ਐੱਫਆਈਆਰ ਫੇਮ ਅਦਾਕਾਰਾ ਕਵਿਤਾ ਕੌਸ਼ਿਕ ਨੇ ਟੀਵੀ ਇੰਡਸਟਰੀ ਨੂੰ ਕਿਹਾ ਅਲਵਿਦਾ, ਜਾਣੋ ਕਿਉਂ ਛੱਡੀ ਟੀਵੀ ਇੰਡਸਟਰੀ
ਅਦਕਾਰਾ ਕਵਿਤਾ ਕੌਸ਼ਿਕ (Kavita Kaushik) ਨੇ ਟੀਵੀ ਇੰਡਸਟਰੀ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਹੈ। ਅਦਾਕਾਰਾ ਨੇ ਛੋਟੇ ਪਰਦੇ ਤੋਂ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪਰ ਹੁਣ ਉਸ ਨੂੰ ਲੱਗਦਾ ਹੈ ਕਿ ਉਸ ਨੇ ਬਹੁਤ ਵੱਡੀ ਗਲਤੀ ਕੀਤੀ ਸੀ । ਇਸ ਗੱਲ ਦਾ ਉਸ ਨੂੰ ਪਛਤਾਵਾ ਵੀ ਹੋ ਰਿਹਾ ਹੈ। ਕਹਾਣੀ ਘਰ ਘਰ ਕੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਅਦਾਕਾਰਾ ਨੇ ਕੀਤੀ ਸੀ। ਪਰ ਉਸ ਨੂੰ ਪ੍ਰਸਿੱਧੀ ਮਿਲੀ ਸੀ ਚੰਦਰਮੁਖੀ ਚੌਟਾਲਾ ਨਾਂਅ ਦੇ ਕਿਰਦਾਰ ਨਾਲ । ਐੱਫਆਈਅਰ ਨਾਂਅ ਦੇ ਸੀਰੀਅਲ ‘ਚ ਕਵਿਤਾ ਕੌਸ਼ਿਕ ਨੇ ਚੰਦਰਮੁਖੀ ਚੌਟਾਲਾ ਦਾ ਕਿਰਦਾਰ ਨਿਭਾਇਆ ਸੀ।
ਹੋਰ ਪੜ੍ਹੋ : ਅਦਾਕਾਰਾ ਸੋਨੀਆ ਬੰਸਲ ਨੂੰ ਆਇਆ ਪੈਨਿਕ ਅਟੈਕ, ਹਸਪਤਾਲ ਦੇ ਬੈੱਡ ‘ਤੇ ਰੋਂਦੀ ਆਈ ਨਜ਼ਰ
ਪਰ 23 ਸਾਲ ਛੋਟੇ ਪਰਦੇ ‘ਤੇ ਕੰਮ ਕਰਨ ਤੋਂ ਬਾਅਦ ਅਦਾਕਾਰਾ ਕਵਿਤਾ ਕੌੋਸ਼ਿਕ ਨੇ ਟੀਵੀ ਇੰਡਸਟਰੀ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਹੈ। ‘ਚੰਦਰਮੁਖੀ ਚੌਟਾਲਾ’ ਨਾਂਅ ਦਾ ਕਿਰਦਾਰ ਕਾਫੀ ਪ੍ਰਸਿੱਧ ਹੋਇਆ ਸੀ। ਹਾਲ ਹੀ ‘ਚ ਅਦਾਕਾਰਾ ਨੇ ਇੱਕ ਇੰਟਰਵਿਊ ਦਿੱਤਾ ਹੈ। ਜਿਸ ‘ਚ ਉਸ ਨੇ ਕਿਹਾ ਹੈ ਕਿ ਉਹ ਟੀਵੀ ਇੰਡਸਟਰੀ ਤੋਂ ਤੰਗ ਆ ਚੁੱਕੀ ਹੈ। ਕਿਉਂਕਿ ਟੀਵੀ ਇੰਡਸਟਰੀ ‘ਚ ਉਸ ਨੂੰ ਨੈਗੇਟਿਵ ਕਿਰਦਾਰ ਹੀ ਕਰਨ ਨੂੰ ਮਿਲ ਰਹੇ ਹਨ ।
ਹਾਲਾਂਕਿ ਇਸ ਇੰਟਰਵਿਊ ‘ਚ ਅਦਾਕਾਰਾ ਨੇ ਆਖਿਆ ਹੈ ਕਿ ਉਹ ਵੈੱਬ ਸੀਰੀਜ਼ ਕਰਨ ਦੇ ਲਈ ਤਿਆਰ ਹੈ। ਦੱਸ ਦਈਏ ਕਿ ਅਦਾਕਾਰਾ ਕਈ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ। ਜਿਸ ‘ਚ ਕਰਮਜੀਤ ਅਨਮੋਲ ਦੇ ਨਾਲ ਫ਼ਿਲਮ ਮਿੰਦੋ ਤਸੀਲਦਾਰਨੀ ਵਿੱਚ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਵੇਖ ਬਰਾਤਾਂ ਚੱਲੀਆਂ, ਕੈਰੀ ਆਨ ਜੱਟਾ -੩ ‘ਚ ਵੀ ਉਹ ਅਦਾਕਾਰੀ ਕਰ ਚੁੱਕੀ ਹੈ।
- PTC PUNJABI