ਅਫਸਾਨਾ ਖਾਨ ਨੇ ਬਾਲੀਵੁੱਡ ਗਾਇਕਾ ਰਿਚਾ ਸ਼ਰਮਾ ਨਾਲ ਸਾਂਝੀ ਕੀਤੀ ਖੂਬਸੂਰਤ ਵੀਡੀਓ, ਇੱਕਠੇ ਸੁਰ ਮਿਲਾਉਂਦੇ ਆਈ ਨਜ਼ਰ

Written by  Pushp Raj   |  March 01st 2024 03:02 PM  |  Updated: March 01st 2024 03:02 PM

ਅਫਸਾਨਾ ਖਾਨ ਨੇ ਬਾਲੀਵੁੱਡ ਗਾਇਕਾ ਰਿਚਾ ਸ਼ਰਮਾ ਨਾਲ ਸਾਂਝੀ ਕੀਤੀ ਖੂਬਸੂਰਤ ਵੀਡੀਓ, ਇੱਕਠੇ ਸੁਰ ਮਿਲਾਉਂਦੇ ਆਈ ਨਜ਼ਰ

Afsana Khan meet Singre Richa Sharma: ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ (Afsana Khan) ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਵਿੱਚ ਅਫਸਾਨਾ ਖਾਨ ਬਾਲੀਵੁੱਡ ਦੀ ਮਸ਼ਹੂਰ ਪਲੇਅਬੈਕ ਸਿੰਗਰ ਰਿਚਾ ਸ਼ਰਮਾ (Richa Sharma) ਨਾਲ ਮੁਲਾਕਾਤ ਕੀਤੀ ਹੈ ਤੇ ਗਾਇਕਾ ਨੇ ਇਸ ਮੁਲਾਕਾਤ ਦੀਆਂ ਝਲਕੀਆਂ ਵੀ ਸ਼ੇਅਰ ਕੀਤੀਆਂ ਹਨ। 

ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਅਫਸਾਨਾ ਖਾਨ ਆਪਣੀ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਵੀ ਅਕਸਰ ਚਰਚਾ ਵਿੱਚ ਰਹਿੰਦੀ ਹੈ। ਗਾਇਕਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਅਫਸਾਨਾ ਖਾਨ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਵੀ ਸ਼ੇਅਰ ਕਰਦੀ ਰਹਿੰਦੀ ਹੈ। 

 

ਅਫਸਾਨਾ ਖਾਨ ਨੇ ਬਾਲੀਵੁੱਡ ਗਾਇਕਾ ਰਿਚਾ ਸ਼ਰਮਾ ਨਾਲ ਕੀਤੀ ਮੁਲਾਕਾਤ

ਹਾਲ ਹੀ ਵਿੱਚ ਗਾਇਕਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਅਫਸਾਨਾ ਦੇ ਨਾਲ ਬਾਲੀਵੁੱਡੀ ਦੀ ਮਸ਼ਹੂਰ ਪਲੇਅਬੈਕ ਸਿੰਗਰ ਰਿਚਾ ਸ਼ਰਮਾ ਨਜ਼ਰ ਆ ਰਹੀ ਹੈ। ਅਫਸਾਨਾ ਦੀ ਇਹ ਵੀਡੀਓ ਰਿਚਾ ਸ਼ਰਮਾ ਨਾਲ ਮੁਲਾਕਾਤ ਦੇ ਸਮੇਂ ਦੀ ਹੈ। 

ਇਸ ਵੀਡੀਓ ਨੂੰਸ਼ੇਅਰ  ਕਰਦਿਆਂ ਅਫਸਾਨਾ ਖਾਨ ਨੇ ਪੋਸਟ ਦੇ ਨਾਲ ਬੇਹੱਦ ਖਾਸ ਕੈਪਸ਼ਨ ਲਿਖਿਆ ਹੈ। ਗਾਇਕਾ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, 'Love u di @richasharmaofficial koi Jawab ni Apka ????????❤️Something soon ????।'

ਅਫਸਾਨਾ ਖਾਨ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਗਾਇਕਾ ਇੱਕ ਦੂਜੇ ਨਾਲ ਮਿਲ ਕੇ ਇੱਕਠੇ ਗੀਤ ਗਾਉਂਦੀ ਹੋਈ ਨਜ਼ਰ ਆ ਰਹੀਆਂ ਹਨ।ਦੋਵੇਂ ਹੀ ਬੇਹੱਦ ਸੁਰੀਲੇ ਅੰਦਾਜ਼ ਵਿੱਚ  ਜ਼ੁਗਲਬੰਦੀ ਕਰਦੀਆਂ ਵਿਖਾਈ ਦੇ ਰਹੀਆਂ ਹਨ। ਅਫਸਾਨਾ ਵੱਲੋਂ ਸ਼ੇਅਰ ਕੀਤ ਗਈ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੇ ਨਾਲ ਹੀ ਫੈਨਜ਼ ਇਹ ਕਿਆਸ ਵੀ ਲਗਾ ਰਹੇ ਹਨ ਕਿ ਜਲਦ ਹੀ ਦੋਵੇਂ ਸਿੰਗਰ ਕੋਈ ਨਵਾਂ ਪ੍ਰੋਜੈਕਟ ਇੱਕਠੇ ਕਰਨ ਜਾ ਰਹੀਆਂ ਹਨ ਤੇ ਉਹ ਇਸ ਦੇ ਲਈ ਕਾਫੀ ਉਤਸ਼ਾਹਿਤ ਹਨ। 

 

 ਹੋਰ ਪੜ੍ਹੋ: ਸਿੰਮੀ ਚਾਹਲ ਨੇ ਮਾਂ ਨਾਲ ਸ਼ੇਅਰ ਕੀਤੀ ਕਿਊਟ ਵੀਡੀਓ, ਅਦਾਕਾਰਾ ਨੇ ਕਿਹਾ 'ਮੇਰੀ ਮਾਂ ਮੇਰੇ ਲਈ ਰੱਬ ਹੈ'

ਅਫਸਾਨਾ ਖਾਨ ਦਾ ਵਰਕ ਫਰੰਟ 

ਅਫਸਾਨਾ ਖਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਸਿਤਾਰਿਆਂ ਚੋਂ ਇੱਕ ਹ, ਉਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਅਫਸਾਨਾ ਖਾਨ ਪਾਲੀਵੁੱਡ (Pollywood) ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਬੁਲੰਦ ਆਵਾਜ਼ ਲਈ ਕਾਫੀ ਮਸ਼ਹੂਰ ਹੈ। ਅਫਸਾਨਾ ਖਾਨ ਦੇ ਕਈ ਗੀਤ ਜਿਵੇਂ ਧੱਕਾ, ਵਧਾਈਆਂ, ਯਾਰ ਮੇਰਾ ਤਿਤਲੀਆਂ ਵਰਗਾ ਆਦਿ ਮਸ਼ਹੂਰ ਹੋਏ। ਫੈਨਜ਼ ਗਾਇਕਾ ਦੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ। 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network