ਦਿਵਿਆ ਅਗਰਵਾਲ ਤੇ ਅਪੂਰਵ ਨੇ ਸਾਦੇ ਤਰੀਕੇ ਨਾਲ ਕਰਵਾਇਆ ਵਿਆਹ, ਕਪਲ ਨੇ ਸ਼ੇਅਰ ਕੀਤੀਆਂ ਤਸਵੀਰਾਂ

Written by  Pushp Raj   |  February 21st 2024 07:08 PM  |  Updated: February 21st 2024 07:08 PM

ਦਿਵਿਆ ਅਗਰਵਾਲ ਤੇ ਅਪੂਰਵ ਨੇ ਸਾਦੇ ਤਰੀਕੇ ਨਾਲ ਕਰਵਾਇਆ ਵਿਆਹ, ਕਪਲ ਨੇ ਸ਼ੇਅਰ ਕੀਤੀਆਂ ਤਸਵੀਰਾਂ

Divya Aggarwal and Apoorva Padgaonkar wedding pics : ਬਿੱਗ ਬੌਸ ਓਟੀਟੀ (Bigg Boss)  ਦੀ ਜੇਤੂ ਰਹੀ ਦਿਵਿਆ ਅਗਰਵਾਲ (Divya Aggarwal) ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਉਸਨੇ ਆਪਣੇ ਬੁਆਏਫ੍ਰੈਂਡ ਅਪੂਰਵਾ ਪਡਗਾਓਂਕਰ (Apoorva Padgaonkar) ਨਾਲ ਸੱਤ ਫੇਰੇ ਲਏ ਹਨ। ਦਿਵਿਆ ਅਤੇ ਅਪੂਰਵਾ ਦੇ ਵਿਆਹ ਦੇ ਫੰਕਸ਼ਨ 2-3 ਦਿਨ ਪਹਿਲਾਂ ਹੀ ਸ਼ੁਰੂ ਹੋ ਗਏ ਸਨ। ਜੋੜੇ ਨੇ 20 ਫਰਵਰੀ ਨੂੰ ਵਿਆਹ ਕੀਤਾ ਸੀ ਅਤੇ ਹੁਣ ਦਿਵਿਆ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

ਇਸ ਕਪਲ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਦਿਵਿਆ ਅਤੇ ਅਪੂਰਵਾ ਨੇ ਵਿਆਹ ਵਿੱਚ ਮੈਚਿੰਗ ਡਰੈਸ ਪਹਿਨੇ ਸਨ। ਦਿਵਿਆ ਨੇ ਜਾਮਨੀ ਅਤੇ ਗੁਲਾਬੀ ਰੰਗ ਦਾ ਲਹਿੰਗਾ ਕੜਾਈਦਾਰ ਲਹਿੰਗਾ ਪਾਇਆ ਸੀ। ਉਸ ਨੇ ਆਪਣੇ ਲੁੱਕ ਨੂੰ ਮੈਚਿੰਗ ਦੁਪੱਟੇ ਅਤੇ ਡਾਇਮੰਡ ਨੇਕਪੀਸ ਨਾਲ ਪੂਰਾ ਕੀਤਾ। ਦਿਵਿਆ ਨੇ ਚੂੜਾ ਅਤੇ ਕਲੀਰੇ ਵੀ ਪਹਿਨੇ ਹੋਏ ਹਨ। ਦਿਵਿਆ ਅਤੇ ਅਪੂਰਵਾ ਦਾ ਵਿਆਹ ਮਰਾਠੀ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਅਪੂਰਵਾ ਨੇ ਜਾਮਨੀ ਰੰਗ ਦਾ ਕੁੜਤਾ ਵੀ ਪਾਇਆ ਸੀ।

 

ਦਿਵਿਆ ਨੇ ਸ਼ੇਅਰ ਕੀਤੀਆਂ ਵਿਆਹ ਦੀਆਂ ਤਸਵੀਰਾਂ

ਦਿਵਿਆ ਅਗਰਵਾਲ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਆਪਣੇ ਵਿਆਹ ਦੀਆਂ ਬਹੁਤ ਹੀ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ, ਉਹ ਮੁਸਕਰਾਉਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਇੱਕ ਹੋਰ ਤਸਵੀਰ ਵਿੱਚ, ਅਪੂਰਵਾ ਉਸ ਨੂੰ ਮੰਗਲਸੂਤਰ ਪਹਿਨਾਉਂਦੇ ਹੋਏ ਨਜ਼ਰ ਆ ਰਹੇ ਹਨ। ਕਪਲ ਆਪਣੇ ਵਿਆਹ ਦੀਆਂ ਰਸਮਾਂ ਦਾ ਤੇ ਇਸ ਖਾਸ ਪਲ ਦਾ ਆਨੰਦ ਮਾਣਦੇ ਹੋਏ ਦਿਖਾਈ ਦੇ ਰਿਹਾ ਹੈ। ਇੱਕ ਫੋਟੋ ਵਿੱਚ, ਦਿਵਿਆ ਅਤੇ ਅਪੂਰਵਾ, ਫੇਰੇ ਦੌਰਾਨ ਆਪਣੇ ਰਿਸ਼ਤੇਦਾਰਾਂ ਨਾਲ ਘਿਰੇ ਨਜ਼ਰ ਆ ਰਹੇ ਹਨ। ਫੋਟੋ ਸ਼ੇਅਰ ਕਰਦੇ ਹੋਏ ਦਿਵਿਆ ਨੇ ਲਿਖਿਆ- ਸਾਡੀ ਲਵ ਸਟੋਰੀ ਇਸ ਪਲ ਤੋਂ ਜਾਰੀ ਰਹੇਗੀ। ਭਗਵਾਨ ਭਲਾ ਕਰੇ.। 

 ਫੈਨਜ਼ ਨੇ ਨਵ ਵਿਆਹੇ ਜੋੜੇ ਨੂੰ ਦਿੱਤੀ ਵਧਾਈ 

ਫੈਨਜ਼  ਦਿਵਿਆ ਦੀ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ 'ਤੇ ਕਮੈਂਟ ਕਰਕੇ ਉਸ ਨੂੰ ਵਿਆਹ ਲਈ ਵਧਾਈ ਦੇ ਰਹੇ ਹਨ। ਇੱਕ ਨੇ ਲਿਖਿਆ- ਵਿਆਹ ਲਈ ਸ਼ੁੱਭਕਾਮਨਾਵਾਂ। ਜਦੋਂਕਿ ਦੂਜੇ ਨੇ ਲਿਖਿਆ- ਪਿਆਰ ਅਤੇ ਬਹੁਤ ਸਾਰਾ ਪਿਆਰ। 

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਨੂਤਨ ਦੀ ਬਰਸੀ ਅੱਜ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂਦੱਸ ਦਈਏ ਕਿ ਦਿਵਿਆ ਅਤੇ ਅਪੂਰਵਾ ਦੇ ਵਿਆਹ ਦੇ ਫੰਕਸ਼ਨ ਪਿਛਲੇ ਹਫਤੇ ਸ਼ੁਰੂ ਹੋਏ ਸਨ। ਸਮਾਗਮ ਦੀ ਸ਼ੁਰੂਆਤ ਕਾਕਟੇਲ ਪਾਰਟੀ ਨਾਲ ਹੋਈ। ਦੋਸਤ ਅਤੇ ਪਰਿਵਾਰ ਕਾਕਟੇਲ ਪਾਰਟੀ ਵਿੱਚ ਸ਼ਾਮਲ ਹੋਏ। ਇਸ ਤੋਂ ਬਾਅਦ ਮਹਿੰਦੀ ਦੀ ਰਸਮ ਅਤੇ ਹਲਦੀ ਦੀ ਰਸਮ ਹੋਈ। ਦਿਵਿਆ ਅਤੇ ਅਪੂਰਵਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦਿਵਿਆ ਅਤੇ ਅਪੂਰਵਾ ਨੇ ਸਾਲ 2022 'ਚ ਪ੍ਰਸ਼ੰਸਕਾਂ ਨੂੰ ਆਪਣੀ ਮੰਗਣੀ ਦੀ ਖਬਰ ਦਿੱਤੀ ਸੀ। ਅਪੂਰਵਾ ਇੱਕ ਕਾਰੋਬਾਰੀ ਹੈ। ਦਿਵਿਆ ਅਤੇ ਅਪੂਰਵਾ ਨੇ 2023 ਵਿੱਚ ਆਪਣੇ ਵਿਆਹ ਦਾ ਐਲਾਨ ਕੀਤਾ ਸੀ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network