ਅਕਸ਼ੈ ਕੁਮਾਰ ਨੇ ਸ਼ੁਰੂ ਕੀਤੀ ਮਰਾਠੀ ਫ਼ਿਲਮ ਦੀ ਸ਼ੂਟਿੰਗ, ਪ੍ਰਿਥਵੀਰਾਜ ਚੌਹਾਨ ਤੋਂ ਬਾਅਦ ਨਿਭਾਉਣਗੇ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਕਿਰਦਾਰ

written by Pushp Raj | December 06, 2022 01:09pm

Akshay Kumar News: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਐਕਸ਼ਨ ਹੀਰੋ ਦੇ ਨਾਂਅ ਨਾਲ ਮਸ਼ਹੂਰ ਹਨ। ਅਕਸ਼ੈ ਕਈ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾ ਚੁੱਕੇ ਹਨ। ਹਾਲ ਹੀ ਵਿੱਚ ਅਕਸ਼ੈ ਕੁਮਾਰ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅਕਸ਼ੈ ਕੁਮਾਰ ਜਲਦ ਹੀ ਮਰਾਠੀ ਫ਼ਿਲਮ 'ਚ ਨਜ਼ਰ ਆਉਣਗੇ, ਇਸ ਦੇ ਲਈ ਉਨ੍ਹਾਂ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ।

image Source : Twitter

ਅਕਸ਼ੈ ਕੁਮਾਰ ਨੇ ਆਪਣੀ ਪਹਿਲੀ ਮਰਾਠੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਦਾਕਾਰ ਨੇ ਟਵੀਟ ਕਰਕੇ ਆਪਣੇ ਫੈਨਜ਼ ਨਾਲ ਇਹ ਜਾਣਕਾਰੀ ਸ਼ੇਅਰ ਕੀਤੀ ਹੈ। ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਤਸਵੀਰ ਸ਼ੇਅਰ ਕੀਤੀ ਹੈ।

image Source : Twitter

ਸ਼ੇਅਰ ਕੀਤੀ ਗਈ ਤਸਵੀਰ ਦੇ ਵਿੱਚ ਅਕਸ਼ੈ ਕੁਮਾਰ ਸ਼ਿਵਾਜੀ ਮਹਾਰਾਜ ਦੀ ਤਸਵੀਰ ਦੇ ਅੱਗੇ ਹੱਥ ਜੋੜ ਕੇ ਖੜ੍ਹੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਕਸ਼ੈ ਕੁਮਾਰ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ, "ਅੱਜ ਮੈਂ ਮਰਾਠੀ ਫ਼ਿਲਮ 'ਵੇਡਾਤ ਮਰਾਠੇ ਵੀਰ ਦੌਦਲੇ ਸਾਤ' ਦੀ ਸ਼ੂਟਿੰਗ ਸ਼ੁਰੂ ਕਰ ਰਿਹਾ ਹਾਂ ਜਿਸ ਵਿੱਚ ਮੈਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਜੀ ਦੀ ਭੂਮਿਕਾ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।ਮੈਂ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗਾ ਅਤੇ ਮਾਂ ਜੀਜਾਊ ਦੇ ਆਸ਼ੀਰਵਾਦ ਨਾਲ ਮੇਰੀ ਕੋਸ਼ਿਸ਼ਾਂ ਨੂੰ ਸਾਕਾਰ ਕਰਾਂਗਾ। ਅਸ਼ੀਰਵਾਦ ਬਣਾਏ ਰੱਖੋ।

image Source : Twitter

ਹੋਰ ਪੜ੍ਹੋ: ਦਿਵਿਆ ਅਗਰਵਾਲ ਨੇ ਆਪਣੇ ਬੁਆਏਫ੍ਰੈਂਡ ਅਪੂਰਵ ਪਡਗਾਂਵਕਰ ਨਾਲ ਕੀਤੀ ਮੰਗਣੀ, ਰਿੰਗ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ

ਅਕਸ਼ੈ ਕੁਮਾਰ ਦੀ ਇਸ ਪੋਸਟ ਨੂੰ ਪੜ੍ਹ ਕੇ ਫੈਨਜ਼ ਬੇਹੱਦ ਖੁਸ਼ ਹਨ। ਟਵੀਟ ਸ਼ੇਅਰ ਕਰਦੇ ਹੀ ਵੱਡੀ ਗਿਣਤੀ 'ਚ ਫੈਨਜ਼ ਨੇ ਕਮੈਂਟ ਤੇ ਲਾਈਕ ਕਰਕੇ  ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਵਸੀਮ ਕੁਰੈਸ਼ੀ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ 'ਚ ਜੈ ਦੁਧਾਨੇ, ਉਤਕਰਸ਼ ਸ਼ਿੰਦੇ, ਵਿਸ਼ਾਲ ਨਿਕਮ, ਨਵਾਬ ਖ਼ਾਨ, ਵਿਰਾਟ ਮਡਕੇ, ਹਾਰਦਿਕ ਜੋਸ਼ੀ, ਸੱਤਿਆ ਅਤੇ ਪ੍ਰਵੀਨ ਤਰਡੇ ਨਜ਼ਰ ਆਉਣ ਵਾਲੇ ਹਨ।ਇਹ ਫ਼ਿਲਮ ਅਗਲੇ ਸਾਲ 2023 'ਚ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਵੇਗੀ। ਦਰਸ਼ਕ ਇਸ ਫ਼ਿਲਮ ਨੂੰ ਚਾਰ ਭਾਸ਼ਾਵਾਂ ਮਰਾਠੀ, ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਦੇਖ ਸਕਣਗੇ।

You may also like