ਫੀਫਾ ਵਰਲਡ ਕੱਪ 2022 'ਚ ਮੁੜ ਨਜ਼ਰ ਆਉਣਗੇ ਬਾਲੀਵੁੱਡ ਸਿਤਾਰੇ, ਦੀਪਿਕਾ ਪਾਦੂਕੋਣ ਨੂੰ ਮਿਲੀ ਵੱਡੀ ਜ਼ਿੰਮੇਵਾਰੀ

written by Pushp Raj | December 06, 2022 10:56am

FIFA World Cup 2022 : ਇਨ੍ਹੀਂ ਦਿਨੀਂ ਫੀਫਾ ਵਰਲਡ ਕੱਪ 2022 ਚੱਲ ਰਿਹਾ ਹੈ। ਇਸ ਵਿਸ਼ਵ ਕੱਪ 'ਚ ਦੁਨੀਆ ਦੀਆਂ ਕਈ ਫੁੱਟਬਾਲ ਟੀਮਾਂ ਨੇ ਹਿੱਸਾ ਲਿਆ ਹੈ। ਫੀਫਾ ਵਿਸ਼ਵ ਕੱਪ ਟਰਾਫੀ ਦਾ ਫਾਈਨਲ 18 ਦਸੰਬਰ ਨੂੰ ਹੋਵੇਗਾ। ਅਜਿਹੇ 'ਚ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਲੈ ਕੇ ਵੱਡੀ ਖਬਰ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੂੰ ਇਸ ਸਮਾਗਮ ਦੇ ਲਈ ਸੱਦਾ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ।

image Source : Instagram

ਦੱਸ ਦਈਏ ਕਿ ਫੀਫਾ ਵਿਸ਼ਵ ਕੱਪ ਕਤਰ ਵਿੱਚ ਚੱਲ ਰਿਹਾ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਨੌਰਾ ਫ਼ਤੇਹੀ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਵੀ ਫੀਫਾ ਵਰਲਡ ਕੱਪ ਵਿੱਚ ਸ਼ਿਰਕਤ ਕਰੇਗੀ। ਇਸ ਦੇ ਨਾਲ ਹੀ ਦੀਪਿਕਾ ਪਾਦੁਕੋਣ ਫੀਫਾ ਵਰਲਡ ਕੱਪ ਟਰਾਫੀ ਦੇ ਫਾਈਨਲ ਦਾ ਉਦਘਾਟਨ ਕਰੇਗੀ। ਇਸ ਦੇ ਲਈ ਉਹ ਜਲਦ ਹੀ ਕਤਰ ਲਈ ਰਵਾਨਾ ਹੋਵੇਗੀ।

image Source : Instagram

ਦੱਸਣਯੋਗ ਹੈ ਕਿ 36 ਸਾਲਾ ਦੀਪਿਕਾ ਪਾਦੂਕੋਣ ਦੁਨੀਆ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਖੇਡ ਸਮਾਗਮ ਵਿੱਚ ਅਜਿਹਾ ਸਨਮਾਨ ਹਾਸਿਲ ਕਰਨ ਵਾਲੀ ਪਹਿਲੀ ਬਾਲੀਵੁੱਡ ਅਦਾਕਾਰਾ ਹੋਵੇਗੀ। 18 ਦਸੰਬਰ ਨੂੰ, ਦੀਪਿਕਾ ਪਾਦੂਕੋਣ ਵੱਲੋਂ ਕਤਰ ਦੇ ਲੁਸੈਲ ਆਈਕੋਨਿਕ ਸਟੇਡੀਅਮ 'ਚ ਵਿਸ਼ਵ ਕੱਪ ਟਰਾਫੀ ਦਾ ਉਦਘਾਟਨ ਕਰਨ ਦੀ ਉਮੀਦ ਹੈ।

ਇਸ ਤੋਂ ਪਹਿਲਾਂ ਫੀਫਾ ਵਰਲਡ ਕੱਪ ਦੌਰਾਨ ਅਦਾਕਾਰਾ ਨੌਰਾ ਫਤੇਹੀ ਕਤਰ 'ਚ ਫੀਫਾ ਫੈਨ ਫੈਸਟ 'ਚ ਪਰਫਾਰਮਸ ਕਰਕੇ ਸੁਰਖੀਆਂ 'ਚ ਰਹੀ ਸੀ। ਉਨ੍ਹਾਂ ਨੇ ਵਿਸ਼ਵ ਕੱਪ ਦੇ ਗੀਤ 'ਲਾਈਟ ਦਿ ਸਕਾਈ' 'ਤੇ ਡਾਂਸ ਕਰਦੇ ਹੋਏ ਫੀਫਾ ਵਿਸ਼ਵ ਕੱਪ ਦੇ ਮੰਚ 'ਤੇ ਤਿਰੰਗਾ ਲਹਿਰਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ।

image source: instagram

ਹੋਰ ਪੜ੍ਹੋ: ਸਾਊਦੀ ਅਰਬ ਤੋਂ ਪਰਤੇ ਸ਼ਾਹਰੁਖ ਖ਼ਾਨ, ਏਅਰਪੋਰਟ 'ਤੇ ਬੇਹੱਦ ਸਿੰਪਲ ਲੁੱਕ 'ਚ ਆਏ ਨਜ਼ਰ

ਦੀਪਿਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੂਕੋਣ ਜਲਦ ਹੀ ਸ਼ਾਹਰੁਖ ਖ਼ਾਨ ਨਾਲ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਦੀਪਿਕਾ ਪਾਦੂਕੋਣ ਅਤੇ ਸ਼ਾਹਰੁਖ ਖ਼ਾਨ ਫ਼ਿਲਮ ਪਠਾਨ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ 'ਚ ਇਨ੍ਹਾਂ ਦੋਹਾਂ ਦੇ ਨਾਲ ਅਭਿਨੇਤਾ ਜੌਨ ਇਬ੍ਰਾਹਮ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਮਹੀਨੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

You may also like