ਡਰੀਮ ਗਰਲ ਹੇਮਾ ਮਾਲਿਨੀ ਦੇ ਜਨਮ ਦਿਨ ‘ਤੇ ਰੇਖਾ ਨੇ ਕੀਤਾ ‘ਕਯਾ ਖੂਬ ਲਗਤੀ ਹੋ’ ਗੀਤ ‘ਤੇ ਡਾਂਸ, ਵੇਖੋ ਵੀਡੀਓ
ਡਰੀਮ ਗਰਲ ਹੇਮਾ ਮਾਲਿਨੀ ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਹੇਮਾ ਮਾਲਿਨੀ ਅਤੇ ਰੇਖਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਦੋਵੇਂ ਜਣੀਆਂ ਬਾਲੀਵੁੱਡ ਫ਼ਿਲਮ ਦੇ ਗੀਤ ‘ਕਯਾ ਖੂਬ ਲਗਤੀ ਹੋ’ ‘ਤੇ ਡਾਂਸ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ।
ਡਰੀਮ ਗਰਲ ਹੇਮਾ ਮਾਲਿਨੀ ਦੇ ਜਨਮ ਦਿਨ ‘ਤੇ ਰੇਖਾ ਨੇ ਕੀਤਾ ‘ਕਯਾ ਖੂਬ ਲਗਤੀ ਹੋ’ ਗੀਤ ‘ਤੇ ਡਾਂਸ, ਵੇਖੋ ਵੀਡੀਓ
ਡਰੀਮ ਗਰਲ ਹੇਮਾ ਮਾਲਿਨੀ (Hema Malini) ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਹੇਮਾ ਮਾਲਿਨੀ ਅਤੇ ਰੇਖਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਦੋਵੇਂ ਜਣੀਆਂ ਬਾਲੀਵੁੱਡ ਫ਼ਿਲਮ ਦੇ ਗੀਤ ‘ਕਯਾ ਖੂਬ ਲਗਤੀ ਹੋ’ ‘ਤੇ ਡਾਂਸ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ ।
ਹੋਰ ਪੜ੍ਹੋ : ਪੰਜਾਬੀ ਫ਼ਿਲਮ ‘ਮੌਜਾਂ ਹੀ ਮੌਜਾਂ’ ਦੀ ਸਟਾਰ ਕਾਸਟ ਪਹੁੰਚੀ ਸ੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨੀ ਕਲਾਕਾਰ ਵੀ ਪਹੁੰਚੇ
ਹੇਮਾ ਮਾਲਿਨੀ ਨੇ ਜਨਮ ਦਿਨ ‘ਤੇ ਰੱਖੀ ਪਾਰਟੀ
ਹੇਮਾ ਮਾਲਿਨੀ ਨੇ ਆਪਣੇ ਜਨਮ ਦਿਨ ‘ਤੇ ਇੱਕ ਪਾਰਟੀ ਰੱਖੀ ਸੀ । ਜਿਸ ‘ਚ ਬਾਲੀਵੁੱਡ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਜਿਸ ‘ਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰੇਖਾ, ਅਨੁਪਮ ਖੇਰ,ਸਲਮਾਨ ਖ਼ਾਨ, ਵਿਦਿਆ ਬਾਲਨ ਸਣੇ ਕਈ ਕਲਾਕਾਰ ਮੌਜੂਦ ਰਹੇ ।ਇਸ ਬਰਥਡੇ ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

ਰੇਖਾ ਨੇ ਹੇਮਾ ਮਾਲਿਨੀ ਦੇ ਨਾਲ ਡਾਂਸ ਕੀਤਾ ਅਤੇ ਹੇਮਾ ਮਾਲਿਨੀ ਨੂੰ ਕਿੱਸ ਕਰਦੇ ਹੋਏ ਜਨਮ ਦਿਨ ਦੀ ਵਧਾਈ ਵੀ ਦਿੱਤੀ । ਇਸ ਤੋਂ ਪਹਿਲਾਂ ਹੇਮਾ ਮਾਲਿਨੀ ਦੀ ਧੀ ਈਸ਼ਾ ਦਿਓਲ ਦੇ ਨਾਲ ਵੀ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੀ ਮਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਸੀ ।ਹਾਲਾਂਕਿ ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹੇਮਾ ਮਾਲਿਨੀ ਦੇ ਲਈ ਕੋਈ ਵੀ ਮੈਸੇਜ ਨਹੀਂ ਲਿਖਿਆ । ਜਿਸ ਤੋਂ ਬਾਅਦ ਕਈ ਲੋਕ ਉਨ੍ਹਾਂ ਨੂੰ ਟਰੋਲ ਵੀ ਕਰ ਰਹੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
