ਦੁਖਦ ਖਬਰ ! ਝਾਂਸੀ ਕੀ ਰਾਣੀ' ਫੇਮ ਮਸ਼ਹੂਰ ਲੇਖਕ ਮੇਰਾਜ ਜ਼ੈਦੀ ਦਾ ਹੋਇਆ ਦਿਹਾਂਤ

Reported by: PTC Punjabi Desk | Edited by: Pushp Raj  |  March 01st 2024 05:53 PM |  Updated: March 01st 2024 05:53 PM

ਦੁਖਦ ਖਬਰ ! ਝਾਂਸੀ ਕੀ ਰਾਣੀ' ਫੇਮ ਮਸ਼ਹੂਰ ਲੇਖਕ ਮੇਰਾਜ ਜ਼ੈਦੀ ਦਾ ਹੋਇਆ ਦਿਹਾਂਤ

Famous Script Writer Mairaj Zaidi Death: ਹਾਲ ਹੀ 'ਚ ਬਾਲੀਵੁੱਡ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। 'ਝਾਂਸੀ ਕੀ ਰਾਣੀ' ਸਣੇ ਕਈ ਟੀਵੀ ਸੋਅਜ਼ ਦੀ ਸਕ੍ਰਿਪਟ ਲਿਖਣ ਵਾਲੇ ਮਸ਼ਹੂਰ ਲੇਖਕ ਮੇਰਾਜ ਜ਼ੈਦੀ ਦਾ ਦਿਹਾਂਤ ਹੋ ਗਿਆ ਹੈ। ਉਹ 76 ਸਾਲਾਂ ਦੇ ਸਨ, ਉਨ੍ਹਾਂ ਦੇ ਦਿਹਾਂਤ ਦੀ ਖਬਰ ਸਾਹਮਣੇ ਆਉਂਦੇ ਹੀ ਟੀਵੀ ਜਗਤ 'ਚ ਸੋਗ ਦੀ ਲਹਿਰ ਛਾ ਗਈ ਹੈ।

ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਮੇਰਾਜ ਜ਼ੈਦੀ (Mairaj Zaidi) ਨੇ ਪ੍ਰਯਾਗਰਾਜ ਦੇ ਡੰਡੂਪੁਰ ਸਥਿਤ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਏ। ਉਹ 76 ਸਾਲਾਂ ਦੇ ਸਨ  ਅਤੇ ਪਿਛਲੇ ਕੁਝ ਦਿਨਾਂ ਤੋਂ ਗੰਭੀਰ ਬਿਮਾਰ ਸਨ। ਜਿਸ ਦੇ ਇਲਾਜ਼ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ। 

ਮੇਰਾਜ ਜ਼ੈਦੀ ਨੇ ਲਿਖੇ ਕਈ ਮਸ਼ਹੂਰ ਸੀਰੀਅਲ

ਦੱਸ ਦੇਈਏ ਕਿ ਮੇਰਾਜ ਨੇ 'Mairaj Zaidi 'ਝਾਂਸੀ ਕੀ ਰਾਣੀ'  'ਵੀਰ ਸ਼ਿਵਾਜੀ', 'ਸ਼ੋਭਾ ਸੋਮਨਾਥ ਕੀ', 'ਆਪਕੀ ਅੰਤਰਾ', 'ਰਾਜਾ ਕਾ ਬਾਜਾ' ਵਰਗੇ ਕਈ ਹਿੱਟ ਟੀਵੀ ਸੀਰੀਅਲਾਂ 'ਚ ਸਕ੍ਰਿਪਟ ਅਤੇ ਡਾਇਲਾਗ ਲਿਖੇ ਸਨ। ਮੇਰਾਜ ਆਪਣੇ ਪਿੱਛੇ ਤਿੰਨ ਪੁੱਤਰ ਅਤੇ ਦੋ ਧੀਆਂ ਨੂੰ ਗਏ ਹਨ।

 

ਮੇਰਾਜ ਜ਼ੈਦੀ ਸਿਰਫ਼ ਇੱਕ ਸ਼ਾਨਦਾਰ ਲੇਖਕ ਹੀ ਨਹੀਂ ਸਗੋ ਦੇਸ਼ ਵਿੱਚ ਇੱਕ ਬਹੁਤ ਮਸ਼ਹੂਰ ਥੀਏਟਰ ਨਿਰਦੇਸ਼ਕ, ਗੀਤਕਾਰ ਅਤੇ ਇੱਥੋਂ ਤੱਕ ਕਿ ਸੰਗੀਤਕਾਰ ਵੀ ਸਨ। ਉਹ ਹਾਲੀਵੁੱਡ ਫਿਲਮ 'ਗੋਂਗਰ 2' ਸਣੇ ਕਈ ਸੀਰੀਅਲਾਂ ਅਤੇ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ।

 

ਹੋਰ ਪੜ੍ਹੋ: ਸੋਸ਼ਲ ਮੀਡੀਆ ਸਟਾਰ Dolly Chaiwala ਦੇ ਨਾਲ ਚਾਹ ਪੀਂਦੇ ਨਜ਼ਰ ਆਏ Bill Gates, ਵੇਖੋ ਵਾਇਰਲ ਵੀਡੀਓ

ਮੇਰਾਜ ਜ਼ੈਦੀ ਦੇ ਚੇਲੇ ਸ਼ਰਦ ਕੁਮਾਰ ਨੇ ਪ੍ਰਗਟਾਇਆ ਸੋਗ

ਲੋਕ ਸੱਭਿਆਚਾਰ ਵਿਕਾਸ ਸੰਸਥਾ ਪ੍ਰਯਾਗਰਾਜ ਦੇ ਡਾਇਰੈਕਟਰ ਸ਼ਰਦ ਕੁਮਾਰ, ਜੋ ਕਿ ਮੇਰਾਜ ਜ਼ੈਦੀ ਦੇ ਚੇਲੇ ਸਨ ਅਤੇ ਕੇਰੂ ਵਿੱਚ ਉਨ੍ਹਾਂ ਦੇ ਸਹਾਇਕ ਲੇਖਕ ਵਜੋਂ ਕੰਮ ਕਰ ਰਹੇ ਸਨ। ਸ਼ਰਦ ਕੁਮਾਰ  ਨੇ ਮਰਹੂਮ ਲੇਖਕ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਅਜਿਹੀ ਨਿਡਰ ਜ਼ਿੰਦਗੀ ਅਤੇ ਸ਼ਬਦਾਂ ਦੇ ਅਜਿਹੇ ਲਹਿਰਾਂ ਨਾਲ ਭਰੇ ਸਮੁੰਦਰ ਸਾਨੂੰ ਸਭ ਨੂੰ ਇੰਝ ਚੁੱਪਚਾਪ ਅਲਵਿਦਾ ਕਹਿ ਦਿੱਤਾ ਜਾਵੇਗਾ। ਮੇਰੇ ਲੇਖਣੀ ਸਫ਼ਰ ਦਾ ਸਾਥੀ ਮੈਨੂੰ ਸਦਾ ਲਈ ਛੱਡ ਗਿਆ।  

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network