ਦਿਲਜੀਤ ਦੋਸਾਂਝ ਦੀ ਫ਼ਿਲਮ ‘ਚਮਕੀਲਾ’ ‘ਤੇ ਕੋਰਟ ਨੇ ਲਗਾਈ ਰੋਕ, ਜਾਣੋ ਪੂਰੀ ਖ਼ਬਰ

ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰ ਚੁੱਕੀ ਹੈ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ‘ਤੇ ਬਣੀ ਫ਼ਿਲਮ ‘ਚਮਕੀਲਾ’। ਇਸ ਫ਼ਿਲਮ ਦੇ ਰਿਲੀਜ਼ ‘ਤੇ ਕੋਰਟ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ।

Written by  Shaminder   |  March 24th 2023 06:00 PM  |  Updated: March 24th 2023 06:00 PM

ਦਿਲਜੀਤ ਦੋਸਾਂਝ ਦੀ ਫ਼ਿਲਮ ‘ਚਮਕੀਲਾ’ ‘ਤੇ ਕੋਰਟ ਨੇ ਲਗਾਈ ਰੋਕ, ਜਾਣੋ ਪੂਰੀ ਖ਼ਬਰ

ਦਿਲਜੀਤ ਦੋਸਾਂਝ (Diljit Dosanjh)ਪਿਛਲੇ ਕਈ ਦਿਨਾਂ ਤੋਂ ਆਪਣੀ ਫ਼ਿਲਮ ‘ਚਮਕੀਲਾ’ ਨੂੰ ਲੈ ਕੇ ਚਰਚਾ ‘ਚ ਹਨ । ਪਰ ਹੁਣ ਇਹ ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰਦੀ ਹੋਈ ਨਜ਼ਰ ਆ ਰਹੀ ਹੈ । ਫ਼ਿਲਮ ਨੂੰ ਲੈ ਕੇ ਇੱਕ ਸਥਾਨਕ ਅਦਾਲਤ ਦੇ ਵੱਲੋਂ ‘ਚਮਕੀਲਾ’ (Chamkila) ‘ਤੇ ਬਣੀ ਬਾਇਓਪਿਕ ਦੇ ਰਿਲੀਜ਼, ਅਪਲੋਡ ਅਤੇ ਸਟ੍ਰੀਮਿੰਗ ‘ਤੇ ਰੋਕ ਲਗਾ ਦਿੱਤੀ ਹੈ । 

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੀ ਜਿੰਮ ਪਾਰਟਨਰ ਨੇ ਵਰਕ ਆਊਟ ਦੌਰਾਨ ਅਦਾਕਾਰਾ ਨੂੰ ਮੋਢਿਆਂ ‘ਤੇ ਚੁੱਕਿਆ, ਵੀਡੀਓ ਹੋ ਰਿਹਾ ਵਾਇਰਲ

ਇਸ਼ਜੀਤ ਰੰਧਾਵਾ ਅਤੇ ਸੰਜੋਤ ਰੰਧਾਵਾ ਨੇ ਪਾਈ ਸੀ ਪਟੀਸ਼ਨ 

 ਫ਼ਿਲਮ ਨਿਰਮਾਤਾ ਇਮਤਿਆਜ਼ ਅਲੀ, ਦਿਲਜੀਤ ਦੋਸਾਂਝ ਅਤੇ ਅਦਾਕਾਰਾ ਪਰੀਣੀਤੀ ਚੋਪੜਾ ਨੂੰ 28 ਮਾਰਚ ਤੱਕ ਦੇ ਲਈ ਸੰਮਨ ਜਾਰੀ ਕੀਤੇ ਹਨ।  ਅਦਾਲਤ ਨੇ ਇਹ ਹੁਕਮ ਮ੍ਰਿਤਕ ਨਿਰਮਾਤਾ ਗੁਰਦੇਵ ਸਿੰਘ ਰੰਧਾਵਾ ਦੇ ਪੁੱਤਰ ਇਸ਼ਜੀਤ ਰੰਧਾਵਾ ਅਤੇ ਸੰਜੋਤ ਰੰਧਾਵਾ ਦੇ ਵੱਲੋਂ ਪਾਈ ਪਟੀਸ਼ਨ ਦੀ ਸੁਣਵਾਈ ਕਰਨ ਤੋਂ ਬਾਅਦ ਸੁਣਾਏ ਹਨ।

ਹੋਰ ਪੜ੍ਹੋ :  ਹਿਨਾ ਖ਼ਾਨ ਨੇ ਉਮਰਾਹ ਦੇ ਦੌਰਾਨ ਦਾ ਵੀਡੀਓ ਕੀਤਾ ਸਾਂਝਾ, ਨਮਾਜ ਪੜ੍ਹਦੀ ਆਈ ਨਜ਼ਰ

 ਅਦਾਲਤ ‘ਚ ਇਹ ਦਲੀਲ ਦਿੱਤੀ ਗਈ ਕਿ ਚਮਕੀਲਾ ਦੀ ਪਤਨੀ ਨੇ 12 ਅਕਤੂਬਰ  2012 ‘ਚ ਹੀ ਰੰਧਾਵਿਆਂ ਦੇ ਪਿਤਾ ਨੂੰ ਆਪਣੇ ਪਤੀ ਦੀ ਬਾਇਓਪਿਕ ਦੇ ਲਈ ਰਾਈਟਸ ਦਿੱਤੇ ਸਨ । 

ਦਿਲਜੀਤ ਦੋਸਾਂਝ ਅਤੇ ਪਰੀਣੀਤੀ ਚੋਪੜਾ ਮੁੱਖ ਕਿਰਦਾਰ ‘ਚ

ਚਮਕੀਲਾ ‘ਤੇ ਬਣੀ ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਦਿਲਜੀਤ ਦੋਸਾਂਝ ਅਤੇ ਪਰੀਣੀਤੀ ਚੋਪੜਾ ਨਜ਼ਰ ਆਉਣਗੇ । ਇਸ ਤੋਂ ਇਲਾਵਾ ਪਰਣੀਤੀ ਚੋਪੜਾ ਵੀ ਇਸ ਫ਼ਿਲਮ ਦੇ ਮੁੱਖ ਕਿਰਦਾਰ ‘ਚ ਹਨ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network