ਰਵੀਨਾ ਟੰਡਨ ਧੀ ਰਾਸ਼ਾ ਥਡਾਨੀ ਦੇ ਨਾਲ ਪਹੁੰਚੀ ਸੋਮਨਾਥ ਮੰਦਰ
ਰਵੀਨਾ ਟੰਡਨ ਧੀ ਰਾਸ਼ਾ ਥਡਾਨੀ ਦੇ ਨਾਲ ਪਹੁੰਚੀ ਸੋਮਨਾਥ ਮੰਦਰ
ਰਵੀਨਾ ਟੰਡਨ (Raveena Tandon)ਨੇ ਆਪਣੀ ਧੀ ਰਾਸ਼ਾ ਥਡਾਨੀ ਦੇ ਨਾਲ ਸੋਮਨਾਥ ਮੰਦਰ ਦੇ ਦਰਸ਼ਨ ਕੀਤੇ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋi ਕ ਅਦਾਕਾਰਾ ਆਪਣੀ ਧੀ ਦੇ ਨਾਲ ਮੰਦਰ ‘ਚ ਦਰਸ਼ਨ ਕਰਦੀ ਹੋਈ ਦਿਖਾਈ ਦੇ ਰਹੀ ਹੈ।ਸੋਮਨਾਥ ਮੰਦਰ ਗੁਜਰਾਤ ਦੇ ਸੌਰਾਸ਼ਟਰ ‘ਚ ਵੇਰਾਵਲ ਬੰਦਰਗਾਹ ‘ਤੇ ਬਣਿਆ ਹੋਇਆ ਹੈ। ਇਸ ਮੰਦਰ ਦਾ ਇਤਿਹਾਸ ਬਹੁਤ ਪੁਰਾਣਾ ਦੱਸਿਆ ਜਾ ਰਿਹਾ ਹੈ। ਅਜਿਹਾ ਆਖਿਆ ਜਾਂਦਾ ਹੈ ਕਿ ਦਵਾਰਕਾ ਦੇ ਡੁੱਬ ਜਾਣ ਮਗਰੋਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਇਸੇ ਮੰਦਰ ‘ਚ ਆਪਣੇ ਪ੍ਰਾਣ ਤਿਆਗੇ ਸਨ ੳਤੇ ਪਾਂਡਵਾਂ ਨੇ ਵੀ ਇਸੇ ਮੰਦਰ ‘ਚ ਆ ਕੇ ਤਪੱਸਿਆ ਕੀਤੀ ਸੀ ।
/ptc-punjabi/media/media_files/VxG9Nyj5RetPWp3MFWS6.jpg)
ਹੋਰ ਪੜ੍ਹੋ : ਬਾਣੀ ਸੰਧੂ ਨੇ ਵੱਡੇ ਭਰਾ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖੂਬਸੂਰਸਤ ਤਸਵੀਰ, ਭਰਾ ਨੂੰ ਦਿੱਤੀ ਵਧਾਈ
ਇਸੇ ਮੰਦਰ ਦੇ ਦਰਸ਼ਨ ਕਰਨ ਦੇ ਲਈ ਅਦਾਕਾਰਾ ਰਵੀਨਾ ਟੰਡਨ ਪਹੁੰਚੀ ਸੀ । ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਦਾਕਾਰਾ ਮੰਦਰ ਦੇ ਦਰਸ਼ਨਾਂ ਦੇ ਲਈ ਪਹੁੰਚੀ ਸੀ । ਰਵੀਨਾ ਟੰਡਨ ਨੇ ਬਾਰਾਂ ਜੋਤੀਲਿੰਗਾਂ ਦੇ ਦਰਸ਼ਨ ਕਰਨ ਦਾ ਸੰਕਲਪ ਲਿਆ ਹੈ।ਜਿਸ ਦੇ ਤਹਿਤ ਅਦਾਕਾਰਾ ਦੇਸ਼ ਭਰ ਦੇ ਕੋਨੇ ਕੋਨੇ ‘ਚ ਸਥਿਤ ਮੰਦਰਾਂ ‘ਚ ਦਰਸ਼ਨ ਦੇ ਲਈ ਪਹੁੰਚ ਰਹੀ ਹੈ।
ਰਵੀਨਾ ਟੰਡਨ ਦਾ ਵਰਕ ਫ੍ਰੰਟ
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਰਵੀਨਾ ਟੰਡਨ ਇਨ੍ਹੀਂ ਦਿਨੀਂ ਕਈ ਰਿਆਲਟੀ ਸ਼ੋਅਸ ‘ਚ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਜਿਸ ‘ਚ ਮੋਹਰਾ, ਅੰਦਾਜ਼ ਅਪਨਾ ਅਪਨਾ, ਤਕਦੀਰ ਵਾਲਾ, ਇਮਤਿਹਾਨ, ਸੱਤਾ, ਦਮਨ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ। ਇਸ ਤੋਂ ਇਲਾਵਾ ਹੋਰ ਕਈ ਫ਼ਿਲਮਾਂ ‘ਚ ਅਦਾਕਾਰਾ ਨਜ਼ਰ ਆ ਚੁੱਕੀ ਹੈ । ਰਵੀਨਾ ਟੰਡਨ ਦੋ ਬੱਚਿਆਂ ਦੀ ਮਾਂ ਹੈ। ਇੱਕ ਧੀ ਅਤੇ ਇੱਕ ਪੁੱਤਰ । ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਧੀਆਂ ਨੂੰ ਗੋਦ ਵੀ ਲਿਆ ਹੋਇਆ ਹੈ। ਜਿਨ੍ਹਾਂ ਦੇ ਨਾਲ ਰਵੀਨਾ ਟੰਡਨ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਬੇਸ਼ੱਕ ਰਵੀਨਾ ਟੰਡਨ ਫ਼ਿਲਮਾਂ ‘ਚ ਘੱਟ ਸਰਗਰਮ ਹੈ। ਪਰ ਸੋਸ਼ਲ ਮੀਡੀਆ ‘ਤੇ ਉਹ ਅਕਸਰ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰਦੀ ਰਹਿੰਦੀ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
