ਪਤੀ ਤੋਂ ਵੱਖ ਹੋਣ ਦੀਆਂ ਖ਼ਬਰਾਂ ਦਰਮਿਆਨ ਈਸ਼ਾ ਦਿਓਲ ਨੇ ਸਾਂਝੀ ਕੀਤੀ ਪੋਸਟ
ਪਤੀ ਤੋਂ ਵੱਖ ਹੋਣ ਦੀਆਂ ਖ਼ਬਰਾਂ ਦਰਮਿਆਨ ਈਸ਼ਾ ਦਿਓਲ ਨੇ ਸਾਂਝੀ ਕੀਤੀ ਪੋਸਟ
ਬੀਤੇ ਦਿਨੀਂ ਈਸ਼ਾ ਦਿਓਲ (Esha Deol) ਦੀਆਂ ਪਤੀ ਤੋਂ ਵੱਖ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ । ਜਿਸ ਤੋਂ ਬਾਅਦ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਨੇ ਫੈਨਸ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।ਹਾਲਾਂਕਿ ਇਸ ਪੋਸਟ ‘ਚ ਅਦਾਕਾਰਾ ਨੇ ਆਪਣੀ ਵਿਆਹੁਤਾ ਜ਼ਿੰਦਗੀ ਦੇ ਬਾਰੇ ਕੁਝ ਵੀ ਨਹੀਂ ਕਿਹਾ, ਪਰ ਈਸ਼ਾ ਦੇ ਇਸ ਪੋਸਟ ਨੂੰ ਲੋਕ ਪ੍ਰੀਤਕਰਮ ਦੇ ਵਜੋਂ ਵੇਖ ਰਹੇ ਹਨ । ਇਸ ਪੋਸਟ ‘ਚ ਅਦਾਕਾਰਾ ਨੇ ਆਪਣੀ ਡੈਬਿਊ ਫ਼ਿਲਮ ‘ਕੋਈ ਮੇਰੇ ਦਿਲ ਸੇ ਪੂਛੇ’ ਦਾ ਇੱਕ ਕਲਿੱਪ ਸਾਂਝਾ ਕੀਤਾ ਹੈ। ਅਦਾਕਾਰਾ ਨੇ ਇਸ ਪੋਸਟ ਦੇ ਕੈਪਸ਼ਨ ‘ਚ ਲਿਖਿਆ ‘ਕਦੇ ਕਦੇ ਤੁਹਾਨੂੰ ਚੀਜ਼ਾਂ ਨੂੰ ਬਸ ਛੱਡ ਦੇਣਾ ਚਾਹੀਦਾ ਹੈ ਅਤੇ ਆਪਣੇ ਦਿਲ ਦੀ ਧੜਕਣ ‘ਤੇ ਡਾਂਸ ਕਰਨਾ ਹੁੰਦਾ ਹੈ’।
/ptc-punjabi/media/post_attachments/5dscyCiqX4N66y1yZUF9.jpg)
ਹੋਰ ਪੜ੍ਹੋ : ਰਵੀਨਾ ਟੰਡਨ ਧੀ ਰਾਸ਼ਾ ਥਡਾਨੀ ਦੇ ਨਾਲ ਪਹੁੰਚੀ ਸੋਮਨਾਥ ਮੰਦਰ
ਈਸ਼ਾ ਦਿਓਲ ਨੇ ਦੱਸਿਆ ਕਿ ਉਨ੍ਹਾਂ ਦੀ ਡੈਬਿਊ ਫ਼ਿਲਮ ਨੇ ਰਿਲੀਜ਼ ਦੇ 23 ਸਾਲ ਪੂਰੇ ਕਰ ਲਏ ਹਨ । ਉਨ੍ਹਾਂ ਨੂੰ ਪੋਸਟ ਕਰਨ ਦਾ ਸਮਾਂ ਨਹੀਂ ਮਿਲਿਆ ਜਿਸ ਕਾਰਨ ਉਹ ਹੁਣ ਇਸ ਪੋਸਟ ਨੂੰ ਸਾਂਝਾ ਕਰ ਰਹੇ ਹਨ ।ਅਦਾਕਾਰਾ ਨੇ ਲਿਖਿਆ ‘ਮੇਰੀ ਪਹਿਲੀ ਫ਼ਿਲਮ ਦਾ ਥ੍ਰੋਬੈਕ ਅਤੇ 18 ਸਾਲ ਦੀ ਮੈਂ’। /ptc-punjabi/media/post_attachments/eac9f7bacbda275feaf198218670c1c2bbb4975fa7af48b70955d882cf05624c.webp)
ਦੋਹਾਂ ਦੇ ਵੱਖ ਹੋਣ ਦੀਆਂ ਖ਼ਬਰਾਂ
ਈਸ਼ਾ ਦਿਓਲ ਅਤੇ ਭਰਤ ਦੇ ਵੱਖ ਹੋਣ ਦੀਆਂ ਖ਼ਬਰਾਂ ਨੇ ਉਸ ਵੇਲੇ ਜ਼ੋਰ ਫੜਿਆ ਸੀ । ਜਦੋਂ ਰੇਡਿਟ ਦੀ ਇੱਕ ਪੋਸਟ ਵਾਇਰਲ ਹੋਈ। ਹੌਲੀ ਹੌਲੀ ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ । ਕਿਉਂਕਿ ਭਰਤ ਤਖਤਾਨੀ ਈਸ਼ਾ ਦਿਓਲ ਦੇ ਨਾਲ ਕਾਫੀ ਸਮੇਂ ਤੋਂ ਨਜ਼ਰ ਨਹੀਂ ਆਏ। ਭਾਵੇਂ ੳੇੁਹ ਹੇਮਾ ਮਾਲਿਨੀ ਦੇ ਜਨਮ ਦਿਨ ਦੀ ਪਾਰਟੀ ਹੋਵੇ ਜਾਂ ਫਿਰ ਈਸ਼ਾ ਦਾ ਖੁਦ ਦਾ ਜਨਮ ਦਿਨ । ਭਰਤ ਉਸ ਦੇ ਜਨਮ ਦਿਨ ਦੀ ਪਾਰਟੀ ਤੋਂ ਵੀ ਗਾਇਬ ਰਹੇ ਸਨ।ਜਨਮ ਦਿਨ ਦੀ ਪਾਰਟੀ ‘ਚ ਈਸ਼ਾ ਦਿਓਲ ਦੇ ਨਾਲ ਉਸ ਦੇ ਦੋਸਤ ਹੀ ਨਜ਼ਰ ਆਏ ਸਨ । ਹਾਲ ਹੀ ‘ਚ ਦੀਵਾਲੀ ਪੂਜਾ ਦੇ ਦੌਰਾਨ ਵੀ ਈਸ਼ਾ ਸਿਰਫ਼ ਆਪਣੀਆਂ ਧੀਆਂ ਦੇ ਨਾਲ ਹੀ ਨਜ਼ਰ ਆਈ ਸੀ । ਜਿਸ ਤੋਂ ਬਾਅਦ ਫੈਨਸ ਕਈ ਤਰ੍ਹਾਂ ਦੇ ਕਿਆਸ ਲਗਾ ਰਹੇ ਸਨ । ਦੱਸ ਦਈਏ ਕਿ ਭਰਤ ਤਖਤਾਨੀ ਦੇ ਨਾਲ ਅਦਾਕਾਰਾ ਨੇ ਲਵ ਮੈਰਿਜ ਕਰਵਾਈ ਸੀ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
