‘ਗਦਰ 2’ ਦੇ ਈਵੈਂਟ ਦੌਰਾਨ ਸਕੀਨਾ ਅਤੇ ਤਾਰਾ ਸਿੰਘ ਨੇ ਕੀਤੀ ਖੂਬ ਮਸਤੀ, ਸੰਨੀ ਦਿਓਲ ਨੇ ਕਿਹਾ ‘ਦੋਨੋਂ ਪਾਸਿਆਂ ਦੇ ਲੋਕਾਂ ‘ਚ ਹੈ ਪਿਆਰ’
ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਨੇ ‘ਗਦਰ-2’ ਦੇ ਈਵੈਂਟ ਦੌਰਾਨ ‘ਮੈਂ ਨਿਕਲਾ ਗੱਡੀ ਲੈ ਕੇ’ ‘ਤੇ ਖੂਬ ਮਸਤੀ ਕੀਤੀ । ਇਸ ਜੋੜੀ ਨੇ ਡਾਂਸ ਕੀਤਾ ਅਤੇ ਫ਼ਿਲਮ ਦਾ ਪੂਰਾ ਮਹੌਲ ਈਵੈਂਟ ਦੇ ਦੌਰਾਨ ਕ੍ਰਿਏਟ ਕੀਤਾ ਗਿਆ ਸੀ ।
‘ਗਦਰ 2’ ਦੇ ਈਵੈਂਟ ਦੌਰਾਨ ਸਕੀਨਾ ਅਤੇ ਤਾਰਾ ਸਿੰਘ ਨੇ ਕੀਤੀ ਖੂਬ ਮਸਤੀ, ਸੰਨੀ ਦਿਓਲ ਨੇ ਕਿਹਾ ‘ਦੋਨੋਂ ਪਾਸਿਆਂ ਦੇ ਲੋਕਾਂ ‘ਚ ਹੈ ਪਿਆਰ’
ਸੰਨੀ ਦਿਓਲ (Sunny Deol) ਅਤੇ ਅਮੀਸ਼ਾ ਪਟੇਲ (Ameesha Patel) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ-2’ ਨੂੰ ਲੈ ਕੇ ਚਰਚਾ ‘ਚ ਹਨ । ਫੈਨਸ ਵੀ ਇਸ ਜੋੜੀ ਦੀ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ । ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਬੀਤੇ ਦਿਨ ‘ਗਦਰ-2’ ਦੇ ਈਵੈਂਟ ਦੇ ਦੌਰਾਨ ਇੱਕਠੇ ਨਜ਼ਰ ਆਏ । ਇਸ ਦੌਰਾਨ ਦੋਨਾਂ ਨੇ ਖੂਬ ਮਸਤੀ ਕੀਤੀ ।

ਗੀਤ ‘ਤੇ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਨੇ ਕੀਤਾ ਡਾਂਸ
ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਨੇ ‘ਗਦਰ-2’ ਦੇ ਈਵੈਂਟ ਦੌਰਾਨ ‘ਮੈਂ ਨਿਕਲਾ ਗੱਡੀ ਲੈ ਕੇ’ ਗੀਤ ‘ਤੇ ਖੂਬ ਮਸਤੀ ਕੀਤੀ । ਇਸ ਜੋੜੀ ਨੇ ਡਾਂਸ ਕੀਤਾ ਅਤੇ ਫ਼ਿਲਮ ਦਾ ਪੂਰਾ ਮਹੌਲ ਈਵੈਂਟ ਦੇ ਦੌਰਾਨ ਕ੍ਰਿਏਟ ਕੀਤਾ ਗਿਆ ਸੀ । ਦੋਵਾਂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਜੋੜੀ ਨੂੰ ‘ਗਦਰ’ ‘ਚ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

‘ਗਦਰ’ ਨੂੰ ਲੈ ਕੇ ਬਾਲੀਵੁੱਡ ‘ਚ ਹੋਇਆ ਸੀ ਵਿਰੋਧ
ਸੰਨੀ ਦਿਓਲ ਨੇ ਬੀਤੇ ਦਿਨੀਂ ਕਪਿਲ ਸ਼ਰਮਾ ਦੇ ਸ਼ੋਅ ਦੌਰਾਨ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ‘ਗਦਰ’ ਫ਼ਿਲਮ ਦਾ ਵਿਰੋਧ ਹੋਇਆ ਸੀ । ਇਸ ਫ਼ਿਲਮ ਨੂੰ ਲੈ ਕੇ ਫ਼ਿਲਮ ਇੰਡਸਟਰੀ ਦੇ ਲੋਕਾਂ ਦਾ ਕਹਿਣਾ ਸੀ ਕਿ ਇਹ ਫ਼ਿਲਮ ਫਲਾਪ ਹੋਵੇਗੀ, ਪਰ ਜਦੋਂ ਇਹ ਫ਼ਿਲਮ ਰਿਲੀਜ਼ ਹੋਈ ਤਾਂ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਇਸ ਫ਼ਿਲਮ ਨੂੰ ਮਿਲਿਆ ਸੀ ।

ਭਾਰਤ ਅਤੇ ਪਾਕਿਸਤਾਨ ਦੇ ਮੁੰਡੇ ਕੁੜੀ ਦੌਰਾਨ ਹੋਏ ਪਿਆਰ ਨੂੰ ਬਿਆਨ ਕਰਦੀ ਇਸ ਫ਼ਿਲਮ ਨੂੰ ਲੈ ਕੇ ਸੰਨੀ ਦਿਓਲ ਦਾ ਮੰਨਣਾ ਹੈ ਕਿ ਰਾਜਨੀਤੀ ਹੀ ਨਫਰਤ ਪੈਦਾ ਕਰਦੀ ਹੈ ਅਤੇ ਦੋਨੋਂ ਪਾਸੇ ਦੇ ਲੋਕਾਂ ‘ਚ ਆਪਸੀ ਪਿਆਰ ਅਤੇ ਮੁਹੱਬਤ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
