Dharmendra: ਪਤਨੀ ਹੇਮਾ ਮਾਲਿਨੀ ਨੂੰ ਜਨਮਦਿਨ ਮੌਕੇ ਵਧਾਈ ਨਾਂ ਦੇਣ ਨੂੰ ਲੈ ਕੇ ਟ੍ਰੋਲ ਹੋਏ ਧਰਮਿੰਦਰ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਨੇ 16 ਅਕਤੂਬਰ ਨੂੰ ਆਪਣਾ 75ਵਾਂ ਜਨਮਦਿਨ ਮਨਾਇਆ ਹੈ। ਇਸ ਮੌਕੇ ਉਨ੍ਹਾਂ ਨੇ ਬਾਲੀਵੁੱਡ ਦੇ ਕਈ ਦਿੱਗਜ ਸਟਾਰਜ਼ ਨੂੰ ਆਪਣੇ ਜਨਮਦਿਨ ਦੀ ਪਾਰਟੀ ਲਈ ਸੱਦਾ ਦਿੱਤਾ ਸੀ, ਜਿਨ੍ਹਾਂ 'ਚ ਰੇਖਾ, ਜਯਾ ਬੱਚਨ ਤੇ ਫਿਲਮ ਇੰਡਸਟਰੀ ਦੇ ਕਈ ਹੋਰ ਕਲਾਕਾਰ ਸ਼ਾਮਿਲ ਹੋਏ। ਇਸ ਸਭ ਦੇ ਦਰਮਿਆਨ ਜਿਸ ਗੱਲ ਨੇ ਸਭ ਨੂੰ ਹੈਰਾਨ ਕੀਤਾ, ਉਹ ਇਹ ਸੀ ਕਿ ਹੇਮਾ ਮਾਲਿਨੀ (Hema Malini ) ਨੇ ਧਰਮਿੰਦਰ (Dharmendra ) ਦੇ ਬਗੈਰ ਹੀ ਆਪਣਾ ਜਨਮਦਿਨ ਮਨਾਇਆ, ਜਦੋਂ ਕਿ ਪਿਛਲੇ ਸਾਲ ਅਜਿਹਾ ਨਹੀਂ ਸੀ।
Dharmendra: ਪਤਨੀ ਹੇਮਾ ਮਾਲਿਨੀ ਨੂੰ ਜਨਮਦਿਨ ਮੌਕੇ ਵਧਾਈ ਨਾਂ ਦੇਣ ਨੂੰ ਲੈ ਕੇ ਟ੍ਰੋਲ ਹੋਏ ਧਰਮਿੰਦਰ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
Dharmendra Gets Brutally Trolled: ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਨੇ 16 ਅਕਤੂਬਰ ਨੂੰ ਆਪਣਾ 75ਵਾਂ ਜਨਮਦਿਨ ਮਨਾਇਆ ਹੈ। ਇਸ ਮੌਕੇ ਉਨ੍ਹਾਂ ਨੇ ਬਾਲੀਵੁੱਡ ਦੇ ਕਈ ਦਿੱਗਜ ਸਟਾਰਜ਼ ਨੂੰ ਆਪਣੇ ਜਨਮਦਿਨ ਦੀ ਪਾਰਟੀ ਲਈ ਸੱਦਾ ਦਿੱਤਾ ਸੀ, ਜਿਨ੍ਹਾਂ 'ਚ ਰੇਖਾ, ਜਯਾ ਬੱਚਨ ਤੇ ਫਿਲਮ ਇੰਡਸਟਰੀ ਦੇ ਕਈ ਹੋਰ ਕਲਾਕਾਰ ਸ਼ਾਮਿਲ ਹੋਏ। ਇਸ ਸਭ ਦੇ ਦਰਮਿਆਨ ਜਿਸ ਗੱਲ ਨੇ ਸਭ ਨੂੰ ਹੈਰਾਨ ਕੀਤਾ, ਉਹ ਇਹ ਸੀ ਕਿ ਹੇਮਾ ਮਾਲਿਨੀ (Hema Malini ) ਨੇ ਧਰਮਿੰਦਰ (Dharmendra ) ਦੇ ਬਗੈਰ ਹੀ ਆਪਣਾ ਜਨਮਦਿਨ ਮਨਾਇਆ, ਜਦੋਂ ਕਿ ਪਿਛਲੇ ਸਾਲ ਅਜਿਹਾ ਨਹੀਂ ਸੀ।

ਧਰਮਿੰਦਰ ਨੇ 16 ਅਕਤੂਬਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਸ਼ੇਅਰ ਕੀਤੀ, ਪਰ ਇਸ ਪੋਸਟ ਨੂੰ ਦੇਖ ਫੈਨਜ਼ ਭੜਕ ਗਏ, ਕਿਉਂਕਿ ਧਰਮਿੰਦਰ ਨੇ ਇਹ ਪੋਸਟ ਹੇਮਾ ਲਈ ਨਹੀਂ ਪਾਈ। ਫੈਨਜ਼ ਉਮੀਦ ਕਰ ਰਹੇ ਸੀ ਕਿ ਧਰਮਿੰਦਰ ਹੇਮਾ ਮਾਲਿਨੀ ਲਈ ਰੋਮਾਂਟਿਕ ਪੋਸਟ ਸ਼ੇਅਰ ਕਰਕੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇਣਗੇ ਤੇ ਉਨ੍ਹਾਂ ਦੇ ਇਸ ਦਿਨ ਨੂੰ ਹੋਰ ਖਾਸ ਬਨਾਉਣਗੇ, ਪਰ ਅਜਿਹਾ ਕੁੱਝ ਨਹੀਂ ਹੋਇਆ।
ਇਸ ਹਰਕਤ ਦੀ ਵਜ੍ਹਾ ਕਰਕੇ ਧਰਮਿੰਦਰ ਨੂੰ ਹੁਣ ਟਰੋਲ ਕੀਤਾ ਜਾ ਰਿਹਾ ਹੈ। ਇੱਕ ਫੈਨ ਨੇ ਲਿਖਿਆ, 'ਅੱਜ ਹੇਮਾ ਜੀ ਦਾ ਜਨਮਦਿਨ ਹੈ, ਤੁਸੀਂ ਉਨ੍ਹਾਂ ਦੇ ਲਈ ਇੱਕ ਵੀ ਪੋਸਟ ਨਹੀਂ ਪਾਈ। ਉਹ ਬੀਤੇ ਜ਼ਮਾਨੇ ਦੀ ਬੇਹਤਰੀਨ ਅਦਾਕਾਰਾ ਰਹੀ ਹੈ ਤੇ ਤੁਹਾਡੀ ਪਤਨੀ ਹੈ। ਦੁਨੀਆ ਅੱਜ ਵੀ ਉਨ੍ਹਾਂ ਦੀ ਦੀਵਾਨੀ ਹੈ......ਹੈੱਪੀ ਬਰਥਡੇ ਹੇਮਾ ਜੀ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਪਲੀਜ਼ ਜਾਓ ਤੇ ਜਾ ਕੇ ਆਪਣੀ ਵਾਈਫ ਨੂੰ ਜਨਮਦਿਨ ਦੀ ਵਧਾਈ ਦਿਓ।' ਇਸ ਤੋਂ ਇਲਾਵਾ ਧਰਮਿੰਦਰ ਦੀ ਇਸ ਪੋਸਟ 'ਤੇ ਫੈਨਜ਼ ਹੇਮਾ ਮਾਲਿਨੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
ਦੱਸ ਦਈਏ ਕਿ ਹਾਲ ਹੀ ਚ ਧਰਮਿੰਦਰ ਪ੍ਰਕਾਸ਼ ਕੌਰ ਤੇ ਸੰਨੀ ਦਿਓਲ ਨਾਲ ਅਮਰੀਕਾ ਗਏ ਸੀ। ਇੱਥੇ ਉਹ ਕਾਫੀ ਦਿਨ ਤੋਂ ਸਮਾਂ ਬਤੀਤ ਕਰ ਰਹੇ ਹਨ। ਇਸ ਦਰਮਿਆਨ ਧਰਮਿੰਦਰ ਦੀ ਦੂਜੀ ਪਤਨੀ ਹੇਮਾ ਮਾਲਿਨੀ ਦਾ ਬੀਤੇ ਦਿਨ ਜਨਮਦਿਨ ਸੀ, ਪਰ ਧਰਮਿੰਦਰ ਨੇ ਉਨ੍ਹਾਂ ਦੇ ਲਈ ਸੋਸ਼ਲ ਮੀਡੀਆ 'ਤੇ ਕੋਈ ਪੋਸਟ ਨਹੀਂ ਪਾਈ। ਜਦਕਿ 16 ਅਕਤੂਬਰ ਨੂੰ ਧਰਮਿੰਦਰ ਸੋਸ਼ਲ ਮੀਡੀਆ 'ਤੇ ਐਕਟਿਵ ਸੀ। ਉਨ੍ਹਾਂ ਨੇ 16 ਅਕਤੂਬਰ ਨੂੰ ਕਈ ਪੋਸਟਾਂ ਸ਼ੇਅਰ ਕੀਤੀਆਂ, ਜਿਨ੍ਹਾਂ ਵਿੱਚੋਂ ਕਿਤੇ ਹੇਮਾ ਮਾਲਿਨੀ ਦਾ ਜ਼ਿਕਰ ਤੱਕ ਨਹੀਂ ਸੀ।
ਹੋਰ ਪੜ੍ਹੋ: ਮਸ਼ਹੂਰ ਅਦਾਕਾਰਾ ਸਿਮੀ ਚਾਹਲ ਦਾ ਅੱਜ ਹੈ ਜਨਮਦਿਨ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਹਾਲ ਹੀ 'ਚ ਸੰਨੀ ਦਿਓਲ ਨੇ ਦਿਓਲ ਪਰਿਵਾਰ ਤੇ ਧਰਮਿੰਦਰ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਸੀ। ਉਨ੍ਹਾਂ ਨੇ ਦੱਸਿਆਂ ਸੀ ਕਿ ਧਰਮਿੰਦਰ ਹੇਮਾ ਮਾਲਿਨੀ ਨਾਲ ਨਹੀਂ, ਸਗੋਂ ਸੰਨੀ ਦਿਓਲ ਦੇ ਘਰ ਪ੍ਰਕਾਸ਼ ਕੌਰ ਤੇ ਆਪਣੇ ਬੇਟੇ ਪੋਤਿਆਂ ਦੇ ਨਾਲ ਰਹਿੰਦੇ ਹਨ। ਫੈਨਜ਼ ਨੂੰ ਇਹ ਜਾਣ ਕੇ ਝਟਕਾ ਤਾਂ ਜ਼ਰੂਰ ਲੱਗਿਆ ਹੋਵੇਗਾ, ਕਿਉਂਕਿ ਜਿਸ ਹੇਮਾ ਮਾਲਿਨੀ ਲਈ ਧਰਮਿੰਦਰ ਨੇ ਦੁਨੀਆ ਨਾਲ ਬਗ਼ਾਵਤ ਕੀਤੀ, ਆਪਣਾ ਧਰਮ ਤੱਕ ਬਦਲ ਲਿਆ। ਅੱਜ ਉਸੇ ਹੇਮਾ ਤੋਂ ਉਹ ਵੱਖ ਕਿਉਂ ਰਹਿੰਦੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
