ਅਫਸਾਨਾ ਖਾਨ ਨੇ ਪਾਰਟੀ ਦੌਰਾਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਨੂੰ ਇੰਝ ਦਿੱਤਾ ਸਰਪ੍ਰਾਈਜ਼, ਵੇਖੋ ਵੀਡੀਓ
ਅਫਸਾਨਾ ਖਾਨ ਨੇ ਪਾਰਟੀ ਦੌਰਾਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਨੂੰ ਇੰਝ ਦਿੱਤਾ ਸਰਪ੍ਰਾਈਜ਼, ਵੇਖੋ ਵੀਡੀਓ
Afsana Khan with Kapil Sharma: ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ (Afsana Khan) ਦੀ ਆਪਣੀ ਦਮਦਾਰ ਆਵਾਜ਼ ਲਈ ਜਾਣੀ ਜਾਂਦੀ ਹੈ। ਹਾਲ ਹੀ ਵਿੱਚ ਗਾਇਕਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਦੇ ਨਾਲ ਨਜ਼ਰ ਆ ਰਹੀ ਹੈ।ਅਫਸਾਨਾ ਖਾਨ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਅਫਸਾਨਾ ਖਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਕੁਝ ਦਿਨ ਪੁਰਾਣੀ ਹੈ।
ਅਫਸਾਨਾ ਖਾਨ ਨੇ ਸਾਂਝੀ ਕੀਤੀ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਨਾਲ ਵੀਡੀਓ
ਦਰਅਸਲ ਅਫਸਾਨਾ ਖਾਨ ਵੱਲੋਂ ਸ਼ੇਅਰ ਕੀਤੀ ਗਈ ਇਹ ਵੀਡੀਓ ਕਪਿਲ ਸ਼ਰਮਾ ਦੀ ਨਿਊ ਈਅਰ ਪਾਰਟੀ ਦੇ ਸਮੇਂ ਦੀ ਹੈ। ਇਸ ਦੌਰਾਨ ਜਦੋਂ ਅਫਸਾਨਾ ਖਾਨ ਪਾਰਟੀ ਵਿੱਚ ਸ਼ਾਮਲ ਹੋਣ ਪਹੁੰਚੀ ਤਾਂ ਉਸ ਨੇ ਪਾਰਟੀ ਦੇ ਹੋਸਟਾਂ ਨੂੰ ਖਾਸ ਅੰਦਾਜ਼ 'ਚ ਸਰਪ੍ਰਾਈਜ਼ ਦਿੱਤਾ।ਦੱਸ ਦਈਏ ਕਿ ਇਹ ਪਾਰਟੀ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਵੱਲੋਂ ਸ਼ੇਅਰ ਕੀਤੀ ਗਈ ਸੀ। ਇਸ ਪਾਰਟੀ ਵਿੱਚ ਜਿਵੇਂ ਹੀ ਅਫਸਾਨਾ ਖਾਨ ਨੇ ਗੀਤ ਗਾਉਂਦੇ ਹੋਏ ਐਂਟਰੀ ਲਈ ਕਪਿਲ ਸ਼ਰਮਾ ਹੈਰਾਨ ਰਹਿ ਗਏ। ਇਸ ਮਗਰੋਂ ਉਨ੍ਹਾਂ ਨੇ ਅਫਸਾਨਾ ਤੇ ਗਾਇਕਾ ਦੇ ਪਤੀ ਸਾਜ਼ (Saajz) ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ। ਅਫਸਾਨਾ ਖਾਨ ਤੇ ਕਪਿਲ ਸ਼ਰਮਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਉਸ ਦੀ ਤਾਰੀਫ ਕਰ ਰਹੇ ਹਨ।
ਹੋਰ ਪੜ੍ਹੋ: ਕਰਨ ਔਜਲਾ ਤੇ ਗਾਇਕ ਰਾਕਾ ਵਿਚਾਲੇ ਵਧਿਆ ਵਿਵਾਦ, ਰਾਕਾ ਦਾ ਨਵਾਂ ਗੀਤ ਯੂਟਿਊਬ ਤੋਂ ਹੋਇਆ ਡਿਲੀਟ
ਅਫਸਾਨਾ ਖਾਨ ਦਾ ਵਰਕ ਫਰੰਟ
ਅਫਸਾਨਾ ਖ਼ਾਨ ਤੇ ਉਸ ਦੇ ਪਤੀ ਸਾਜ਼ ਦੋਵੇਂ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਸਿਤਾਰੇ ਹਨ। ਦੋਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਅਫਸਾਨਾ ਖਾਨ ਪਾਲੀਵੁੱਡ (Pollywood) ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਬੁਲੰਦ ਆਵਾਜ਼ ਲਈ ਕਾਫੀ ਮਸ਼ਹੂਰ ਹੈ। ਅਫਸਾਨਾ ਖਾਨ ਦੇ ਕਈ ਗੀਤ ਜਿਵੇਂ ਧੱਕਾ, ਵਧਾਈਆਂ, ਯਾਰ ਮੇਰਾ ਤਿਤਲੀਆਂ ਵਰਗਾ ਆਦਿ ਮਸ਼ਹੂਰ ਹੋਏ। ਫੈਨਜ਼ ਗਾਇਕਾ ਦੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
