ਸੋਸ਼ਲ ਮੀਡੀਆ ਸਟਾਰ Dolly Chaiwala ਦੇ ਨਾਲ ਚਾਹ ਪੀਂਦੇ ਨਜ਼ਰ ਆਏ Bill Gates, ਵੇਖੋ ਵਾਇਰਲ ਵੀਡੀਓ
Bill Gates Seen with Dolly Chaiwala: ਆਏ ਦਿਨ ਸੋਸ਼ਲ ਮੀਡੀਆ ਉੱਤੇ ਨਿੱਤ ਨਵੀਆਂ ਤਸਵੀਰਾਂ, ਵੀਡੀਓ ਤੇ ਖਬਰਾਂ ਵਾਇਰਲ ਹੁੰਦੀਆਂ ਰਹੀਂਦੀਆਂ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਮਾਈਕ੍ਰੋਸਾਫਟ ਕੰਪਨੀ ਦੇ ਸੰਸਥਾਪਕ ਬਿਲ ਗੇਟਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ (Viral Video) ਹੋ ਰਿਹਾ ਹੈ। ਇਸ ਵੀਡੀਓ 'ਚ ਬਿਲ ਗੇਟਸ ਨਾਗਪੁਰ ਦੇ ਮਸ਼ਹੂਰ ਸੋਸ਼ਲ ਮੀਡੀਆ ਸਟਾਰ ਡੌਲ ਚਾਏਵਾਲਾ ਦੇ ਨਾਲ ਉਸ ਦੇ ਸਟਾਲ 'ਤੇ ਚਾਹ ਪੀਂਦੇ ਹੋਏ ਨਜ਼ਰ ਆ ਰਹੇ ਹਨ। ਆਓ ਜਾਣਦੇ ਹਾਂ ਕੌਣ ਹੈ ਇਹ Dolly Chaiwala।
ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ (Bill Gates) ਨੇ ਹਾਲ ਹੀ 'ਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਨਾਗਪੁਰ ਦੇ ਇੱਕ ਚਾਹ ਵੇਚਣ ਵਾਲੇ ਦੀ ਵੀਡੀਓ ਸ਼ੇਅਰ ਕੀਤੀ ਹੈ। ਇਹ ਕੋਈ ਆਮ ਚਾਹ ਵਾਲਾ ਨਹੀਂ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੈਂਡ ਕਰ ਰਿਹਾ ਹੈ। ਉਸ ਦੀਆਂ ਰੀਲਾਂ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਉਹ ਆਪਣੇ ਵੱਖਰੇ ਅੰਦਾਜ਼ ਲਈ ਜਾਣਿਆ ਜਾਂਦਾ ਹੈ ਤੇ ਨਾਗਪੁਰ ਦੇ ਲੋਕ ਉਸ ਨੂੰ ਡੌਲੀ ਚਾਏਵਾਲਾ ਦੇ ਨਾਂ ਨਾਲ ਜਾਣਦੇ ਹਨ।
ਇਸ ਵਾਇਰਲ ਵੀਡੀਓ (Viral Video) ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬਿਲ ਗੇਟਸ ਕਹਿੰਦੇ ਹਨ ਵਨ ਚਾਏ ਪਲੀਜ਼ ਤੇ ਡੌਲੀ ਚਾਏ ਵਾਲਾ ਆਪਣੇ ਮਸ਼ਹੂਰ ਅੰਦਾਜ਼ ਵਿੱਚ ਚਾਹ ਤਿਆਰ ਕਰਕੇ ਬਿਲ ਗੇਟਸ ਨੂੰ ਪਿਲਾਉਂਦਾ ਹੈ। ਹਾਲ ਹੀ ਵਿੱਚ ਆਪਣੇ ਇੰਟਰਵਿਊ ਦੇ ਵਿੱਚ ਡੌਲੀਚਾਏ ਵਾਲਾ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਹ ਕੌਣ ਸਨ, ਉਸ ਨੂੰ ਲੱਗਾ ਉਹ ਕੋਈ ਵਿਦੇਸ਼ੀ ਮਹਿਮਾਨ ਹਨ ਤੇ ਉਸ ਨੂੰ ਉਨ੍ਹਾਂ ਨੂੰ ਚਾਹ ਪਿਲਾਉਣੀ ਚਾਹੀਦੀ ਹੈ। ਉਸ ਬਾਅਦ ਵਿੱਚ ਪਤਾ ਲੱਗਾ ਕਿ ਉਹ ਇਨ੍ਹੀਂ ਵੱਡੀ ਵਿਦੇਸ਼ੀ ਕੰਪਨੀ ਦੇ ਸੰਸਥਾਪਕ ਬਿਲ ਗੇਟਸ ਹਨ।
ਡੌਲੀ ਚਾਏਵਾਲਾ ਦਾ ਕਹਿਣਾ ਹੈ ਕਿ ਉਹ ਆਪਣੇ ਫੈਨਜ਼ ਤੇ ਲੋਕਾਂ ਦਾ ਧੰਨਵਾਦ ਕਰਦਾ ਹੈ। ਇਸ ਦੇ ਨਾਲ-ਨਾਲ ਉਹ ਮੋਦੀ ਜੀ ਤੇ ਬਿਲ ਗੇਟਸ ਨੂੰ ਵੀ ਧੰਨਵਾਦ ਕਹਿੰਦਾ ਹੈ। ਉਸ ਨੇ ਕਿਹਾ ਕਿ ਉਸ ਦੀ ਇੱਛਾ ਹੈ ਉਹ ਇੱਕ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਆਪਣੇ ਹੱਥਾਂ ਨਾਲ ਬਣੀ ਚਾਹ ਪਿਆ ਸਕੇ।
'ਡੌਲੀ ਚਾਏਵਾਲਾ' ਚਾਹ ਦੀ ਦੁਨੀਆ ਦੀ ਮਸ਼ਹੂਰ ਸ਼ਖਸੀਅਤ ਹੈ, ਜੋ ਆਪਣੇ ਪਹਿਰਾਵੇ ਅਤੇ ਸਟਾਈਲ ਲਈ ਜਾਣਿਆ ਜਾਂਦਾ ਹੈ। ਡੌਲੀ ਚਾਏਵਾਲਾ ਆਪਣੇ ਵਾਲਾਂ ਤੋਂ ਲੈ ਕੇ ਚਾਹ ਪਰੋਸਣ ਦੇ ਅੰਦਾਜ਼ ਤੇ ਵੱਖਰੇ ਢੰਗ ਨਾਲ ਗਾਹਕਾਂ ਨਾਲ ਗੱਲਬਾਤ ਕਰਨ ਨੂੰ ਲੈ ਕੇ ਕਾਫੀ ਮਸ਼ਹੂਰ ਹੈ। ਹਰ ਰੋਜ਼ ਕੋਈ ਨਾ ਕੋਈ ਫੂਡ ਬਲੌਗਰ ਉਸ ਨੂੰ ਆਪਣੇ ਕੈਮਰੇ 'ਚ ਕੈਦ ਕਰਨ ਲਈ ਉਸ ਦੀ ਦੁਕਾਨ ਉੱਤੇ ਪਹੁੰਚਦਾ ਹੈ। ਕਈ ਲੋਕ ਉਸ ਦੀ ਤੁਲਨਾ ਮਸ਼ਹੂਰ ਅਦਾਕਾਰ ਜੌਨੀ ਡੈਪ ਨਾਲ ਵੀ ਕਰਦੇ ਹਨ।
ਹੋਰ ਪੜ੍ਹੋ: ਅਫਸਾਨਾ ਖਾਨ ਨੇ ਬਾਲੀਵੁੱਡ ਗਾਇਕਾ ਰਿਚਾ ਸ਼ਰਮਾ ਨਾਲ ਸਾਂਝੀ ਕੀਤੀ ਖੂਬਸੂਰਤ ਵੀਡੀਓ, ਇੱਕਠੇ ਸੁਰ ਮਿਲਾਉਂਦੇ ਆਈ ਨਜ਼ਰ
ਦਿੱਗਜ ਤਕਨਾਲੋਜੀ ਕੰਪਨੀ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਇਨ੍ਹੀਂ ਦਿਨੀਂ ਭਾਰਤ ਦੇ ਦੌਰੇ 'ਤੇ ਹਨ। ਅੱਜ ਉਨ੍ਹਾਂ ਨੂੰ ਮਹਾਰਾਸ਼ਟਰ ਦੇ ਨਾਗਪੁਰ 'ਚ ਦੇਖਿਆ ਗਿਆ। 'ਡੌਲੀ ਚਾਹਵਾਲਾ' ਪਿਛਲੇ 15-20 ਸਾਲਾਂ ਤੋਂ ਚਾਹ ਬਣਾ ਰਿਹਾ ਹੈ। ਉਸ ਦੇ ਇੰਸਟਾਗ੍ਰਾਮ ਬਾਇਓ ਵਿੱਚ ਕਿਹਾ ਗਿਆ ਹੈ ਕਿ ਉਹ ਨਾਗਪੁਰ, ਮਹਾਰਾਸ਼ਟਰ ਵਿੱਚ ਸਥਿਤ ਇੱਕ "ਮਸ਼ਹੂਰ" ਚਾਹ ਵੇਚਣ ਵਾਲਾ ਹੈ। ਫੋਟੋ ਅਤੇ ਵੀਡੀਓ ਸ਼ੇਅਰਿੰਗ ਪਲੇਟਫਾਰਮ 'ਤੇ ਉਸ ਦੇ 10 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। ਉਸ ਦੀ ਚਾਹ ਦੀ ਦੁਕਾਨ 'ਤੇ ਚਾਹ ਪ੍ਰੇਮੀਆਂ ਦੀ ਹਮੇਸ਼ਾ ਭੀੜ ਰਹਿੰਦੀ ਹੈ।
-