
Divya Agarwal Engagement: ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਦਿਵਿਆ ਅਗਰਵਾਲ ਨੇ ਹਾਲ ਹੀ ਵਿੱਚ ਆਪਣੇ ਬੁਆਏਫ੍ਰੈਂਡ ਅਪੂਰਵ ਪਡਗਾਂਵਕਰ ਨਾਲ ਮੰਗਣੀ ਕਰ ਲਈ ਹੈ। ਦਿਵਿਆ ਤੇ ਅਪੂਰਵ ਦੀ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਦਿਵਿਆ ਅਗਰਵਾਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਮੰਗੇਤਰ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਅਦਾਕਾਰਾ ਨੇ ਅਪੂਰਵ ਨਾਲ ਆਪਣੇ ਰਿਲੇਸ਼ਨਸ਼ਿਪ ਦਾ ਐਲਾਨ ਵੀ ਕੀਤਾ। ਅਪੂਰਵ ਪਡਗਾਂਵਕਰ ਨੇ ਦਿਵਿਆ ਅਗਰਵਾਲ ਨੂੰ ਉਸ ਦੇ 30ਵੇਂ ਜਨਮਦਿਨ ਦੇ ਮੌਕੇ 'ਤੇ ਖੂਬਸੂਰਤੀ ਨਾਲ ਪ੍ਰਪੋਜ਼ ਕੀਤਾ ਅਤੇ ਦੋਹਾਂ ਨੇ ਮੰਗਣੀ ਕਰ ਲਈ।
ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਵਿੱਚ ਦਿਵਿਆ ਆਪਣੇ ਮੰਗੇਤਰ ਅਪੂਰਵ ਨਾਲ ਨਜ਼ਰ ਆ ਰਹੀ ਹੈ। ਉਸ ਨੇ ਪਰਪਲ ਰੰਗ ਦੀ ਵਨਪੀਸ ਡਰੈਸ ਪਾਈ ਹੋਈ ਹੈ। ਇਸ ਦੌਰਾਨ ਅਦਾਕਾਰਾ ਆਪਣੀ ਮੰਗਣੀ ਵਾਲੀ ਰਿੰਗ ਵੀ ਫਲਾਂਟ ਕਰਦੀ ਨਜ਼ਰ ਆਈ।

ਰਿੰਗ ਨੂੰ ਫਲਾਂਟ ਕਰਦੇ ਅਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਦਿਵਿਆ ਨੇ ਕੈਪਸ਼ਨ 'ਚ ਲਿਖਿਆ, ''ਕੀ ਮੈਨੂੰ ਮੁਸਕਰਾਉਣਾ ਬੰਦ ਕਰਨਾ ਪਵੇਗਾ? ਨਹੀਂ ਜ਼ਿੰਦਗੀ ਹੁਣ ਹੋਰ ਚਮਕਦਾਰ ਹੋ ਗਈ ਹੈ ਅਤੇ ਮੈਨੂੰ ਮੇਰੇ ਲਈ ਸਹੀ ਵਿਅਕਤੀ ਮਿਲ ਗਿਆ ਹੈ, ਜਿਸ ਨਾਲ ਮੈਂ ਆਪਣਾ ਸਫ਼ਰ ਸਾਂਝਾ ਕਰਨਾ ਹੈ।"
ਦਿਵਿਆ ਨੇ ਅੱਗੇ ਲਿਖਿਆ, “ਉਸ ਦੀ ਬਾਈਕੋ (ਮਰਾਠੀ ਵਿੱਚ ਪਤਨੀ ਨੂੰ ਕਿਹਾ ਜਾਂਦਾ ਹੈ)। ਹਮੇਸ਼ਾ ਲਈ ਵਾਅਦਾ. ਹੁਣ ਮੈਂ ਕਦੇ ਇਕੱਲੇ ਨਹੀਂ ਤੁਰਾਂਗੀ।" ਦਿਵਿਆ ਅਗਰਵਾਲ ਅਤੇ ਅਪੂਰਵਾ ਦੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਫੈਨਜ਼ ਦੋਵਾਂ ਨੂੰ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ: ਫੀਫਾ ਵਰਲਡ ਕੱਪ 2022 'ਚ ਮੁੜ ਨਜ਼ਰ ਆਉਣਗੇ ਬਾਲੀਵੁੱਡ ਸਿਤਾਰੇ, ਦੀਪਿਕਾ ਪਾਦੂਕੋਣ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਕੌਣ ਹੈ ਅਪੂਰਵ ਪਡਗਾਂਵਕਰ ?
ਅਪੂਰਵ ਪਡਗਾਂਵਕਰ ਬਾਲੀਵੁੱਡ ਤੇ ਗਲੈਮਰ ਦੀ ਦੁਨੀਆ ਤੋਂ ਦੂਰ ਰਹਿੰਦੇ ਹਨ। ਉਹ ਇੱਕ ਬਿਜ਼ਨਸਮੈਨ ਹਨ। ਮੀਡੀਆ ਰਿਪੋਰਟਸ ਦੇ ਮੁਤਾਬਕ ਅਪੂਰਵ ਕਈ ਰੈਸੋਰੈਂਟਸ ਦੇ ਮਾਲਿਕ ਹਨ। ਇਸ ਦੇ ਨਾਲ-ਨਾਲ ਉਹ ਫਿਟਨੈਸ ਫ੍ਰੀਕ ਵੀ ਹਨ। ਅਪੂਰਵਾ ਕੋਲ ਇੰਜਨੀਅਰਿੰਗ ਅਤੇ ਐਮਬੀਏ ਦੀਆਂ ਡਿਗਰੀਆਂ ਹਨ। ਅਪੂਰਵਾ ਦੀ ਸੋਸ਼ਲ ਮੀਡੀਆ ਫੀਡ ਤੋਂ ਪਤਾ ਚੱਲਦਾ ਹੈ ਕਿ ਉਹ ਲਗਜ਼ਰੀ ਜ਼ਿੰਦਗੀ ਜਿਊਣਾ ਪਸੰਦ ਕਰਦੇ ਹਨ।
View this post on Instagram