ਕੈਰੀ ਆਨ ਜੱਟਾ-3 ਦੀ ਸ਼ੂਟਿੰਗ ਦੇ ਅਖੀਰਲੇ ਦਿਨ ਅਦਾਕਾਰਾ ਕਵਿਤਾ ਕੌਸ਼ਿਕ ਹੋਈ ਭਾਵੁਕ, ਵੇਖੋ ਵੀਡੀਓ

written by Shaminder | October 17, 2022 04:54pm

ਫ਼ਿਲਮ ਕੈਰੀ ਆਨ ਜੱਟਾ -3 (Carry On Jattta 3) ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ । ਜਿਸ ਦਾ ਇੱਕ ਵੀਡੀਓ (Video) ਵੀ ਸਾਹਮਣੇ ਆਇਆ ਹੈ। ਇਹ ਵੀਡੀਓ ‘ਕੈਰੀ ਆਨ ਜੱਟਾ-3’ ਦੀ ਫ਼ਿਲਮ ਦੇ ਸ਼ੂਟਿੰਗ ਦੇ ਆਖਰੀ ਦਿਨ ਹੈ । ਇਸ ਵੀਡੀਓ ਨੂੰ ਜਸਵਿੰਦਰ ਭੱਲਾ (Jaswinder Bhalla) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

funny video of jaswinder bhalla and kavita kaushik image source instagram

ਹੋਰ ਪੜ੍ਹੋ : ਹੁਣ ਨਿਸ਼ਾ ਬਾਨੋ ਏ ਆਰ ਰਹਿਮਾਨ ਅਤੇ ਦਿਲਜੀਤ ਦੋਸਾਂਝ ਦੇ ਨਾਲ ਕੁਝ ਕਰਨ ਜਾ ਰਹੀ ਨਵਾਂ, ਅਦਾਕਾਰਾ ਨੇ ਤਸਵੀਰ ਕੀਤੀ ਸਾਂਝੀ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਫ਼ਿਲਮ ਦੀ ਪੂਰੀ ਸਟਾਰ ਕਾਸਟ ਇੱਕ ਦੂਜੇ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ । ਪਰ ਇਸੇ ਦੌਰਾਨ ਅਦਾਕਾਰਾ ਕਵਿਤਾ ਕੌਸ਼ਿਕ ਭਾਵੁਕ ਨਜ਼ਰ ਆਈ ਅਤੇ ਸ਼ੂਟਿੰਗ ਦਾ ਪੈਕਅੱਪ ਹੋਣ ਤੋਂ ਬਾਅਦ ਇਮੋਸ਼ਨਲ ਹੋ ਗਈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜਸਵਿੰਦਰ ਭੱਲਾ ਨੇ ਲਿਖਿਆ ਕਿ ‘ਕੈਰੀ ਆਨ ਜੱਟਾ -੩ ਦੇ ਸ਼ੂਟ ‘ਤੇ ਕਵਿਤਾ ਕੌਸ਼ਿਕ ਜੀ ਆਪਣੇ ਲਾਸਟ ਡੇਅ ‘ਤੇ ਇਮੋਸ਼ਨਲ ਹੁੰਦੇ ਹੋਏ।

Kavita Kaushik ,- Image Source : Instagram

ਹੋਰ ਪੜ੍ਹੋ : ਹਰਭਜਨ ਮਾਨ ਨੇ ਸਾਂਝਾ ਕੀਤਾ ਸਕੂਲੀ ਬੱਚੀਆਂ ਦਾ ਵੀਡੀਓ, ਕਿਹਾ ਮੇਰੀਆਂ ਜੜ੍ਹਾਂ, ਮੇਰਾ ਬਚਪਨ

ਕੀ ਕਦੇ ਤੁਸੀਂ ਸੋਚਿਆ ਕਿ ਤੁਹਾਨੂੰ ਸਾਰਿਆਂ ਨੂੰ ਹਸਾਉਣ ਵਾਲੇ, ਵਿੱਛੜਣ ਵੇਲੇ ਏਨਾਂ ਭਾਵੁਕ ਹੋ ਸਕਦੇ ਨੇ’। ਜਸਵਿੰਦਰ ਭੱਲਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ । ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਲੈ ਕੇ ਆ ਰਹੇ ਹਨ ।

Kavita Kaushik , Image Source : Instagram

ਜਲਦ ਹੀ ਉਨ੍ਹਾਂ ਦੀ ਫ਼ਿਲਮ ‘ਹਨੀਮੂਨ’ ਵੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਗਿੱਪੀ ਗਰੇਵਾਲ ਲਗਾਤਾਰ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । ਗਿੱਪੀ ਗਰੇਵਾਲ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹੋਏ ਅਤੇ ਅਦਾਕਾਰੀ ‘ਚ ਉਨ੍ਹਾਂ ਨੂੰ ਕਾਫੀ ਕਾਮਯਾਬੀ ਮਿਲੀ ।

 

View this post on Instagram

 

A post shared by Jaswinder Bhalla (@jaswinderbhalla)

You may also like