਫੋਟੋ 'ਚ ਸ਼੍ਰੀਦੇਵੀ ਆਪਣੀਆਂ ਬੇਟੀਆਂ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਇਸ ਦੇ ਕੈਪਸ਼ਨ ਵਿੱਚ ਖੁਸ਼ੀ ਨੇ ਲਿਖਿਆ, ਹੈਪੀ ਬਰਥਡੇ ਮਮਾ।
ਹੋਰ ਪੜ੍ਹੋ: Mankirt Aulakh: ਮਨਕੀਰਤ ਔਲਖ ਨੇ ਜਿੰਮ ਤੋਂ ਵਰਕਆਊਟ ਵੀਡੀਓ ਕੀਤਾ ਸ਼ੇਅਰ, ਦਮਦਾਰ ਬੌਡੀ 'ਤੇ ਵੇਖ ਫੈਨਜ਼ ਹੋਏ ਹੈਰਾਨ
ਗੂਗਲ ਨੇ ਵੀ ਅਦਾਕਾਰਾ ਨੂੰ ਦਿੱਤੀ ਸ਼ਰਧਾਂਜਲੀ
ਇਸ ਤੋਂ ਇਲਾਵਾ ਸਰਚ ਇੰਜਨ ਗੂਗਲ ਨੇ ਵੀ ਦਿੱਗਜ ਸਿਤਾਰੇ ਨੂੰ ਉਨ੍ਹਾਂ ਦੀ 60ਵੇਂ ਜਨਮਦਿਨ 'ਤੇ ਯਾਦ ਕੀਤਾ । ਉਸਨੇ ਅਭਿਨੇਤਰੀ ਦਾ ਇੱਕ ਬਹੁਤ ਹੀ ਰਚਨਾਤਮਕ ਡੂਡਲ ਸਾਂਝਾ ਕੀਤਾ। ਗੂਗਲ ਨੇ ਆਪਣੇ ਹੋਮਪੇਜ 'ਤੇ ਮੁੰਬਈ ਸਥਿਤ ਮਹਿਮਾਨ ਕਲਾਕਾਰ ਭੂਮਿਕਾ ਮੁਖਰਜੀ ਦੀ ਖੂਬਸੂਰਤ ਤਸਵੀਰ ਦੇ ਨਾਲ ਸ਼੍ਰੀਦੇਵੀ ਨੂੰ ਯਾਦ ਕੀਤਾ ਹੈ।
ਦੱਸ ਦੇਈਏ ਕਿ ਸ਼੍ਰੀਦੇਵੀ ਨੇ 24 ਫਰਵਰੀ 2018 ਨੂੰ ਦੁਬਈ ਵਿੱਚ ਆਖਰੀ ਸਾਹ ਲਿਆ ਸੀ। ਹੋਟਲ ਦੇ ਕਮਰੇ ਦੇ ਬਾਥਟਬ 'ਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
