ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਬਾਰੇ ਕਹੀ ਵੱਡੀ ਗੱਲ, ਆਪਣੇ 'ਤੇ ਇਲਜ਼ਾਮਾਂ ਨੂੰ ਲੈ ਕੇ ਟ੍ਰੋਲਰਸ ਨੂੰ ਇੰਝ ਦਿੱਤਾ ਜਵਾਬ

ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਈ ਗਾਇਕਾਂ ਨਾਲ ਕੰਟਰੋਵਰਸੀ ਰਹੀ ਪਰ ਕਈਆਂ ਨਾਲ ਗੂੜ੍ਹਾ ਪਿਆਰ ਵੀ ਰਿਹਾ ਹੈ। ਉਨ੍ਹਾਂ ਵਿਚੋਂ ਹੀ ਇੱਕ ਹੈ ਗਾਇਕਾ ਅਫਸਾਨਾ ਖਾਨ (Afsana Khan) ਸਿੱਧੂ ਦਾ ਭਾਈ ਭੈਣ ਵਾਲਾ ਰਿਸ਼ਤਾ ਸੀ। ਹਾਲ ਹੀ 'ਚ ਗਾਇਕਾ ਨੇ ਉਸ 'ਤੇ ਸਿੱਧੂ ਦਾ ਨਾਂ ਇਸਤੇਮਾਲ ਕਰ ਫੇਮ ਹਾਸਿਲ ਕਰਨ ਦੇ ਇਲਜ਼ਾਮ ਲਾਉਣ ਵਾਲੇ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਹੈ

Reported by: PTC Punjabi Desk | Edited by: Pushp Raj  |  September 15th 2023 12:59 PM |  Updated: September 15th 2023 12:59 PM

ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਬਾਰੇ ਕਹੀ ਵੱਡੀ ਗੱਲ, ਆਪਣੇ 'ਤੇ ਇਲਜ਼ਾਮਾਂ ਨੂੰ ਲੈ ਕੇ ਟ੍ਰੋਲਰਸ ਨੂੰ ਇੰਝ ਦਿੱਤਾ ਜਵਾਬ

Afsana Khan Reply to trollers: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਈ ਗਾਇਕਾਂ ਨਾਲ ਕੰਟਰੋਵਰਸੀ ਰਹੀ ਪਰ ਕਈਆਂ ਨਾਲ ਗੂੜ੍ਹਾ ਪਿਆਰ ਵੀ ਰਿਹਾ ਹੈ। ਉਨ੍ਹਾਂ ਵਿਚੋਂ ਹੀ ਇੱਕ ਹੈ ਗਾਇਕਾ ਅਫਸਾਨਾ ਖਾਨ (Afsana Khan) ਸਿੱਧੂ ਦਾ ਭਾਈ ਭੈਣ ਵਾਲਾ ਰਿਸ਼ਤਾ ਸੀ।  ਹਾਲ ਹੀ 'ਚ ਗਾਇਕਾ ਨੇ ਉਸ  'ਤੇ ਸਿੱਧੂ ਦਾ ਨਾਂ ਇਸਤੇਮਾਲ ਕਰ ਫੇਮ ਹਾਸਿਲ ਕਰਨ ਦੇ ਇਲਜ਼ਾਮ ਲਾਉਣ ਵਾਲੇ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਹੈ  

ਅਫਸਾਨਾ ਖਾਨ ਸਿੱਧੂ ਮੂਸੇਵਾਲਾ ਨੂੰ ਰੱਖੜੀ ਵੀ ਬੰਨਦੀ ਸੀ, ਪਰ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਅਫਸਾਨਾ ਖਾਨ  ਟ੍ਰੋਲਰਸ ਦੇ  ਨਿਸ਼ਾਨੇ ਉਤੇ ਆ ਗਈ ਸੀ। ਅਫਸਾਨਾ ਉਤੇ ਇਲਜ਼ਾਮ ਲੱਗਦੇ ਰਹੇ ਕਿ ਉਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸਾਰ ਨਹੀਂ ਲਈ। 

ਇਸ ਦੇ ਨਾਲ ਹੀ ਹੋਰ ਵੀ ਕਈ ਤਰ੍ਹਾਂ ਦੇ ਇਲਜ਼ਾਮ ਗਾਇਕਾ 'ਤੇ ਲੱਗਦੇ ਆ ਰਹੇ ਹਨ, ਜਦੋਂ ਵੀ ਗਾਇਕਾ  ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇਵਾਲਾ ਨਾਲ ਸਬੰਧਤ ਕੋਈ ਪੋਸਟ ਸਾਂਝੀ ਕਰਦੀ ਹੈ ਤਾਂ ਟ੍ਰੋਲਰਸ ਕਮੈਂਟ ਕਰਦੇ ਹਨ ਕਿ ਉਹ ਸਿੱਧੂ ਦਾ ਨਾਮ ਲੈ ਕੇ ਲੋਕਾਂ ਤੋਂ ਹਮਦਰਦੀ ਤੇ ਫੇਮ ਹਾਸਿਲ ਕਰਨਾ ਚਾਹੁੰਦੀ ਹੈ। 

 ਹੋਰ ਪੜ੍ਹੋ: Hema Malini: ਕੀ ਵੱਡੇ ਪਰਦੇ 'ਤੇ ਮੁੜ ਵਾਪਸੀ ਕਰਨ ਜਾ ਰਹੀ ਹੈ ਹੇਮਾ ਮਾਲਿਨੀ, ਧੀ ਈਸ਼ਾ ਦਿਓਲ ਨੇ ਦਿੱਤਾ ਹਿੰਟ

ਇਨ੍ਹਾਂ ਵਿਵਾਦਾਂ ਉਤੇ ਅਫਸਾਨਾ ਖਾਨ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ 'ਚ ਜਵਾਬ ਦਿੱਤਾ ਹੈ। ਅਫਸਾਨਾ ਨੇ ਦੱਸਿਆ ਕਿ ਲੋਕਾਂ ਨੂੰ ਸੱਚਾਈ ਦਾ ਨਹੀਂ ਪਤਾ। ਮੈਂ ਕਿੰਨਾ ਜਿਆਦਾ ਮੂਸੇਵਾਲਾ ਦੇ ਪਰਵਾਰ ਦਾ ਧਿਆਨ ਰੱਖਦੀ ਹਾਂ ਇਹ ਮੈਂ ਹੀ ਜਾਣਦੀ ਹਾਂ। ਅਫਸਾਨਾ ਨੇ ਇਹ ਵੀ ਦੱਸਿਆ ਕਿ ਮੂਸੇਵਾਲਾ ਬਾਈ ਮੈਨੂੰ ਦੱਸ ਗਿਆ ਸੀ ਕਿ ਜਣੇ ਖਣੇ ਦਾ Reply ਨਹੀਂ ਕਰਨਾ। ਕਿਸੇ ਨੂੰ ਜਵਾਬ ਨਹੀਂ ਦੇਣਾ ਅਤੇ ਉਨ੍ਹਾਂ ਗੱਲਾਂ ਨੂੰ ਮੈਂ ਅਮਲ 'ਚ ਲਿਆ ਆ ਰਹੀ ਹਾਂ। ਗਾਇਕਾ ਨੇ ਕਿਹਾ ਕਿ ਉਹ ਮਹਿਜ਼ ਆਪਣੇ ਵੱਡੇ ਭਰਾ ਦੀਆਂ ਕਹੀਆਂ ਗੱਲਾਂ ਨੂੰ ਮੰਨ ਰਹੀ ਹੈ, ਇਸ ਲਈ ਭਰਾ ਦੇ ਦਿਹਾਂਤ ਤੋਂ ਬਾਅਦ ਉਹ ਮੀਡੀਆ 'ਚ ਜ਼ਿਆਦਾ ਆਉਣਾ ਪਸੰਦ ਨਹੀਂ ਕਰਦੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network