ਤਸਵੀਰ ‘ਚ ਨਜ਼ਰ ਆ ਰਹੇ ਹਨ ਇਹ ਕਜ਼ਨ ਭਰਾ, ਬਾਲੀਵੁੱਡ ਦੇ ਹਨ ਮਸ਼ਹੂਰ ਸਿਤਾਰੇ, ਇੱਕ ਨੇ ਹਾਲ ਹੀ ‘ਚ ਕੀਤਾ ਵਿਲੇਨ ਦਾ ਕਿਰਦਾਰ

ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਬਾਲੀਵੁੱਡ ਦੇ ਅਜਿਹੇ ਦੋ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਵਿਖਾਉਣ ਜਾ ਰਹੇ ਹਾਂ । ਜਿਨ੍ਹਾਂ ਨੇ ਬਾਲੀਵੁੱਡ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ ।

Written by  Shaminder   |  October 08th 2023 07:00 AM  |  Updated: October 08th 2023 07:29 AM

ਤਸਵੀਰ ‘ਚ ਨਜ਼ਰ ਆ ਰਹੇ ਹਨ ਇਹ ਕਜ਼ਨ ਭਰਾ, ਬਾਲੀਵੁੱਡ ਦੇ ਹਨ ਮਸ਼ਹੂਰ ਸਿਤਾਰੇ, ਇੱਕ ਨੇ ਹਾਲ ਹੀ ‘ਚ ਕੀਤਾ ਵਿਲੇਨ ਦਾ ਕਿਰਦਾਰ

ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਬਾਲੀਵੁੱਡ ਦੇ ਅਜਿਹੇ ਦੋ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਵਿਖਾਉਣ ਜਾ ਰਹੇ ਹਾਂ । ਜਿਨ੍ਹਾਂ ਨੇ ਬਾਲੀਵੁੱਡ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ । ਇੱਕ ਨੇ ਹਾਲ ਹੀ ‘ਚ ਇੱਕ ਵੈੱਬ ਸੀਰੀਜ਼ ‘ਚ ਵੀ ਕੰਮ ਕੀਤਾ ਹੈ । ਇਸ ਤੋਂ ਇਲਾਵਾ ਇੱਕ ਫ਼ਿਲਮ ‘ਚ ਉਹ ਵਿਲੇਨ ਦੇ ਕਿਰਦਾਰ ‘ਚ ਵੀ ਨਜ਼ਰ ਆਉਣ ਵਾਲੇ ਹਨ ।

ਹੋਰ ਪੜ੍ਹੋ :  ਪਰਮੀਸ਼ ਵਰਮਾ ਦੀ ਧੀ ਦੇ ਬਰਥਡੇ ਸੈਲੀਬ੍ਰੇਸ਼ਨ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਗੁਰਦਾਸ ਮਾਨ, ਕੌਰ ਬੀ ਸਣੇ ਕਈ ਹਸਤੀਆਂ ਨੇ ਕੀਤੀ ਸ਼ਿਰਕਤ

ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਮੈਂ ਕਿਸਦੀ ਗੱਲ ਕਰ ਰਹੀ ਹਾਂ । ਨਹੀਂ ਸਮਝੇ ਤਾਂ ਅਸੀਂ ਹੀ ਤੁਹਾਨੂੰ ਦੱਸ ਦਿੰਦੇ ਹਾਂ । ਅਸੀਂ ਗੱਲ ਕਰ ਰਹੇ ਹਾਂ ਦਿਓਲ ਭਰਾਵਾਂ ਦੀ ਜਿਨ੍ਹਾਂ ਨੇ ਬਾਲੀਵੁੱਡ ਇੰਡਸਟਰੀ ‘ਚ ਆਪਣੀ ਧਾਕ ਜਮਾਈ ਹੋਈ ਹੈ । ਇਸ ਤਸਵੀਰ ‘ਚ ਨਜ਼ਰ ਆਉਣ ਵਾਲੇ ਦੋਵੇਂ ਬੱਚੇ ਆਪਸ ‘ਚ ਕਜ਼ਨ ਬ੍ਰਦਰਸ ਹਨ ।ਇੱਕ ਪਾਸੇ ਬੌਬੀ ਦਿਓਲ ਹਨ, ਜਦੋਂਕਿ ਦੂਜੇ ਪਾਸੇ ਅਦਾਕਾਰ ਅਭੈ ਦਿਓਲ ਦਿਖਾਈ ਦੇ ਰਹੇ ਹਨ । 

‘ਬਰਸਾਤ’ ਫ਼ਿਲਮ ਲਈ ਮਿਲਿਆ ਸੀ ਬੈਸਟ ਮੇਲ ਐਕਟਰ ਅਵਾਰਡ 

ਬੌਬੀ ਦਿਓਲ ਨੂੰ ਆਪਣੀ ਫ਼ਿਲਮ ‘ਬਰਸਾਤ’ ਦੇ ਲਈ ਬੈਸਟ ਮੇਲ ਐਕਟਰ ਡੈਬਿਊ ਦਾ ਫ਼ਿਲਮ ਫੇਅਰ ਅਵਾਰਡ ਵੀ ਮਿਲ ਚੁੱਕਿਆ ਹੈ । ਪਰ ਅਦਾਕਾਰੀ ਦੇ ਖੇਤਰ ‘ਚ ਉਹ ਏਨਾਂ ਵੱਡਾ ਮੁਕਾਮ ਹਾਸਲ ਨਹੀਂ ਸਨ ਕਰ ਪਾਏ ਜਿੰਨਾ ਕਿ ਸੰਨੀ ਦਿਓਲ ਨੇ ਹਾਸਲ ਕੀਤਾ ਸੀ ।

2017 ‘ਚ ਬੌਬੀ ਦਿਓਲ ਨੇ ‘ਪੋਸਟਰ ਬੁਆਏਜ਼’ ਦੇ ਨਾਲ ਫ਼ਿਲਮਾਂ ‘ਚ ਵਾਪਸੀ ਕੀਤੀ, ਪਰ ਇਹ ਫ਼ਿਲਮ ਫਲਾਪ ਰਹੀ । ਇਸ ਤੋਂ ਬਾਅਦ ਬੌਬੀ ਦਿਓਲ ਨੇ  2018 ‘ਚ ‘ਰੇਸ-੩’ ਦੇ ਨਾਲ ਕਾਮਯਾਬੀ ਹਾਸਲ ਕੀਤੀ ਅਤੇ ਹਾਲ ਹੀ ‘ਚ ਆਈ ਉਨ੍ਹਾਂ ਦੀ ‘ਆਸ਼ਰਮ’ ਵੈੱਬ ਸੀਰੀਜ਼ ਨੇ ਉਨ੍ਹਾਂ ਨੂੰ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚਾਇਆ ।

ਜਦੋਂਕਿ ਅਦਾਕਾਰ ਅਭੈ ਦਿਓਲ ਨੇ ਵੀ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ, ਪਰ ਉਨ੍ਹਾਂ ਨੂੰ ਵੀ ਏਨੀਂ ਕਾਮਯਾਬੀ ਹਾਸਲ ਨਹੀਂ ਹੋਈ । ਹਾਲਾਂਕਿ ਉਨ੍ਹਾਂ ਨੇ ਫ਼ਿਲਮਾਂ ‘ਚ ਵੱਖਰੀ ਤਰ੍ਹਾਂ ਦੇ ਕਿਰਦਾਰਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਡੂੰਘੀ ਛਾਪ ਛੱਡੀ ਹੈ । 

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network