
Shah Rukh Khan News : ਬਾਲੀਵੁੱਡ ਦੇ 'ਕਿੰਗ ਖ਼ਾਨ' ਆਪਣੇ ਸਹਿਜ਼ 'ਤੇ ਪਿਆਰ ਭਰੇ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤ ਲੈਂਦੇ ਹਨ। ਹਾਲ ਹੀ ਵਿੱਚ ਸ਼ਾਹਰੁਖ ਖ਼ਾਨ ਸਾਊਦੀ ਅਰਬ ਤੋਂ ਵਾਪਿਸ ਮੁੰਬਈ ਪਰਤੇ, ਇਸ ਦੌਰਾਨ ਉਨ੍ਹਾਂ ਨੂੰ ਏਅਰਪੋਰਟ 'ਤੇ ਬੇਹੱਦ ਸਿੰਪਲ ਲੁੱਕ 'ਚ ਸਪਾਟ ਕੀਤਾ ਗਿਆ। ਫੈਨਜ਼ ਅਦਾਕਾਰ ਦੇ ਇਸ ਲੁੱਕ ਨੂੰ ਬਹੁਤ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਸ਼ਾਹਰੁਖ ਖ਼ਾਨ ਸਾਊਦੀ ਅਰਬ 'ਚ ਆਯੋਜਿਤ 'ਰੈੱਡ ਸੀ ਫ਼ਿਲਮ ਫੈਸਟੀਵਲ 2022' ਤੋਂ ਮੁੰਬਈ ਪਰਤ ਆਏ ਹਨ। ਪੈਪਰਾਜ਼ੀਸ ਵੱਲੋਂ ਐਤਵਾਰ ਸਵੇਰੇ ਸ਼ਾਹਰੁਖ ਖ਼ਾਨ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ।
ਦੁਬਈ ਤੋਂ 'ਰੈੱਡ ਸੀ ਫ਼ਿਲਮ ਫੈਸਟੀਵਲ' ਅਵਾਰਡ ਹਾਸਿਲ ਕਰ ਪਰਤੇ 'ਕਿੰਗ ਖ਼ਾਨ' ਨੂੰ ਏਅਰਪੋਰਟ 'ਤੇ ਬੇਹੱਦ ਕੈਜੂਅਲ ਅਤੇ ਸਿੰਪਲ ਲੁੱਕ 'ਚ ਦੇਖਿਆ ਗਿਆ, ਜਿਸ ਨੂੰ ਦੇਖ ਕੇ ਫੈਨਜ਼ ਵੀ ਕਾਫੀ ਪ੍ਰਭਾਵਿਤ ਹੋਏ। ਸ਼ਾਹਰੁਖ ਖ਼ਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਾਹਰੁਖ ਖ਼ਾਨ ਨੂੰ ਉਨ੍ਹਾਂ ਦੇ ਮੈਨੇਜਰ ਨਾਲ ਏਅਰਪੋਰਟ ਗੇਟ ਤੋਂ ਲੰਘਦੇ ਦੇਖਿਆ ਗਿਆ, ਜਦੋਂ ਉਹ ਆਪਣੀ ਕਾਰ ਵੱਲ ਜਾ ਰਹੇ ਸਨ ਗਏ ਤਾਂ ਇਸ ਦੌਰਾਨ ਬਹੁਤ ਸਾਰੇ ਫੈਨਜ਼ ਸੈਲਫੀ ਲੈਣ ਲਈ ਅਤੇ ਉਨ੍ਹਾਂ ਨੂੰ ਫੁੱਲ ਭੇਟ ਕਰਦੇ ਹੋਏ ਉਨ੍ਹਾਂ ਦੇ ਆਲੇ-ਦੁਆਲੇ ਇਕੱਠੇ ਹੋ ਗਏ। ਸ਼ਾਹਰੁਖ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਬਲੈਕ ਲੈਦਰ ਜੈਕੇਟ, ਬਲੈਕ ਟੀ-ਸ਼ਰਟ ਅਤੇ ਟਰਾਊਜ਼ਰ ਪੈਂਟ 'ਚ ਨਜ਼ਰ ਆਏ। ਆਪਣੇ ਇਸ ਲੁੱਕ ਵਿੱਚ ਸ਼ਾਹਰੁਖ ਖ਼ਾਨ ਕਾਫੀ ਹੈਂਡਸਮ ਲੱਗ ਰਹੇ ਸੀ।
ਦੱਸਣਯੋਗ ਹੈ ਕਿ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਪਠਾਨ' ਨੂੰ ਲੈ ਕੇ ਚਰਚਾ 'ਚ ਹਨ। ਅਭਿਨੇਤਾ ਨੇ ਸਾਊਦੀ ਅਰਬ ਵਿੱਚ ਫਿਲਮ ਡੰਕੀ ਦੀ ਸ਼ੂਟਿੰਗ ਵੀ ਪੂਰੀ ਕੀਤੀ ਸੀ। ਸ਼ੂਟਿੰਗ ਤੋਂ ਇਲਾਵਾ 'ਕਿੰਗ ਖਾਨ' ਅੰਤਰਰਾਸ਼ਟਰੀ ਈਵੈਂਟਸ 'ਚ ਵੀ ਲਗਾਤਾਰ ਹਿੱਸਾ ਲੈ ਰਹੇ ਹਨ।

ਹੋਰ ਪੜ੍ਹੋ: ਸ਼ਾਹਰੁਖ ਖ਼ਾਨ ਨੂੰ ਸਾਊਦੀ ਅਰਬ 'ਚ ਰੈੱਡ ਸੀ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ, ਪ੍ਰਿਯੰਕਾ ਚੋਪੜਾ ਨੇ ਦਿੱਤੀ ਵਧਾਈ
ਹਾਲ ਹੀ 'ਚ ਸ਼ਾਹਰੁਖ ਖਾਨ ਨੇ ਕਾਜੋਲ ਨਾਲ ਰੈਡ ਸੀ ਫ਼ਿਲਮ ਫੈਸਟੀਵਲ 2022 'ਚ ਸ਼ਿਰਕਤ ਕੀਤੀ। ਇੱਥੇ DDLJ ਦੀ ਸਪੈਸ਼ਲ ਸਕ੍ਰੀਨਿੰਗ ਹੋਈ ਸੀ ਅਤੇ ਬਾਲੀਵੁੱਡ ਸੁਪਰਸਟਾਰਸ ਨੂੰ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ। ਇਸ ਐਵਾਰਡ ਸ਼ੋਅ 'ਚ ਸ਼ਿਰਕਤ ਕਰਨ ਤੋਂ ਬਾਅਦ ਸ਼ਾਹਰੁਖ ਹੁਣ ਮੁੰਬਈ ਪਰਤ ਆਏ ਹਨ।
View this post on Instagram